Saturday, May 11, 2024

ਡੀ.ਬੀ.ਈ.ਈ ‘ਚ ਕੀਤੀ ਗਈ ਵਿਦਿਆਰਥੀਆਂ ਦੀ ਗਰੁੱਪ ਗਾਈਡੈਂਸ ਕੋਂਸਲਿੰਗ

ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਕੂਲਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਗਾਈਡ ਕਰਕੇ ਸਰਕਾਰੀ/ ਪ੍ਰਾਈਵੇਟ ਨੋਕਰੀਆਂ ਅਤੇ ਸਵੈ-ਰੋਜ਼ਗਾਰ ਅਪਣਾਉਣ ਲਈ ਪ੍ਰਾਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ/ਸਵੈ-ਰੋਜਗਾਰ ਦੇੇ ਮੌਕੇ ਦਿੱਤੇ ਜਾ ਸਕਣ।ਜਿਲ੍ਹਾ ਰੋਜ਼ਗਾਰ ਅਫਸਰ ਪਰਸ਼ੋਤਮ ਸਿੰਘ, ਰੋਜ਼ਗਾਰ ਅਫਸਰ ਰਮਨ ਅਤੇ ਪਲੇਸਮੈੈਂਟ ਅਫਸਰ ਰਕੇਸ਼ ਕੁਮਾਰ ਵਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਆਏ ਹੋਏ ਆਈ.ਟੀ.ਆਈ ਲੜਕੀਆਂ ਦੀ ਕੋਸਲਿੰਗ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।
                 ਇਸ ਸੈਸ਼ਨ ਵਿੱਚ ਜਿਲ੍ਹਾ ਰੋਜ਼ਗਾਰ ਅਫਸਰ ਵਲੋਂ ਭਵਿੱਖ ਦਾ ਟੀਚਾ ਬਣਾਉਣ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਾਰਗ ਦਰਸ਼ਨ ਕੀਤਾ ਗਿਆ।ਉਨਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਮਲਿਕਪੁਰ ਵਿਖੇ ਅੱਜ 9 ਜੂਨ ਨੂੰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ।ਜਿਸ ਵਿਚ ਅਜਾਇਲ ਹਰਬਲ ਕੰਪਨੀ ਦੁਆਰਾ ਇੰਟਰਵਿਊ ਲਈ ਜਾਵੇਗੀ।ਬਾਰਵੀਂ ਪਾਸ ਲੜਕੀਆਂ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈ ਸਕਦੀਆਂ ਹਨ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨਾਲ ਮੋਬਾਇਲ ਨੰਬਰ 7657825214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਕੂਲ ਆਫ਼ ਐਮੀਨੈਂਸ ਦੀਆਂ ਬੋਰਡ ਕਲਾਸਾਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱੱਖਿਆ) ਸ਼੍ਰੀਮਤੀ ਇੰਦੂ ਸਿਮਕ ਅਤੇ …