Wednesday, July 17, 2024

ਵਧੀਆ ਕਰਗੁਜ਼ਾਰੀ ਕਰਨ ਵਾਲੇ 45 ਪੁਲੀਸ ਜਵਾਨਾਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲੀਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਤਸਕਰਾਂ, ਨਜ਼ਾਇਜ਼ ਹਥਿਆਰਾਂ ਦੀ ਤਸਕਰੀ, ਸਨੈਚਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਮੁਲਾਜ਼ਮਾਂ ਅਤੇ ਥਾਣਿਆਂ ਵਲੋਂ ਨਸ਼ਾ ਤਸਕਰਾਂ, ਨਜ਼ਾਇਜ਼ ਅਸਲ੍ਹਾ ਤਸਕਰਾਂ, ਸਨੈਚਰਾਂ ਨੂੰ ਕਾਬੂ ਕਰਕੇ ਬਰਾਮਦੀ ਕੀਤੀ ਜਾ ਰਹੀ ਹੈ।ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੁਲੀਸ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਪ੍ਰਸੰਸਾ ਪੱਤਰ ਕੇ ਸਮਨਮਾਨਿਤ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਅੱਜ ਕਾਨਫਰੰਸ ਹਾਲ ਅੰਮ੍ਰਿਤਸਰ ਸ਼ਹਿਰ ਵਿਖੇ ਜ਼ੋਨ-1 ਅਤੇ ਜ਼ੋਨ-2 ਦੇ ਥਾਣੇ ਗੇਟ ਹਕੀਮਾਂ, ਇਸਲਾਮਬਾਦ ਅਤੇ ਸਦਰ ਤੇ ਸਿਵਲ ਲਾਈਨ ਅੰਮ੍ਰਿਤਸਰ ਵਲੋਂ ਪਿੱਛਲੇ 24 ਘੰਟਿਆਂ ਵਿੱਚ ਸਨੈਚਿਗ ਕੇਸ ਟਰੇਸ ਕਰਨ ਅਤੇ ਅਸਲ੍ਹਾ ਐਕਟ ਵਿੱਚ ਬ੍ਰਾਮਦਗੀ ਕਰਨ ਵਾਲੇ 45 ਪੁਲੀਸ ਕਰਮਚਾਰੀਆਂ ਸਮੇਤ ਮੁੱਖ ਅਫਸਰਾਨ ਨੂੰ ਪ੍ਰਸੰਸਾ ਪੱਤਰ ਦਰਜ਼ਾ ਪਹਿਲਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸਮੂਹ ਕਰਮਚਾਰੀਆਂ ਨਾਲ ਚਾਹ ਵੀ ਸਾਂਝੀ ਕੀਤੀ ਗਈ।
ਇਸ ਸਮੇਂ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ, ਸ੍ਰੀਮਤੀ ਪਰਵਿੰਦਰ ਕੌਰ, ਏ.ਡੀ.ਸੀ.ਪੀ ਸਥਾਨਕ ਅੰਮ੍ਰਿਤਸਰ, ਡਾ. ਮਹਿਤਾਬ ਸਿੰਘ ਏ.ਡੀ.ਸੀ.ਪੀ ਸਿਟੀ-1, ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2, ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ ਅੰਮ੍ਰਿਤਸਰ ਹਾਜ਼ਰ ਸਨ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …