Friday, May 17, 2024

ਗੁ: ਸ਼੍ਰੀ ਗੁਰੂ ਸਿੰਘ ਸਭਾ ਵਿਖੇ ‘ਕੇਂਦਰੀ ਸਲਾਨਾ ਅਖੰਡ ਕੀਰਤਨ ਰੈਣ ਸਬਾਈ ਸਮਾਗਮ’ ਆਯੋਜਿਤ

ਹੁਸ਼ਿਆਰਪੁਰ, 25 ਮਈ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਨੂੰ ਸਮਰਪਿਤ ਆਖੰਡ ਕੀਰਤਨੀ ਜਥਾ ਹੁਸ਼ਿਆਰਪੁਰ ਵੱਲੋਂ ‘ਕੇਂਦਰੀ ਸਲਾਨਾ ਆਖੰਡ ਕੀਰਤਨ ਰੈਣ ਸਬਾਈ ਸਮਾਗਮ’ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਸੰਗ ਸਭਾਵਾਂ ਅਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਸਜਾਏ ਗਏ।ਇਸ ਮੌਕੇ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਸਜਾਏ ਗਏ ਦੀਵਾਨ ਵਿੱਚ ਭਾਈ ਬਲਬੀਰ ਸਿੰਘ ਡੱਲਾ,ਮਾਸਟਰ ਗੁਰਬਚਨ ਸਿੰਘ ਦਿਆਲਪੁਰ, ਭਾਈ ਕੁਲਦੀਪ ਸਿੰਘ ਫਗਵਾੜਾ,ਭਾਈ ਜਸਬੀਰ ਸਿੰਘ ਜਲੰਧਰ, ਭਾਈ ਰਾਮ ਸਿੰਘ ਰੋਪੜ,ਭ ਾਈ ਕੁਲਵੰਤ ਸਿੰਘ ਕਾਕੀ ਪਿੰਡ ਜਲੰਧਰ, ਭਾਈ ਗੁਰਨਾਮ ਸਿੰਘ ਕਾਕੀ ਪਿੰਡ ਜਲੰਧਰ, ਭਾਈ ਤਰਲੋਚਨ ਸਿੰਘ ਜਲੰਧਰ, ਭਾਈ ਦਵਿੰਦਰ ਸਿੰਘ ਏ.ਐੱਸ.ਆਈ.ਬਟਾਲਾ, ਭਾਈ ਰਵਿੰਦਰ ਸਿੰਘ ਦਿੱਲੀ, ਭਾਈ ਨਿਰਮਲ ਸਿੰਘ ਚੰਡੀਗੜ੍ਹ, ਭਾਈ ਹਰਪ੍ਰੀਤ ਸਿੰਘ ਚੰਡੀਗੜ੍ਹ, ਭਾਈ ਜ਼ੋਰਾਵਰ ਸਿੰਘ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, ਬੀਬੀ ਸੰਤ ਕੌਰ ਅੰਮ੍ਰਿਤਸਰ, ਬੀਬੀ ਰੁਪਿੰਦਰ ਕੌਰ ਜਲੰਧਰ, ਬੀਬੀ ਸੁਰਿੰਦਰ ਕੌਰ ਜਲੰਧਰ ਆਦਿ ਜਥਿਆਂ ਨੇ ਧੁਰ ਕੀ ਬਾਣੀ ਦਾ ਰਸਭਿੰਨਾ ਆਖੰਡ ਕੀਰਤਨ ਕੀਤਾ।
ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ 80 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅੱਤੁਟ ਵਰਤਾਇਆ ਗਿਆ।ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਸੀਨੀਅਰ ਮੀਤ ਪ੍ਰਧਾਨ ਸ.ਅਵਤਾਰ ਸਿੰਘ ਲਾਇਲ ਅਤੇ ਸਕੱਤਰ ਮਾਸਟਰ ਉਜਾਗਰ ਸਿੰਘ ਲਾਵੀਆ ਅਤੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਹਰਜੀਤ ਸਿੰਘ ਖਾਲਸਾ, ਡਾ.ਪਰਮਜੀਤ ਸਿੰਘ, ਭਾਈ ਹਰਮਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਸੇਠੀ, ਹਰਵਿੰਦਰ ਸਿੰਘ, ਭਾਈ ਸ਼ੂਰਵੀਰ ਸਿੰਘ, ਭਾਈ ਕਮਲਜੀਤ ਸਿੰਘ ਦੇਸੀ ਘਿਓ, ਭਾਈ ਦਵਿੰਦਰ ਸਿੰਘ, ਮਲਕੀਤ ਸਿੰਘ, ਝਰਮਲ ਸਿੰਘ, ਸੋਹਣ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਧਰਮਵੀਰ ਸਿੰਘ ਗੋ-ਏ-ਹੈੱਡ, ਕਸ਼ਮੀਰ ਸਿੰਘ, ਅਵਤਾਰ ਸਿੰਘ ਗੋਕਲ ਨਗਰ, ਕੁਲਵੰਤ ਸਿੰਘ ਬਿੱਟੂ, ਜਗਜੀਤ ਸਿੰਘ ਸੇਠੀ, ਅਵਤਾਰ ਸਿੰਘ ਸੀਹਰਾ, ਮਲਕੀਤ ਸਿੰਘ ਮਰਵਾਹਾ, ਹਰਚੰਦ ਸਿੰਘ, ਭਾਈ ਲਖਵੀਰ ਸਿੰਘ ਚੱਕਸਾਦੂ, ਭਾਈ ਬਲਦੇਵ ਸਿੰਘ, ਬੀਬੀ ਨਰਵਿੰਦਰ ਕੌਰ, ਬੀਬੀ ਸੁਰਿੰਦਰ ਕੌਰ ਮਾਡਲ ਕਲੌਨੀ, ਬੀਬੀ ਭੁਪਿੰਦਰਪਾਲ ਕੌਰ, ਹਰਮੀਤ ਸਿੰਘ, ਅਮਨਗੀਤ ਸਿੰਘ, ਭਾਈ ਬਲਵਿੰਦਰ ਸਿੰਘ ਕਰਿਆਨਾ ਵਾਲੇ, ਭਾਈ ਬਲਵਿੰਦਰ ਸਿੰਘ ਬਿੱਲਾ, ਡਾ. ਸੁਖਮਿੰਦਰ ਸਿੰਘ ਖਾਲਸਾ, ਬੀਬੀ ਅਰਵਿੰਦਰ ਕੌਰ, ਬੀਬੀ ਰੁਪਿੰਦਰ ਕੌਰ, ਬੀਬੀ ਨਰਪਿੰਦਰ ਕੌਰ, ਬੀਬੀ ਗੁਰਜੀਤ ਕੌਰ, ਕਾਕਾ ਜਪਨੀਸ਼ ਸਿੰਘ, ਕਾਕਾ ਸਿਰਨੀਸ਼ ਸਿੰਘ, ਭਾਈ ਹਰਪਾਲ ਸਿੰਘ, ਭਾਈ ਹਰਦੀਪ ਸਿੰਘ ਯੂ.ਕੇ., ਭਾਈ ਰਮਨਦੀਪ ਸਿੰਘ ਪ੍ਰਿੰਸ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਹਾਜ਼ਿਰ ਹੋਈਆਂ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply