ਸਮਰਾਲਾ, 22 ਫਰਵਰੀ (ਇੰਦਰਜੀਤ ਸਿੰਘ ਕੰਗ) – ਹਰੇਕ ਸਾਲ ਦੀ ਤਰ੍ਹਾਂ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ:) ਬਨਾਰਸ ਦੇ ਸੰਤ ਸਮਾਜ ਦੇ ਮੁੱਖੀ ਸੰਤ ਬਲਵੀਰ ਦਾਸ ਚਾਵਾ ਵਾਲਿਆਂ ਨੇ ਸਮਰਾਲਾ ਇਲਾਕੇ ਦੇ ਹਜ਼ਾਰਾਂ ਸੇਵਕਾਂ ਦੇ ਸਹਿਯੋਗ ਨਾਲ ਕਾਸ਼ੀ ਬਨਾਰਸ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਇਸ ਸ਼ੋਭਾ ਯਾਤਰਾ ਦਾ ਸ਼ੁੱਭ ਮਹੂਰਤ ਅਚਾਰੀਆ ਮਹੰਤ ਭਾਰਤ ਭੂਸ਼ਣ ਨੇ ਰਿਬਨ ਕੱਟ ਕੇ ਕੀਤਾ।ਇਹ ਵਿਸ਼ਾਲ ਸ਼ੋਭਾ ਯਾਤਰਾ ਮੈਦਾਗਿਨ ਚੌਕ ਤੋਂ ਸ਼ੁਰੂ ਹੋਈ ਅਤੇ ਵੱਖ-ਵੱਖ ਚੌਂਕਾਂ ‘ਚੋਂ ਹੁੰਦੀ ਹੋਈ ਵਾਪਸ ਸੀਰ ਗੋਵਰਧਨਪੁਰ ਜਨਮ ਅਸਥਾਨ ਰਵਿਦਾਸ ਮੰਦਿਰ ਕਾਸ਼ੀ ਬਨਾਰਸ ਵਿਖੇ ਸਮਾਪਤ ਹੋਈ।ਰਸਤੇ ਵਿੱਚ ਸੇਵਕਾਂ ਅਤੇ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਸ਼ੋਭਾ ਯਾਤਰਾ ਵਿੱਚ ਆਲ ਇੰਡੀਆ ਆਦਿ ਧਰਮ ਦੇ ਸੰਤਾਂ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਰੂਹਾਨੀਅਤ ਵਿਚਾਰ ਪੇਸ਼ ਕੀਤੇ।ਸੰਤ ਬਲਵੀਰ ਦਾਸ ਚਾਵਾ ਵਾਲਿਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਫਲਸਫੇ ‘ਤੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਜੀਵਨ ਗੁਰੂ ਜੀ ਦੁਆਰਾ ਦਿੱਤੀ ਰਹਿਮਤ ਵਿੱਚ ਰਹਿ ਕੇ ਹੀ ਗੁਜਾਰਨਾ ਚਾਹੀਦਾ ਹੈ ਅਤੇ ਅਜਿਹੇ ਸਮਾਜ ਦੀ ਸਿਰਜਨਾ ਕਰਨੀ ਚਾਹੀਦੀ ਹੈ।ਜਿਥੇ ਕਿਸੇ ਕਿਸਮ ਦੀ ਕੋਈ ਛੂਆ-ਛਾਤ ਨਾ ਹੋਵੇ, ਨਾ ਹੀ ਕੋਈ ਜਾਤੀ ਵਿਤਕਰਾ ਹੋਵੇ, ਉਹ ਇਨਸਾਨ ਵਧੀਆ ਅਤੇ ਸੁਚੱਜਾ ਜੀਵਨ ਬਤੀਤ ਕਰ ਸਕਦਾ ਹੈ।
ਇਸ ਸੋਭਾ ਯਾਤਰਾ ਵਿੱਚ ਸਮਰਾਲਾ ਇਲਾਕੇ ਦੀ ਸੰਗਤ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਪਾਲ ਸਿੰਘ ਐਮ.ਸੀ ਖੰਨਾ, ਹਰਪ੍ਰੀਤ ਸਿੰਘ ਖੰਨਾ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਪ੍ਰੀਤ ਸਿੰਘ ਮਾਦਪੁਰ, ਬਚਿੱਤਰ ਸਿੰਘ ਸ਼ੇਰਪੁਰ, ਵੀਰ ਸਿੰਘ, ਰਾਜੇਸ਼ ਬਨਾਰਸ, ਲੱਖੀ ਹੇਡੋਂ, ਪਿੰਕਾ ਨੌਲੜੀ, ਗੁਰਤੇਜ ਸਿੰਘ, ਸੰਤੋਸ਼ ਕੁਮਾਰ, ਹਰਬੰਸ ਸਿੰਘ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …