Sunday, June 23, 2024

ਜਿਲ੍ਹਾ ਪੱਧਰ ਟੂਰਨਾਂਮੈਟਾਂ ਦੀਆਂ ਤਿਆਰੀਆਂ ਦੀ ਹੋਈ ਸ਼ੁਰੂਆਤ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ ਵੱਖ-ਵੱਖ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਅੰ-14,17,21, 21 ਤੋ 30, 31 ਤੋਂ 40 ਉਮਰ ਵਰਗ ਵਿੱਚ ਕੁੱਲ 11 ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ ਜਦਕਿ ਅੰ-14,17,21, 21 ਤੋ 30, 31 ਤੋ 40, 41 ਤੋ 55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ ਵਰਗ ਵਿੱਚ ਕੁੱਲ 7 ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਉਮਰ ਵਰਗ ਅੰ 14,17,21, 21 ਤੋ 25, ਸੀਨੀਅਰ ਵਰਗ ਅਤੇ 25 ਵਰਗ ਤੋਂ ਉਪਰ ਜੂਡੋ, ਉਮਰ ਵਰਗ ਅੰ 14, ਅੰ 17, ਅੰ 20 ਅਤੇ ਸੀਨੀਅਰ ਵਰਗ ਵਿੱਚ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਉਮਰ ਵਰਗ ਅੰ-14,17,21, 21 ਤੋ 40 ਵਿੱਚ ਕਿੱਕ ਬਾਕਸਿੰਗ, ਉਮਰ ਵਰਗ ਅੰ 14, 17, 19, 40 ਵਰਗ ਵਿੱਚ ਗੇਮ ਬਾਕਸਿੰਗ, ਉਮਰ ਵਰਗ ਅੰ-14, 17, 20, 23, 23 ਤੋ 35 ਅਤੇ 35 ਤੋ ਉਪਰ ਵਿੱਚ ਗੇਮ ਕੁਸ਼ਤੀ ਕਰਵਾਈ ਜਾ ਰਹੀ ਹੈ।ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਪੋਰਟਸ ਵਿਭਾਗ ਵਲੋਂ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਹਨਾਂ ਟੂਰਨਾਂਮੈਂਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਦਾ ਮਾਪਢੰਡ ਹੇਠ ਲਿਖੇ ਅਨੁਸਾਰ ਹੈ: – 1. ਅੰਡਰ -14 (ਮਿਤੀ: 01-01-2010 ਤੋ ਬਾਅਦ ਦਾ ਜਨਮ ) 2. ਅੰਡਰ -17 (ਮਿਤੀ: 01-01-2007 ਤੋ ਬਾਅਦ ਦਾ ਜਨਮ) 3. ਅੰਡਰ-21 (ਮਿਤੀ: 01-01-2023 ਤੋ ਬਾਅਦ ਦਾ ਜਨਮ) 4. ਅੰਡਰ -21 ਤੋ 30 (ਮਿਤੀ: 01-01-1994 ਤੋ 31-12-2002 ਤੱਕ) 5. ਅੰਡਰ-31 ਤੋਂ 40 (ਮਿਤੀ: 01-01-1984 ਤੋਂ 31-12-1993 ਤੱਕ) 6. ਅੰਡਰ -41 ਤੋਂ 55 ਵਰਗ (ਮਿਤੀ 01-01-1969 ਤੋਂ 31-12-1983 ਤੱਕ) 7. ਅੰਡਰ-56 ਤੋਂ 65 ਵਰਗ (ਮਿਤੀ: 01-01-1959 ਤੋਂ 31-12-1968 ਤੱਕ) 8. 65 ਸਾਲ ਤੋਂ ਉਪਰ (ਮਿਤੀ 31-12-1958 ਜਾਂ ਉਸ ਤੋਂ ਪਹਿਲਾਂ ਵਾਲਾ) ਜਿਲ੍ਹਾ ਪੱਧਰੀ ਟੂਰਨਾਂਮੈਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਟ ਅਤੇ ਲੰਚ ਮੁਹਈਆ ਕਰਵਾਇਆ ਜਾਵੇਗਾ।
ਜਿਲ੍ਹਾ ਪੱਧਰ ਟੂਰਨਾਂਮੈਂਟ ਵਿੱਚ ਭਾਗ ਲੈਣ ਸਬੰਧੀ ਨਿਯਮ ਅਤੇ ਸ਼ਰਤਾਂ ਇਸ ਤਰ੍ਹਾਂ ਹਨ।ਨੰ: 1. ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਅਧਾਰ ਕਾਰਡ ਹੋਣਾ ਚਾਹੀਦਾ ਹੈ।2. ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਹਨਾਂ ਦੇ ਆਸ਼ਰਿਤ ਵੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।3. ਇੱਕ ਖਿਡਾਰੀ ਇੱਕ ਟੀਮ ਗੇਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ।4. ਇੱਕ ਖਿਡਾਰੀ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ।5. ਸਾਰੇ ਸਕੂਲ, ਪਿੰਡ, ਸ਼ਹਿਰ, ਬਲਾਕ/ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।6. ਖੇਡ ਵਿਭਾਗ ਪੰਜਾਬ ਦੀਆਂ ਰੈਜੀਡੈਸ਼ਨ ਅਕੈਡਮੀਆਂ ਦਾ ਖਿਡਾਰੀ ਆਪਣੀ ਅਕੈਡਮੀ ਵਾਲੇ ਜਿਲ੍ਹੇ ਵਿੱਚ ਇਹਨਾਂ 6 ਖੇਡਾਂ (ਫੁੱਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋ ਖੋ, ਵਾਲੀਬਾਲ ਸੂਟਿੰਗ ਅਤੇ ਵਾਲੀਬਾਲ ਸਮੈਸਿੰਗ, ਐਥਲੈਟਿਕਸ) ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣ ਯੋਗ ਹੋਵੇਗਾ।7. ਜਿਲ੍ਹਾ ਪੱਧਰੀ ਖੇਡਾਂ ਵਿੱਚ ਸਬੰਧਤ ਖੇਡ ਦੀਆਂ ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਅਪਣਾਏ ਰੂਲ ਅਤੇ ਰੈਗੂਲੇਸ਼ਨ ਲਾਗੂ ਕੀਤੇ ਜਾਣਗੇ।8. ਜਿਲ੍ਹਾ ਪੱਧਰੀ ਖੇਡਾਂ ਦੌਰਾਨ ਲੋੜ ਪੈਣ ‘ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਸਮੇ ਵੀ ਕਰਵਾਇਆ ਜਾ ਸਕਦਾ ਹੈ।9. ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ।10. ਐਂਟਰੀ ਪੂਰੀ ਟੀਮ ਲਈ ਕੀਤੀ ਜਾਵੇਗੀ, ਨਹੀਂ ਤਾਂ ਟੀਮ ਗੇਮਾਂ ਵਿੱਚ ਅਧੂਰੀ ਟੀਮ ਐਂਟਰ ਕਰਨ/ਰਜਿਸਟ੍ਰੇਸ਼ਨ ਕਰਨ ਤੇ ਵਿਚਾਰ ਨਹੀ ਕੀਤਾ ਜਾਵੇਗਾ।11. ਕੋਸ਼ਿਸ਼ ਕੀਤੀ ਜਾਵੇ ਕਿ ਟੀਮ ਦੇ ਖਿਡਾਰੀਆਂ ਦੀ ਖੇਡ ਕਿੱਟ ਇੱਕੋ ਜਿਹੀ ਹੋਵੇ।12. ਬਲਾਕ ਪੱਧਰ ਤੋਂ ਹਰ ਗੇਮ ਵਿੱਚ ਦੋ ਟੀਮਾਂ ਸਿਲੈਕਟ ਹੋ ਕੇ ਜਿਲ੍ਹਾ ਪੱਧਰ ਤੇ ਜਾਣਗੀਆਂ।ਜਿਨ੍ਹਾਂ ਜਿਲ੍ਹਿਆਂ ਵਿੱਚ ਬਲਾਕ ਪੰਜ ਤੋਂ ਘੱਟ ਹਨ, ਉਹ ਤਿੰਨ ਜਾਂ ਤਿੰਨ ਤੋਂ ਵੱਧ ਟੀਮਾਂ ਬਲਾਕ ਵਿਚਂ ਜਿਲ੍ਹਾ ਪੱਧਰ ‘ਤੇ ਲੈ ਜਾ ਸਕਦੇ ਹਨ।

 

 

 

 

 

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …