ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੱਜ ਪੂਰੇ ਪੰਜਾਬ ਵਿੱਚ ਕਰਵਾਈ ਗਈ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਇਕਾਈ ਲੌਂਗੋਵਾਲ ਦੇ ਕੇਂਦਰ ਸ.ਸ.ਸ ਸਕੂਲ ਨਮੋਲ ਵਿਖੇ ਵਿਦਿਆਰਥੀਆਂ ਨਾਲ ਗਦਰੀ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਗੱਲ ਕੀਤੀ ਗਈ।ਜੋ ਮੰਚ ਦੇ ਪ੍ਰਧਾਨ ਰਾਕੇਸ ਕੁਮਾਰ ਦੀ ਪ੍ਰਧਾਨਗੀ ਹੇਠ 24 ਤੋਂ 31 ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਹਫਤਾ ਭਰ ਚੇਤਨਾ ਪ੍ਰੋਗਰਾਮ ਕਰਨ ਦੇ ਫੈਸਲੇ ਅਧੀਨ ਕੀਤੀ ਗਈ।ਮੰਚ ਦੇ ਆਗੂ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਗਦਰ ਪਾਰਟੀ ਦੇ ਆਦਰਸ਼ਾਂ ਨੂੰ ਪ੍ਰਨਾਏ ਹੋਏ ਸਨ।ਊਹਨਾਂ ਨੂੰ ਸਿਰਫ਼ ਜਲ੍ਹਿਆਂ ਵਾਲੇ ਬਾਗ ਦੇ ਬਦਲੇ ਤੱਕ ਸੀਮਿਤ ਕਰ ਦੇਣਾ ਉਨ੍ਹਾਂ ਨਾਲ ਅਨਿਆਂ ਹੈ।
ਇਸ ਮੌਕੇ ਗੁਰਜੀਤ ਲੌਗੋਂਵਾਲ, ਸਰਬਜੀਤ ਨਮੋੋਲ, ਬੱਗਾ ਸਿੰਘ ਨਮੋਲ, ਹਰਜਿੰਦਰ ਦੁੱਲਟ, ਹਰਪ੍ਰੀਤ ਉਭਾਵਾਲ, ਗਗਨਦੀਪ ਉਭਾਵਾਲ, ਕਿਰਪਾਲ ਨਮੋਲ, ਨਿਰਭੈ ਨਮੋਲ, ਅਮਰਿੰਦਰ ਬਹਾਦਰਪੁਰ, ਲਵਦੀਪ ਬਹਾਦਰਪੁਰ, ਗੁਰਨੈਬ ਸਿੰਘ ਆਦਿ ਮੌਜ਼ੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …