Friday, November 22, 2024

ਸ਼ਤਾਬਦੀ ਨੂੰ ਸਮਰਪਿਤ ਸਵਾਲ-ਜਵਾਬ ਲੜੀ ਮੁਕਾਬਲੇ ‘ਚ ਅਨਮੋਲ ਰਤਨ ਕੌਰ ਤੇ ਅੰਮ੍ਰਿਤਬੀਰ ਸਿੰਘ ਪਹਿਲੇ ਸਥਾਨ ‘ਤੇ

ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ 400 ਸਵਾਲ-ਜਵਾਬ ਦੀ ਲੜੀ ਅਕਤੂਬਰ 2020 ਵਿੱਚ ਆਰੰਭ ਕੀਤੀ ਗਈ ਸੀ।ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੇ ਸੰਚਾਲਨ ਅਧੀਨ ਆਨਲਾਈਨ ਚਲਾਈ ਗਈ ਇਸ ਲੜੀ ਵਿੱਚ ਦਿੱਲੀ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਚੀਮਾ ਸਾਹਿਬ, ਬੇਹਰ ਸਾਹਿਬ, ਫਤਿਹਗੜ੍ਹ ਛੰਨਾ ਅਤੇ ਸੰਗਰੂਰ ਆਦਿ ਤੋਂ 250 ਤੋਂ ਵੱਧ ਪਹਿਲੀ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਲੜੀ ਦੀ ਸਮਾਪਤੀ `ਤੇ ਵਿਸ਼ੇਸ਼ ਸਨਮਾਨ ਸਮਾਰੋਹ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸੁਸਾਇਟੀ ਪ੍ਧਾਨ ਦਲਵੀਰ ਸਿੰਘ ਬਾਬਾ, ਨਰਿੰਦਰਪਾਲ ਸਿੰਘ ਸਾਹਨੀ ਸਰਪ੍ਰਸਤ, ਗੁਰਿੰਦਰ ਸਿੰਘ ਗੁਜਰਾਲ, ਗੁਰਿੰਦਰਵੀਰ ਸਿੰਘ ਤੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
                 ਆਰੰਭਤਾ `ਤੇ ਸੁਸਾਇਟੀ ਸੇਵਕਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ।ਉਪਰੰਤ ਬਾਲ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿੱਚ ਗੁਰਮਤਿ ਸੰਗੀਤ ਅਕੈਡਮੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਗੁਰਬਾਣੀ ਸ਼ਬਦਾਂ ਦਾ ਨਿਰਧਾਰਿਤ ਰਾਗਾਂ ਵਿੱਚ ਗਾਇਨ ਕੀਤਾ।ਸਨਮਾਨ ਸਮਾਰੋਹ ਵਿੱਚ ਭਾਈ ਗੁਰਦਾਸ ਜੀ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਡਾ: ਤੇਜਵੀਰ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਵਿਲੱਖਣ ਪ੍ਰੋਗਰਾਮ ਨਾਲ ਜੁੜ ਕੇ ਬੱਚਿਆਂ ਦੇ ਨਾਲ ਉਨਾਂ ਦੇ ਮਾਪਿਆਂ ਨੇ ਵੀ ਲਾਹਾ ਪ੍ਰਾਪਤ ਕੀਤਾ ਹੈ।ਸਵਾਲਾਂ ਦੇ ਜਵਾਬ ਵਿੱਚ ਜੋ ਇਤਿਹਾਸਕ ਹਵਾਲੇ ਦਰਸਾਏ ਗਏ ਉਹਨਾਂ ਨਾਲ ਸੰਗਤਾਂ ਦੇ ਗਿਆਨ ਵਿੱਚ ਅਥਾਹ ਵਾਧਾ ਹੋਇਆ ਹੈ।ਹਰਭਜਨ ਸਿੰਘ ਭੱਟੀ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਮੈਂਬਰ ਵਿਸ਼ਵ ਤਾਲਮੇਲ ਕਮੇਟੀ ਨੇ ਕਿਹਾ ਕਿ ਸੁਸਾਇਟੀ ਵਲੋਂ ਬੱਚਿਆਂ ਅਤੇ ਸੰਗਤਾਂ ਨੂੰ ਨਾਲ ਜੋੜ ਕੇ ਸਾਰਾ ਸਾਲ ਪ੍ਰਕਾਸ਼ ਸ਼ਤਾਬਦੀ ਨੂੰ ਸਾਰਥਿਕ ਰੂਪ ਵਿੱਚ ਮਨਾਉਣਾ ਬਹੁਤ ਵਧੀਆ ਉਦਮ ਹੈ।ਗੁਰਿੰਦਰ ਸਿੰਘ ਗੁਜਰਾਲ ਤੇ ਨਰਿੰਦਰਪਾਲ ਸਿੰਘ ਸਾਹਨੀ ਨੇ ਸੁਸਾਇਟੀ ਵਲੋਂ ਕੀਤੇ ਗਏ ਧਾਰਮਿਕ, ਸਮਾਜਿਕ ਕਾਰਜਾਂ `ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਕੋਰੋਨਾ ਕਾਲ ਤੋਂ ਜੂਮ ਮਾਧਿਅਮ ਰਾਹੀਂ ਸ਼ੁਰੂ ਕੀਤਾ ਰਾਤਰੀ ਪੋ੍ਗਰਾਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁਣ ਤੱਕ ਨਿਰੰਤਰ ਚੱਲ ਰਿਹਾ ਹੈ।ਸਵਾਲ-ਜਵਾਬ ਲੜੀ ਦੇ ਜੇਤੂਆਂ ਅਧੀਨ ਅਨਮੋਲਰਤਨ ਕੌਰ ਤੇ ਅੰਮ੍ਰਿਤਬੀਰ ਸਿੰਘ ਪਟਿਆਲਾ ਨੇ ਸਾਂਝੇ ਤੌਰ `ਤੇ ਪਹਿਲਾ ਸਥਾਨ ਹਾਸਲ ਕੀਤਾ।ਦਿਵਜੋਤ ਕੌਰ ਸੰਗਰੂਰ, ਮਨਕੀਰਤ ਕੌਰ ਤੇ ਖੁਸ਼ਦੀਪ ਕੌਰ ਫਤਿਹਗੜ੍ਹ ਛੰਨਾ ਅਤੇ ਵਿਸ਼ਵਜੀਤ ਸਿੰਘ ਫਿਰੋਜ਼ਪੁਰ ਨੇ ਕ੍ਮਵਾਰ ਦੂਸਰਾ, ਤੀਸਰਾ, ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ।ਇਹਨਾਂ ਦੇ ਨਾਲ 50 ਬੱਚਿਆਂ ਨੂੰ ਹੌਸਲਾ ਵਧਾਊ ਇਨਾਮ ਵੀ ਦਿੱਤੇ ਗਏ।ਸੰਗਤਾਂ ਵਲੋਂ ਰਾਜਵਿੰਦਰ ਸਿੰਘ ਲੱਕੀ ਮੁੱਖ ਸੰਚਾਲਕ ਦਾ ਵਿਸ਼ੇਸ ਸਨਮਾਨ ਕੀਤਾ ਗਿਆ ।
                    ਜੇਤੂਆਂ ਅਤੇ ਬਾਲ ਕੀਰਤਨ ਦਰਬਾਰ ਵਾਲੇ ਬੱਚਿਆਂ ਨੂੰ ਇਨਾਮ ਸਨਮਾਨ ਦੇਣ ਦੀ ਰਸਮ ਗੁਨਿੰਦਰਜੀਤ ਸਿੰਘ ਜਵੰਧਾ` ਦਲਬੀਰ ਸਿੰਘ ਬਾਬਾ, ਹਰਦੀਪ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਨਰਿੰਦਰਪਾਲ ਸਿੰਘ ਐਡਵੋਕੇਟ, ਅਵਤਾਰ ਸਿੰਘ , ਜਸਵਿੰਦਰ ਪਾਲ ਸਿੰਘ ਵਿੱਕੀ, ਡਾ: ਤੇਜਵੀਰ ਸਿੰਘ ਪਟਿਆਲਾ, ਪ੍ਰੀਤਮ ਸਿੰਘ, ਗੁਰਿੰਦਰ ਸਿੰਘ ਸਰਨਾ, ਜਗਜੀਤ ਸਿੰਘ ਭਿੰਡਰ, ਹਰਭਜਨ ਸਿੰਘ ਭੱਟੀ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਜੀਤ ਸਿੰਘ ਢੀਂਗਰਾ , ਅਮਰਿੰਦਰ ਸਿੰਘ ਮੌਖਾ, ਜਸਵੀਰ ਸਿੰਘ ਖਾਲਸਾ, ਭਾਈ ਗੁਰਧਿਆਨ ਸਿੰਘ, ਜਸਵਿੰਦਰ ਸਿੰਘ ਸਾਹਨੀ, ਡਾ: ਤਰਨੀਤ ਕੌਰ ਪਟਿਆਲਾ, ਸਵਰਨ ਕੌਰ, ਬਲਬੀਰ ਕੌਰ ਆਦਿ ਨੇ ਨਿਭਾਈ। ਸੁਸਾਇਟੀ ਸਕੱਤਰ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਇਸ ਲੜੀ ਤੋਂ ਉਤਸ਼ਾਹਿਤ ਹੋ ਕੇ ਦਲਬੀਰ ਸਿੰਘ ਬਾਬਾ ਤੇ ਲੱਕੀ ਹੁਰਾਂ ਵਲੋਂ ਅਗਲੀ ਸਵਾਲ-ਜਵਾਬ ਲੜੀ ਵੀ ਆਰੰਭ ਕੀਤੀ ਜਾ ਚੁੱਕੀ ਹੈ।
                   ਸਮਾਗਮ ਲਈ ਗੁਰਦੁਆਰਾ ਸਾਹਿਬ ਵਲੋਂ ਪਰਮਿੰਦਰ ਸਿੰਘ ਸੋਬਤੀ, ਗੁਰਮੀਤ ਸਿੰਘ ਸਾਹਨੀ, ਭਾਈ ਘਨੱਈਆ ਸੇਵਾ ਦਲ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਮਾਤਾ ਅੰਮ੍ਰਿਤ ਕੌਰ, ਗੁਰਲੀਨ ਕੌਰ, ਹਰਮਿੰਦਰ ਕੌਰ, ਸਰਬਜੀਤ ਕੌਰ, ਸੁਖਮਨਦੀਪ ਕੌਰ ਧਨੌਲਾ, ਰਣਜੀਤ ਸਿੰਘ ਬੱਲ, ਗਗਨਦੀਪ ਸਿੰਘ ਗੱਗੀ, ਸੁਖਵਿੰਦਰ ਸਿੰਘ, ਸਮਰਪ੍ਰੀਤ ਸਿੰਘ ਦਾ ਵਿਸ਼ੇਸ ਸਹਿਯੋਗ ਰਿਹਾ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁੰਦਰ ਸਿੰਘ ਵਲੋਂ ਲੜੀ ਦੀ ਸਮਾਪਤੀ `ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਅਤੇ ਅਗਲੀ ਲੜੀ ਦੀ ਆਰੰਭਤਾ ਦੀ ਕੀਤੀ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ। ਸੰਗਤਾਂ ਲਈ ਚਾਹ, ਸੂਪ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …