Tuesday, April 30, 2024

ਮਾੜੀ ਕੰਬੋਕੇ ਵਿਖੇ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ ਗਿਆ

PPN2505201508 PPN2505201509
ਭਿੱਖੀਵਿੰਡ, 25 ਮਈ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਅੱਜ ਮਹਾਨ ਯੋਧੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਅਸਥਾਨ ਤੇ ਦਰਸ਼ਨੀ ਡਿਉੜੀ ਦੀ ਤੀਸਰੀ ਮੰਜਲ ਦਾ ਲੈਂਟਰ ਪਾਇਆ ਗਿਆ। ਇਹਨਾਂ ਅਸਥਾਨਾਂ ਦੀ ਸੇਵਾ ਪਹਿਲਾਂ ਬਾਬਾ ਕਰਤਾਰ ਸਿੰਘ ਕੈਰੋਂ ਵਾਲੇ ਕਰਵਾਇਆ ਕਰਦੇ ਸਨ ਅਤੇ ਹੁਣ ਉਹਨਾਂ ਤੋਂ ਵਰਸਾਏ ਬਾਬਾ ਸੁਰਜੀਤ ਸਿੰਘ ਕੈਰੋ ਵਾਲੇ ਕਰਵਾ ਰਹੇ ਹਨ।ਸ਼ਹੀਦ ਬਾਬਾ ਸੁੱਖਾ ਸਿੰਘ ਜੀ ਉਹ ਯੋਧਾ ਸਨ, ਜਿਹਨਾਂ ਨੇ 14 ਜੰਗਾ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀ। ਇਹਨਾਂ ਜੰਗਾਂ ਵਿੱਚ ਛੋਟਾ ਘੱਲੂਘਾਰਾ ਅਤੇ ਮੱਸੇ ਰੰਗੜ ਦਾ ਸਿਰ ਵੱਢਣਾ ਖਾਸ ਅਹਿਮੀਅਤ ਰੱਖਦਾ ਹੈ। ਇਸ ਅਸਥਾਨ ‘ਤੇ ਬਾਬਾ ਸੁੱਖਾ ਸਿੰਘ, ਨੰਬਰਦਾਰ ਫਤਹਿ ਸਿੰਘ ਦੀ ਘੋੜੀ ਲੈ ਕੇ ਸਿੰਘਾਂ ਵਿੱਚ ਜਾ ਰਲੇ ਸਨ ਅਤੇ ਕੁੱਝ ਸਮਾਂ ਪਾ ਕੇ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਇਸੇ ਹੀ ਅਸਥਾਨ ਤੇ ਨੰਬਰਦਾਰ ਨੂੰ ਘੋੜੀ ਦੇ ਪੈਸੇ ਦੇਣ ਲਈ ਆਏ ਸਨ ਅਤੇ ਨੰਬਰਦਾਰ ਨੂੰ ਬੁਲਾ ਕੇ ਪੈਸੇ ਦਿੱਤੇ ਤਾਂ ਨੰਬਰਦਾਰ ਫਤਹਿ ਸਿੰਘ ਨੇ ਇਹ ਪੈਸੇ ਗੁਰੂ ਘਰ ਦੇ ਲੰਗਰ ਵਿੱਚ ਪਾਉਣ ਲਈ ਕਿਹਾ ਅਤੇ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਸਮੇਂ ਪਹੁੰਚੇ ਮਹਾਪੁਰਸ਼ ਬਾਬਾ ਮੌਜਦਾਸ ਜੀ ਕੰਬੋਕੇ ਵਾਲੇ, ਬਾਬਾ ਹਰਭਜਨ ਸਿੰਘ ਕੰਬੋਕੇ ਵਾਲੇ, ਬਾਬਾ ਚਤਰ ਸਿੰਘ ਢਾਬਸਰ ਪੱਧਰੀ ਵਾਲੇ ਹਾਜ਼ਰ ਸਨ । ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋਕੇ ਵਾਲਿਆਂ ਨੇ ਪਹੁੰਚੇ ਹੋਏ ਮਹਾਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੂਰੋਂ-ਦੂਰੋਂ ਆਈਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply