Saturday, September 21, 2024

ਸਿਹਤ ਈ- ਕਾਰਡਾਂ ਬਾਰੇ ਜਾਗਰੂਕਤਾ ਲਈ ਪਿੰਡ-ਪਿੰਡ ਜਾ ਰਹੀ ਹੈ ਜਾਗਰੂਕਤਾ ਵੈਨ

ਕਪੂਰਥਲਾ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ਼ ਦੀ ਸਹੂਲਤ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿਚ ਦੇਣ ਲਈ ਬਣਾਏ ਜਾ ਰਹੇ ਈ-ਕਾਰਡਾਂ ਬਾਰੇ ਜਾਗਰੂਕਤਾ ਵੈਨ ਲੋਕਾਂ ਨੂੰ ਫੀਲਡ ਵਿਚ ਜਾ ਕੇ ਇਸ ਸਕੀਮ ਬਾਰੇ ਦਸ ਰਹੀ ਹੈ।
               ਇਹੀ ਨਹੀਂ ਨਿਰਧਾਰਿਤ ਥਾਵਾਂ ‘ਤੇ ਈ ਕਾਰਡ ਬਣਾਉਣ ਲਈ ਕੈਂਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਵਲੋਂ ਭੇਜੀ ਜਾਗਰੂਕਤਾ ਵੈਨ ਵਲੋਂ ਅੱਜ ਕਾਲਾ ਸੰਘਿਆ ਦੇ ਆਰੀਆਂਵਾਲ, ਸੈਦੋਵਾਲ, ਭਾਣੋਲੰਗਾ, ਜਲੋਵਾਲ, ਸਿੱਧਵਾਂ ਦੋਣਾ ਆਦਿ ਏਰੀਆ ਨੂੰ ਕਵਰ ਕੀਤਾ ਗਿਆ।ਉਕਤ ਵੈਨ ਕੱਲ ਕਾਲਾ ਸੰਘਿਆ ਦੇ ਖਾਣੋਵਾਲ, ਬਲੇਰਖਨਪੁਰ, ਭੇਟਾਂ, ਢਪਈ, ਇਬਣ, ਵਡਾਲਾ ਕਲਾਂ ਤੇ ਕੋਟ ਕਰਾਰ ਖਾਨ ਏਰੀਆ ਨੂੰ ਕਵਰ ਕਰੇਗੀ।
ਸਿਵਲ ਸਰਜਨ ਡਾ. ਸੀਮਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁਗਲ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ 22 ਤੋਂ 28 ਫਰਵਰੀ ਤੱਕ ਈ ਕਾਰਡ ਜੈਨਰੇਸ਼ਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦੇ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
                 ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੇੜੇ ਦੇ ਕਾਮਨ ਸਰਵਿਸ ਸੈਂਟਰ, ਮਾਰਕਿਟ ਕਮੇਟੀ, ਸਿਹਤ ਵਿਭਾਗ ਤੋਂ ਇਹ ਈ ਕਾਰਡ ਬਣਵਾਉਣ ਲਈ ਆਸ਼ਾ, ਏ.ਐਨ.ਐਮ ਨਾਲ ਸੰਪਰਕ ਕਰ ਸਕਦੇ ਹਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …