Thursday, September 19, 2024

ਸ੍ਰੀ ਨੀਲਕੰਠਏਸਵਰ ਰਾਮ ਮੰਦਰ ਸੀਤਾਸਰ ਧਾਮ ਵਿਖੇ ਮਨਾਈ ਜਾਵੇਗੀ ਮਹਾਂ ਸ਼ਿਵਰਾਤਰੀ

ਸੰਗਰੂਰ, 22 ਫ਼ਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਨੀਲਕੰਠਏਸਵਰ ਰਾਮ ਮੰਦਰ ਸੀਤਾਸਰ ਧਾਮ ਵਿਖੇ ਮਹਾਂ ਸ਼ਿਵਰਾਤਰੀ ਦਾ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ।ਮੰਦਰ ਕਮੇਟੀ ਦੇ ਚੇਅਰਮੈਨ ਹਰੀ ਦੇਵ ਗੋਇਲ ਨੇ ਦੱਸਿਆ ਕਿ ਮਹਾਸ਼ਿ਼ਵਰਾਤਰੀ ਦੇ ਸ਼ੁਭ ਮੌਕੇ ਸਵੇਰੇ ਸਾਢੇ ਸੱਤ ਵਜੇ ਅਮ੍ਰਿਤ ਮੁਨੀ ਮਹਾਰਾਜ ਜੀ ਮਾਨਸਾ ਵਾਲਿਆਂ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸ੍ਰੀ ਸ਼ਿਵਪੁਰਾਣ ਜੀ ਦੇ ਪਾਠ ਸ਼ੁਰੂ ਕਰਵਾਏ ਜਾਣਗੇ। ਸ਼ਾਮ ਵੇਲੇ ਹਰ ਰੋਜ਼ ਮਹਾਂ ਸ਼ਿਵਪੁਰਾਣ ਜੀ ਦੀ ਕਥਾ ਸ੍ਰੀ ਭਜਰਾਮ ਸ਼ਾਸਤਰੀ ਜੀ ਵਲੋਂ ਕੀਤੀ ਜਾਵੇਗੀ।
                  26 ਫਰਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 1 ਮਾਰਚ ਨੂੰ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮੰਦਰ ਕਮੇਟੀ ਵਲੋਂ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸ੍ਰੀ ਸੀਤਾਸਰ ਧਾਮ ਉਹ ਪ੍ਰਸਿੱਧ ਮੰਦਰ ਹੈ ਜਿਥੇ ਮਾਤਾ ਸੀਤਾ ਜੀ ਆਪਣੇ ਦੂਜੇ ਬਨਵਾਸ ਸਮੇਂ ਭਗਵਾਨ ਸ੍ਰੀ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਲ ਆਏ ਸਨ ਅਤੇ ਇਸ ਮੰਦਰ ਦੇ ਪਵਿੱਤਰ ਸਰੋਵਰ ਵਿਖੇ ਆਪਣੇ ਕੇਸ ਧੋਏ ਸਨ ਪਹਿਲਾਂ ਇਸ ਮੰਦਰ ਦਾ ਨਾਮ ਪਦਮਾਸਰ ਸੀ ਅਤੇ ਇਸ ਤੋਂ ਬਾਅਦ ‘ਚ ਸ਼੍ਰੀ ਸੀਤਾਸਰ ਧਾਮ ਪ੍ਰਸਿੱਧ ਹੋ ਗਿਆ।ਇਸ ਮੰਦਰ ਦੇ ਆਲੇ-ਦੁਆਲੇ ਹਰ ਸਮੇਂ ਸੋਮ ਲਤਾ ਛਾਈ ਰਹਿੰਦੀ ਸੀ ਅਤੇ ਮੰਦਰ ਦੇ ਕੋਲ ਸ਼ਿਕਾਰ ਖੇਡਣ ਦੀ ਮਨਾਹੀ ਹੁੰਦੀ ਸੀ।ਉਹਨਾਂ ਕਿਹਾ ਕਿ ਇਸ ਮੰਦਰ ਵਿੱਚ ਦਰਸ਼ਨ ਕਰਨ ਲਈ ਭਗਤ ਦੂਰੋਂ-ਦੂਰੋਂ ਆਉਂਦੇ ਹਨ।ਮਹਾਂ ਸ਼ਿਵਰਾਤਰੀ ਵਾਲੇ ਦਿਨ ਮੰਦਰ ਵਿਖੇ ਭਗਵਾਨ ਭੋਲੇ ਨਾਥ ਜੀ ਦੀਆਂ ਚਾਰੇ ਪੂਜਾ ਕੀਤੀਆਂ ਜਾਂਦੀਆਂ ਹਨ।ਮਹਾਸ਼ਿਵਰਾਤਰੀ ਦੇ ਦਿਨ ਮੰਦਰ ਵਿਖੇ ਭਾਰੀ ਗਿਣਤੀ ਵਿੱਚ ਭੋਲੇ ਨਾਥ ਜੀ ਦੇ ਭਗਤ ਗੰਗਾ ਜਲ ਅਰਪਿਤ ਕਰਕੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।ਸੰਗਤਾਂ ਲਈ ਲੰਗਰ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …