Thursday, September 19, 2024

ਵਿਗਿਆਨੀ ਡਾ: ਰਬਨ ਕੌਰ ਮਾਂਗਟ ਬੋਪਾਰਾਏ ਘੁਡਾਣੀ ਕਲਾਂ ਵਿਸ਼ਵ ਦੇ 100 ਕੈਂਸਰ ਹਸਪਤਾਲਾਂ ਦੀ ਇੰਚਾਰਜ਼ ਮੈਨਜਰ ਨਿਯੁੱਕਤ

ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਇਥੋ ਨੇੜੇ ਪਿੰਡ ਘੁਡਾਣੀ ਕਲਾਂ ਦੇ ਸਾਬਕਾ ਸਿੱਖਿਆ ਅਫਸਰ ਕਰਨੈਲ ਸਿੰਘ ਦੀ ਨੂੰਹ, ਭਾਰਤੀ ਫੋਜ ਦੇ ਕਰਨਲ ਸਵ: ਨਛੱਤਰ ਸਿੰਘ ਦੀ ਬੇਟੀ ਅਤੇ ਪਰਮਿੰਦਰ ਸਿੰਘ ਬੋਪਾਰਾਏ ਕੈਨਡਾ ਦੀ ਹੋਣਹਾਰ ਧਰਮ ਪਤਨੀ ਡਾ: ਰਬਨ ਕੌਰ ਦੀ ਮੈਡੀਕਲ ਖੇਤਰ ਵਿੱਚ ਖੋਜਾਂ, ਰੁਚੀ ਅਤੇ ਸਖਤ ਮਿਹਨਤ ਨੂੰ ਦੇਖਦੇ ਹੋਏ ਟਰਿਓ ਸੰਸਥਾ ਕੈਨੇਡਾ ਨੇ ਉਹਨਾਂ ਨੂੰ ਵੱਖ-ਵੱਖ ਦੇਸਾਂ ਫਰਾਂਸ, ਬ੍ਰਾਜ਼ੀਲ ਅਤੇ ਕੈਨੇਡਾ ਦੇ 100 ਕੈਂਸਰ ਹਸਪਤਾਲਾਂ ਦੀ ਇੰਚਾਰਜ਼ ਮੈਨਜਰ ਨਿਯੁੱਕਤ ਕੀਤਾ ਹੈ।ਜਿਥੇ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਸਰ ਉਪਰ ਖੋਜਾਂ, ਸਮਾਜ ਭਲਾਈ ਅਤੇ ਮਾਨਵ ਭਲਾਈ ਦੇ ਅਨੇਕਾਂ ਕਾਰਜ਼ ਕੀਤੇ ਜਾਂਦੇ ਹਨ।
                 ਇਹ ਜਾਣਕਾਰੀ ਦਿੰਦਿਆਂ ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਦੇ ਮੁਖੀ ਐਮ.ਡੀ ਮਨਪ੍ਰੀਤ ਸਿੰਘ ਬਰਮਾਲੀਪੁਰ ਨੇ ਦੱਸਿਆ ਕਿ ਉਹਨਾਂ ਦੀ ਇਸ ਨਿਯੁੱਕਤੀ ‘ਤੇ ਐਡਮਿੰਟਨ ਕੈਨੇਡਾ ਅਤੇ ਪਾਇਲ ਇਲਾਕੇ ‘ਚ ਖੁਸ਼ੀ ਪਾਈ ਜਾ ਰਹੀ ਹੈ।ਇਸੇ ਦੌਰਾਨ ਪਿੰਡ ਬਰਮਾਲੀਪੁਰ, ਘੁਡਾਣੀ ਕਲਾਂ ਅਤੇ ਰਾਮਪੁਰ ਵਿਖੇ ਲੱਡੂ ਵੰਡ ਕੇ ਪਰਿਵਾਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।
                ਹਰਿੰਦਰਪਾਲ ਸਿੰਘ ਹਨੀ ਸਰਪੰਚ ਘੁਡਾਣੀ ਕਲਾਂ, ਰਮਨਦੀਪ ਸਿੰਘ ਕੈਨਡਾ ਚੀਮਾ, ਡਾ: ਅਮਨਦੀਪ ਸਿੰਘ ਮੁੰਡੀ, ਡਾ: ਕੁਲਵੰਤ ਸਿੰਘ ਐਸ.ਐਸ.ਪੀ ਅਸਾਮ, ਡੀ.ਐਮ ਪ੍ਰਮਿੰਦਰਜੀਤ ਸਿੰਘ ਮੋਗਾ, ਡੀ.ਐਸ.ਪੀ ਹਰਦੀਪ ਸਿੰਘ ਚੀਮਾ ਪਾਇਲ, ਡੀ.ਐਸ.ਪੀ ਦਵਿੰਦਰ ਸਿੰਘ ਸੰਧੂ, ਐਸ.ਪੀ ਬਲਜੀਤ ਸਿੰਘ, ਐਸ.ਪੀ ਮਨਪ੍ਰੀਤ ਸਿੰਘ ਖੰਨਾ, ਇੰਸਪੈਕਟਰ ਗੁਰਦੀਪ ਸਿੰਘ, ਐਸ.ਐਮ.ਓ ਰਾਏ ਵਰਿੰਦਰ ਸਿੰਘ, ਇੰਸਪੈਕਟਰ ਵਿਕਾਸ ਕਪਲਾ, ਪ੍ਰਿੰਸੀਪਲ ਰੁਪਿੰਦਰ ਕੁਮਾਰ, ਮੈਨਜਰ ਲੱਖਾ ਸਿੰਘ, ਉਘੇ ਕਾਰੋਬਾਰੀ ਜਸਪ੍ਰੀਤ ਸਿੰਘ ਮੰਡੀ, ਮਨਜੀਤ ਸਿੰਘ, ਗੋਬਿੰਦਗੜ, ਪ੍ਰਧਾਨ ਰੁਬਿਲ ਗਿੱਲ ਦੋਰਾਹਾ, ਕੁਲਵਿੰਦਰ ਸਿੰਘ ਗਿੱਲ, ਨਵਤੇਜ ਸਿੰਘ ਮਲੀਪੁਰ, ਰਾਜਵੀਰ ਸਿੰਘ ਕਾਹਟਰੀ ਅਤੇ ਮੈਡਮ ਰਾਜਵਿੰਦਰ ਕੌਰ ਦੇ ਆਪਣੀਆਂ ਸ਼ੁਭਕਾਵਨਾਵਾਂ ਦਿਤੀਆਂ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …