Tuesday, May 21, 2024

ਸਰਕਾਰ ਜੀ ਕਣਕ ਦੀ ਨਾੜ ਨੂੰ ਅੱਗਾਂ ਲਗਵਾ ਕੇ ਕਿਹੜਾ ਮੇਕ ਇਨ ਇੰਡੀਆ ਬਣਵਾ ਰਹੇ ਹੋ – ਧੀਮਾਨ

ਹੁਸ਼ਿਆਰਪੁਰ, 9 ਮਈ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਕਸ਼ਮੀਰ ਕੌਰ ਰਾਂਅ, ਦਵਿੰਦਰ ਸਿੰਘ ਗਿੱਲ, ਰਾਜ ਕੁਮਾਰ, ਹਰਜੀਤ ਸਿੰਘ, ਮੀਤ ਪ੍ਰਧਾਨ ਜਸਵਿੰਦਰ ਕੁਮਾਰ ਧੀਮਾਨ ਅਤੇ ਮਨੀਸ਼ ਸਤੀਜਾ ਨੇ ਪੰਜਾਬ ਅੰਦਰ ਵਧੱ ਰਹੇ ਵਾਤਾਵਰਣ ਪ੍ਰਦੂਸ਼ਣ, ਖੇਤਾਂ ਵਿਚ ਕਣਕ ਦੀ ਨਾੜ ਨੂੰ ਸਾੜਨ ਕਾਰਨ ਹੋ ਰਹੇ ਨੁਕਸਾਨ ਵੱਲ ਪੰਜਾਬ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ੧ ਪ੍ਰਤੀਸ਼ਤ ਵੀ ਧਿਆਨ ਨਾ ਦੇਣ ਤੇ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਭ ਕੁਝ ਮਨੁੱਖਤਾ, ਜੀਵ ਜੰਤੂਆਂ, ਧਰਤੀ, ਦਰਖਤਾਂ ਆਦਿ ਦੇ ਵਿਨਾਸ਼ ਦੀਆਂ ਅਣਗਹਿਲੀਆਂ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਹੇਠਾਂ ਹੋ ਰਹੀਆਂ ਹਨ ਪਰ ਫਿਰ ਵੀ ਪੰਜਾਬ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ। ਧੀਮਾਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੁਦਰਤੀ ਸਰੋਤਾਂ ਦੀ ਰਖਿੱਆ ਕਰਨ ਦੀ ਉਸ ਦੀ ਅਨ੍ਹੇਵਾਹ ਤਬਾਹੀ ਕਰਵਾ ਕੇ ਲੋਕਾਂ ਦੇ ਭਵਿੱਖ ਨੂੰ ਤਬਾਹੀ ਵੱਲ ਲਿਜਾ ਰਹੀ ਹੈ। ਖੇਤਾਂ ਵਿਚ ਕਣਕ ਦੀ ਨਾੜ ਨੂੰ ਅੱਗ ਲਗੱਣ ਕਾਰਨ ਉਹ ਵਿਨਾਸ਼ ਹੋ ਰਿਹਾ ਹੈ ਜਿਸ ਦਾ ਕੋਈ ਅੰਤ ਨਹੀਂ ਹੈ, ਕਿਸਾਨ ਉੋਸੇ ਧਰਤੀ ਦੀ ਉਪਜਾਓ ਸ਼ਕਤੀ ਅਪਣੇ ਆਪ ਖਤਮ ਕਰ ਰਿਹਾ ਹੈ ਜਿਹੜੀ ਧਰਤੀ ਉਸ ਨੂੰ ਪੇਟ ਪਰਨ ਲਈ ਉਹ ਕੀਮਤੀ ਭੋਜਨ ਦੇ ਰਹੀ ਹੈ ਜਿਸ ਨੂੰ ਪੈਦਾ ਕਰਨ ਲਈ ਦੁਨੀਆਂ ਦਾ ਹੋਰ ਕੋਈ ਪਲੈਨਿਟ ਨਹੀਂ ਹੈ। ਕਿਸਾਨ ਅਜਿਹਾ ਕਰਕੇ ਦੇਸ਼ ਦੇ ਭਵਿੱਖ ਨੂੰ ਹੀ ਨਹੀਂ ਬਰਵਾਦ ਕਰ ਰਿਹਾ ਸਗੋਂ ਕੁਦਰਤੀ ਸਰੋਤਾਂ ਦੀ ਤਬਾਹੀ ਵੀ ਕਰ ਰਿਹਾ ਹੈ। ਅਜਿਹਾ ਕਰਨ ਨਾਲ ਧਰਤੀ ਦੀ ਉਪਜਾਓ ਸ਼ਕਤੀ ਤਾਂ ਖਤਮ ਹੁੰਦੀ ਹੈ, ਨਾਲ ਕਿੰਨੇ ਮਿਤੱਰ ਕੀੜੇ ਵੀ ਤਬਾਹ ਹੋ ਰਹੇ ਹਨ ਜਿਹਨ੍ਹਾਂ ਕਿਸਾਨ ਪੈਦਾ ਵੀ ਨਹੀਂ ਕਰਦਾ ਤੇ ਨਾ ਹੀ ਕਰ ਸਕਦਾ ਹੈ। ਕਿਸਾਨ ਨੂੰ ਧਰਤੀ ਪੁਤੱਰ ਵੀ ਕਿਹਾ ਜਾਂਦਾ ਹੈ। ਕਿੰਨੇ ਲੋਕ ਇਸ ਵਿਨਾਸ਼ਕਾਰੀ ਕ੍ਰਿਆ ਨਾਲ ਅਲੱਗ ਅਲੱਗ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਵਾਹ ! ਬਾਦਲ ਜੀ ਪਹਿਲਾਂ ਲੋਕਾਂ ਨੂੰ ਕੈਂਸਰ, ਦਮਾ, ਅਲੈਰਜ਼ੀ, ਟੀ ਬੀ ਕਰ ਦਿਓ ਤੇ ਬਾਅਦ ਵਿਚ ਉਨ੍ਹਾਂ ਦੇ ਇਲਾਜ ਲਈ ਚੈਕ ਵੰਡ ਕੇ ਵੱਲੇ ਵੱਲੇ ਕਰਵਾਓ। ਧੀਮਾਨ ਨੇ ਕਿਹਾ ਕਿ ਹਾਲੇ ੧੫ ਦਿਨ ਪਹਿਲਾਂ ਕਿਸਾਨ ਕੁਦਰਤੀ ਮਾਰ ਤੋਂ ਬਚਣ ਲਈ ਰੱਬ ਅੱਗੇ ਪ੍ਰਾਰਥਣਾ ਕਰਦਾ ਸਾਹ ਨਹੀਂ ਲੈਂਦਾ ਸੀ ਤੇ ਜਿਸ ਕਾਰਨ ਕਈਆਂ ਨੇ ਆਤਮਹਤਿੱਆਵਾਂ ਵੀ ਕੀਤੀਆਂ ਪਰ ਹੁਣ ਜਦੋਂ ਸਭ ਕੁਝ ਹੋ ਗਿਆ ਤਾਂ ਉਸੇ ਦੇ ਘਰ ਦੀ ਬਰਵਾਦੀ ਸ਼ੁਰੂ ਕਰ ਦਿਤੀ।

           ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇੀਦਰ ਅਤੇ ਪੰਜਾਬ ਸਰਕਾਰੀ ਦੀ ਮਾੜੀ ਤੇ ਘਟੀਆ ਕਾਰਗੁਜਾਰੀ ਪ੍ਰਤੀ ਜਾਗਰੂਕ ਹੋਣ ਅਤੇ ਦੇਸ਼ ਅੰਦਰ ਹਵਾ ਦੀ ਕੁਆਲਟੀ ਨੂੰ ਸੁਧਾਰਨ ਲਈ ਭਾਰਤ ਜਗਾਓ ਅੰਦੋਲਨ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply