Saturday, November 23, 2024

ਕੋਵਿਡ ਵੈਕਸ਼ੀਨੇਸ਼ਨ ਦਾ ਦੂਜਾ ਪੜਾਅ ਸ਼ੁਰੂ

ਐਸ.ਐਸ.ਪੀ ਨੇ ਵੈਕਸੀਨ ਲਗਵਾ ਕੇ ਫਰੰਟਲਾਈਨ ਵਰਕਰਾਂ ਨੂੰ ਪ੍ਰੇਰਿਆ

ਕਪੂਰਥਲਾ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਕੋਰੋਨਾ ਦਾ ਕਹਿਰ ਖਤਮ ਕਰਨ ਲਈ ਵੈਕਸੀਨੇਸ਼ਨ ਦਾ ਦੂਜਾ ਪੜਾਅ ਅੱਜ ਸ਼ੁਰੂ ਹੋ ਗਿਆ।ਜਿਸ ਤਹਿਤ ਐਸ.ਐਸ.ਪੀ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਵੈਕਸੀਨ ਲਗਵਾਈ।ਇਸ ਪੜਾਅ ਵਿੱਚ ਫਰੰਟਲਾਈਨ ਵਰਕਰਾਂ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨ ਲਗੇਗੀ ।
                ਜਿਕਰਯੋਗ ਹੈ ਕਿ ਕੁੱਲ 4004 ਫਰੰਟਲਾਈਨ ਵਰਕਰਾਂ ਲਈ ਜਿਲੇ ਦੀਆਂ 4 ਥਾਵਾਂ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜਨ ਹਸਪਤਾਲ ਫਗਵਾੜਾ, ਭੁਲੱਥ ਤੇ ਸੁਲਤਾਨਪੁਰ ਲੋਧੀ ਸ਼ਾਮਲ ਹਨ, ਵਿਖੇ ਵੈਕਸੀਨ ਸੈਸ਼ਨ ਲਗਾਏ ਜਾ ਰਹੇ ਹਨ।
ਸਿਵਲ ਹਸਪਤਾਲ ਕਪੂਰਥਲਾ ਵਿਖੇ ਐਸ.ਐਸ.ਪੀ ਕੰਵਰਦੀਪ ਕੌਰ ਨੇ ਵੈਕਸੀਨ ਲਗਵਾਉਣ ਪਿਛੋਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦੇ ਨਾਲ ਵੈਕਸੀਨੇਸ਼ਨ ਵੀ ਜਰੂਰੀ ਹੈ।
                 ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਫੈਲੀਆਂ ਹਨ ਉਨ੍ਹਾਂ ਨੂੰ ਦੂਰ ਕਰਨਾ ਜਰੂਰੀ ਹੈ।ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਕਸੀਨ ਨੂੰ ਲਗਵਾਉਣ ਲਈ ਅੱਗੇ ਆਉਣ ਤੇ ਹੋਰਨਾਂ ਨੂੰ ਵੀ ਇਸ ਵੈਕਸੀਨ ਪ੍ਰਤੀ ਪ੍ਰੇਰਿਤ ਕਰਨ।ਐਸ.ਐਸ.ਪੀ ਕੰਵਰਦੀਪ ਕੌਰ ਵੱਲੋਂ ਸੈਲਫੀ ਪੁਆਇੰਟ ਤੇ ਸੈਲਫੀ ਵੀ ਲਈ ਗਈ।
                 ਵੈਕਸੀਨ ਲਗਵਾਉਣ ਵਾਲੇ ਹੋਰ ਪੁਲਸ ਅਧਿਕਾਰੀਆਂ ਵਿਚ ਡੀ.ਐਸ.ਪੀ ਸਬ ਡਵੀਜਨ ਕਪੂਰਥਲਾ ਸੁਰਿੰਦਰ ਸਿੰਘ, ਡੀ.ਐਸ.ਪੀ ਨਾਰਕੋਟਿਕਸ ਸੈਲ ਰਜਿੰਦਰ ਕੁਮਾਰ, ਡੀ.ਐਸ.ਪੀ ਹੋਮੀਸਾਈਡ ਐਂਡ ਫਾਰੈਂਸਿਕ, ਡੀ.ਐਸ.ਪੀ ਹੈਡਕੁਆਟਰ ਸੰਦੀਪ ਸਿੰਘ ਸ਼ਾਮਿਲ ਸਨ।
ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਨੇ ਕਿਹਾ ਕਿ ਅੱਜ ਤੋਂ ਹੋਰਨਾਂ ਵਿਭਾਗਾਂ ਜਿਵੇਂ ਕਿ ਪੁਲਿਸ, ਕੇਂਦਰੀ ਸੁਰਖਿਆ ਬਲ, ਮਾਲ ਵਿਭਾਗ ਦੇ ਫਰੰਟਲਾਈਨ ਵਰਕਰਸ ਦੀ ਕੋਵਿਡ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ।
               ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਕੰਵਲਜੀਤ ਕੌਰ, ਡਾ. ਸੰਦੀਪ ਭੋਲਾ, ਡਾ. ਸੁਖਵਿੰਦਰ ਕੌਰ, ਡਾ. ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …