ਅਫਵਾਹਾਂ ਵਿੱਚ ਆ ਵੈਕਸੀਨ ਲਗਵਾਉਣ ਤੋਂ ਨਾ ਝਿਜਕਣ ਦੀ ਅਪੀਲ
ਕਪੂਰਥਲਾ, 5 ਫਰਵਰੀ (ਪੰਜਾਬ ਪੋਸਟ ਬਿਊਰੋ) – “ਆਈ.ਐਮ ਪ੍ਰਾਊਡਲੀ ਵੈਕਸੀਨੇਟਿਡ” ਮੈਂ ਹਮੇਸ਼ਾਂ ਇੰਜੈਕਸ਼ਨ ਲਗਵਾਉਣ ਤੋਂ ਡਰਦਾ ਰਿਹਾ ਹਾਂ।ਪਰ ਜਿਸ ਤਰ੍ਹਾਂ ਸਿਵਲ ਹਸਪਤਾਲ ਦੇ ਸਿੱਖਿਅਤ ਸਟਾਫ ਵਲੋਂ ਮੈਨੂੰ ਕੋਰੋਨਾ ਦੀ ਵੈਕਸੀਨ ਲਗਾਈ ਗਈ ਮੈਨੂੰ ਪਤਾ ਵੀ ਨਹੀਂ ਲੱਗਾ।
ਏ.ਡੀ.ਸੀ ਰਾਹੁਲ ਚਾਬਾ ਨੇ ਕੋਵਿਡ ਵੈਕਸੀਨੇਸ਼ਨ ਲਗਵਾਉਣ ਉਪਰੰਤ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਵਿਡ ਦਾ ਦੌਰ ਬਹੁਤ ਹੀ ਮੰਦਭਾਗਾ ਰਿਹਾ ਹੈ ਤੇ ਇਸ ਮਹਾਂਮਾਰੀ ਕਾਰਨ ਅਸੀਂ ਬਹੁਤ ਹੀ ਅਨਮੋਲ ਜਾਨਾਂ ਗੁਆਈਆਂ ਹਨ, ਪਰ ਜਦ ਹੁਣ ਵੈਕਸੀਨ ਆ ਗਈ ਹੈ ਤਾਂ ਇਸ ਨੂੰ ਲਗਵਾਉਣ ਵਿਚ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ ਤੇ ਅਫਵਾਹਾਂ ਵਿਚ ਨਹੀਂ ਆਉਣਾ ਚਾਹੀਦਾ ।
ਉਨ੍ਹਾਂ ਫਰੰਟਲਾਈਨ ਵਰਕਰਾਂ ਨੂੰ ਪ੍ਰੇਰਿਆ ਕਿ ਜਿਵੇਂ ਉਨ੍ਹਾਂ ਨੇ ਇਨ੍ਹਾਂ ਸਮਾਂ ਮਹਾਂਮਾਰੀ ਨਾਲ ਲੜ ਕੇ ਸਮੁੱਚੀ ਮਾਨਵਤਾ ਦੀ ਰੱਖਿਆ ਕੀਤੀ ਹੈ, ਉਂਝ ਹੀ ਉਨ੍ਹਾਂ ਨੂੰ ਖੁਦ ਵੈਕਸੀਨੇਸ਼ਨ ਕਰਵਾ ਕੇ ਹੋਰਨਾਂ ਲਈ ਪ੍ਰੇਰਨਾ ਦੇ ਸਰੋਤ ਬਣਨਾ ਚਾਹੀਦਾ ਹੈ।ਉਨ੍ਹਾਂ ਵਲੋਂ ਸੈਲਫੀ ਪੁਆਇੰਟ ਤੇ ਸੈਲਫੀ ਵੀ ਲਈ ਗਈ।