Wednesday, February 19, 2025

ਡੀ.ਏ.ਵੀ ਪਬਲਿਕ ਸਕੂਲ ਅਧਿਆਪਕਾ ਨੇ ਹਾਸਲ ਕੀਤੀ ਪੀ.ਐਚ.ਡੀ ਦੀ ਆਨਰੇਰੀ ਡਿਗਰੀ

ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਅਧਿਆਪਕਾ ਡਾ. ਪੂਨਮ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਅਯੋਜਿਤ ਕਨਵੋਕੇਸ਼ਨ ਸਮਾਰੋਹ ਦੇ ਮੁੱਖ ਮਹਿਮਾਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟੋਨੀ ਐਬਟ ਵੱਲੋਂ ਹਿੰਦੀ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।ਡਾ. ਪੂਨਮ ਦੇ ਖੋਜ਼ ਕਾਰਜ਼ ਦਾ ਵਿਸ਼ਾ ਸਾਹਿਤ ਅਕਾਦਮੀ ਦੁਆਰਾ ਅਨੁਵਾਦਿਤ ਬੱਚਿਆਂ ਲਈ ਹਿੰਦੀ ਕਹਾਣੀਆਂ ਦਾ ਮਨੋਵਿਗਿਆਨਕ ਅਧਿਐਨ ਸੀ।ਆਪਣੇ ਖੋਜ਼ ਕਾਰਜ਼ ਵਿੱਚ ਉਨ੍ਹਾਂ ਨੇ ਬੱਚਿਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਵੀ ਲੱਭੇ।
ਸਕੂਲ ਵਿੱਚ ਪ੍ਰਿੰਸੀਪਲ ਡਾ. ਪੱਲਵੀ ਸੇਠੀ ਵੱਲੋਂ ਡਾ. ਪੂਨਮ ਨੂੰ ਸਨਮਾਨਿਤ ਕੀਤਾ ਗਿਆ।ਪਿ੍ਰੰਸੀਪਲ ਸੇਠੀ ਨੇ ਡਾ. ਪੂਨਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਖੋਜ਼ ਨਿਸ਼ਚਿਤ ਤੌਰ ‘ਤੇ ਸਮਕਾਲੀ ਸੰਸਾਰ ਦੇ ਬਾਲਕਾਂ ਨੂੰ ਤਕਨੀਕੀ ਸੰਸਾਰ ਤੋਂ ਕਲਪਨਾ ਦੀ ਦੁਨੀਆਂ ਵਿੱਚ ਬਦਲਣ ਦੀ ਸਹੂਲਤ ਲਈ ਮਾਰਗਦਰਸ਼ਨ ਕਰੇਗੀ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ, ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਡਾ. ਪੂਨਮ ਨੂੰ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਅਕਾਦਮਿਕ ਵਿਕਾਸ ਦੇ ਸ਼ਾਨਦਾਰ ਏਕੀਕਰਨ ਲਈ ਵਧਾਈ ਦਿੱਤੀ।
ਡਾ. ਪੂਨਮ ਨੇ ਆਪਣੇ ਅਕਾਦਮਿਕ ਵਾਧੇ ਲਈ ਸਕੂਲ ਮੈਨੈਜਮੈਂਟ, ਪ੍ਰਿੰਸੀਪਲ ਅਤੇ ਟੀਚਰਾਂ ਦੇ ਸਹਿਯੋਗ ਨੂੰ ਸਵੀਕਾਰ ਕੀਤਾ ।

Check Also

’47 ਦੀ ਵੰਡ ਤੋਂ ਬਾਅਦ ਪੰਜਾਬ ਟੁਕੜਿਆਂ ਕਰਕੇ ਸੁੰਗੜਿਆ – ਛੀਨਾ

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ …