Monday, September 16, 2024

ਡੇਂਗੂ ਤੋਂ ਬਚਾਅ ਲਈ ਕੀਤੀ ਜਾਵੇ ਸਾਵਧਾਨੀਆਂ ਦੀ ਪਾਲਣਾ – ਡੀ.ਸੀ

ਲੱਛਣ ਨਜ਼ਰ ਆਉਣ ‘ਤੇ ਲੋਕ ਸਰਕਾਰੀ ਹਸਪਤਾਲ ਨਾਲ ਕਰਨ ਸੰਪਰਕ

ਪਠਾਨਕੋਟ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਜਿਲ੍ਹੇ ਅੰਦਰ ਵਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਨਾਗਰਿਕ ਨੂੰ ਜਾਗਰੂਕ ਹੋਣ ਦੀ ਲੋੜ ਹੈ।ਇਸ ਲਈ ਘਰਾਂ ਅੰਦਰ ਵਾਟਰ ਕੁਲਰ, ਗਮਲਿਆਂ, ਛੱਤ ‘ਤੇ ਪਏ ਪੁਰਾਣੇ ਪੀਪੇ ਆਦਿ ਵਿੱਚ ਪਾਣੀ ਠਹਿਰ ਸਕਦਾ ਹੈ, ਇਸ ਲਈ ਉਨਾਂ ਨੂੰ ਉਲਟਾ ਕਰ ਦਿੱਤਾ ਜਾਵੇ।ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾਏ ਜਾਣ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਮੀਟਿੰਗ ਦੋਰਾਨ ਕੀਤਾ।
ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸ਼ਨਰ ਜਰਨਲ, ਡਾ. ਸਾਕਸ਼ੀ ਸਗਲੋਤਰਾ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਕੂੱਝ ਖੇਤਰਾਂ ਵਿੱਚ ਡੇਂਗੂ ਦੇ ਮਾਮਲੇ ਧਿਆਨ ਵਿੱਚ ਆਏ ਹਨ।ਇਸ ਲਈ ਜਿਲ੍ਹੇ ਅੰਦਰ ਵੀ ਡੇਂਗੂ ਜਾਗਰੁਕਤਾ ਪ੍ਰੋਗਰਾਮ ਚਲਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਸਟੱਬਲ ਬਰਨਿੰਗ ਨੂੰ ਲੈ ਕੇ ਜੋ ਟੀਮਾਂ ਕੰਮ ਕਰ ਰਹੀਆਂ ਹਨ, ਉਹ ਹੁਣ ਪਿੰਡਾਂ ਵਿੱਚ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ ਵੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਡੇਂਗੂ ਫੈਲਣ ਦੀ ਸੰਭਾਵਨਾ ਵਾਲੇ ਖੇਤਰਾਂ ਅੰਦਰ ਫੋਗਿੰਗ ਅਤੇ ਮੱਛਰਮਾਰ ਦਵਾਈਆਂ ਦਾ ਛਿੜਕਾਓ ਕਰਵਾਇਆ ਜਾਵੇ।ਅਗਰ ਕਿਸੇ ਖੇਤਰ ਅੰਦਰ ਡੇਂਗੂ ਫੈਲਣ ਦੇ ਆਸਾਰ ਨਜ਼ਰ ਆਉਂਦੇ ਹਨ ਤਾਂ ਡਾ. ਸਾਕਸ਼ੀ ਸਗਲੋਤਰਾ ਦੇ ਮੋਬਾਇਲ ਨੰਬਰ 7508264878 ‘ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾਵੇ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …