Thursday, November 21, 2024

ਅਜਕਲ ਆਮ ਹੋ ਗਈ ਹੈ ਮਾਈਗ੍ਰੇਨ ਦੀ ਸਮੱਸਿਆ – ਡਾ. ਰਾਘਵ ਵਾਧਵਾ

ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਅਜਕਲ ਸਿਰ ਦਰਦ ਦੀ ਸਮੱਸਿਆ ਬਹੁਤ ਜਿਆਦਾ ਲੋਕਾਂ ਵਿੱਚ ਵਧ ਚੁੱਕੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਮਾਈਗ੍ਰੇਨ  ਹੈ।ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਮਾਈਗ੍ਰੇਨ ਹੋਰ ਵੀ ਜਿਆਦਾ ਵਧ ਜਾਂਦੀ ਹੈ।ਸਿੱਧਾ ਸਿਰ ‘ਤੇੇ ਧੁੱਪ ਪੈਣ ਦੇ ਕਾਰਨ, ਸਿਰ ਦੀਆਂ ਨਸਾਂ ਵਿੱਚ ਖਿਚਾਅ ਪੈਂਦਾ ਹੈ।ਜਿਸ ਕਾਰਨ ਮਰੀਜ਼ ਨੂੰ ਬਹੁਤ ਜਿਆਦਾ ਦਰਦ ਹੁੰਦੀ ਹੈ।ਮਾਈਗ੍ਰੇਨ ਦੇ ਕਾਰਨਾਂ ਵਿੱਚ ਲਗਾਤਾਰ ਟੀ.ਵੀ ਜਾਂ ਮੋਬਾਇਲ ਦੇਖਣਾ, ਜਿਆਦਾ ਘਰੇਲੂ ਜਾਂ ਸਮਾਜਿਕ ਸਟਰੈਸ, ਜਿਆਦਾ ਮਿਰਚ ਮਸਾਲੇ ਵਾਲੀਆਂ ਚੀਜਾਂ ਦਾ ਸੇਵਨ ਕਰਨਾ, ਚਾਕਲੇਟ ਜਿਆਦਾ ਖਾਣਾ ਸ਼ਾਮਲ ਹਨ।ਔਰਤਾਂ ਨੂੰ ਪੀਰੀਅਡ ਦੇ ਦਿਨਾਂ ਵਿਚ ਜਿਆਦਾ ਮਾਈਗ੍ਰੇਨ ਹੋ ਸਕਦਾ ਹੈ।ਡਾ. ਰਾਘਵ ਵਾਧਵਾ ਨੇ ਦੱਸਿਆ ਕਿ ਮਾਈਗ੍ਰੇਨ ਤੋਂ ਬਚਾਅ ਲਈ ਟੀ.ਵੀ ਤੇ ਮੋਬਾਇਲ ਦੀ ਵਰਤੋਂ ਘੱਟ ਕੀਤੀ ਜਾਵੇ, ਨੀਂਦ ਪੂਰੀ ਲਈ ਜਾਵੇ, ਧੁੱਪ ਤੋਂ ਬਚਾਅ ਲਈ ਛੱਤਰੀ ਤੇ ਕਾਲੀਆਂ ਐਨਕਾਂ ਦਾ ਪ੍ਰਯੋਗ ਕੀਤਾ ਜਾਵੇ, ਪਾਣੀ ਜਿਆਦਾ ਪੀਤਾ ਜਾਵੇ, ਸਟਰੈਸ ਤੋਂ ਬਚਿਆ ਜਾਵੇ, ਤਾਜ਼ੀ ਹਵਾ, ਸਵੇਰ ਦੀ ਸੈਰ ਤੇ ਹੈਲਥੀ ਡਾਈਟ ਲਈ ਜਾਵੇ।ਇਸ ਦੇ ਹੋਰ ਕਾਰਨਾਂ ਵਿਚ ਸਿਰ ਦੀ ਰਸੌਲੀ ਹੋਣਾ, ਸਿਰ ਵਿਚ ਪਾਣੀ ਭਰਨਾ, ਨਾੜਾਂ ਵਿੱਚ ਬਲਾਕੇਜ਼ ਆ ਜਾਣਾ, ਸਿਰ ਦਾ ਕੀੜਾ ਜਾਂ ਇੰਨਫੈਕਸ਼ਨ ਹੋਣਾ ਵੀ ਹੋ ਸਕਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …