ਬਠਿੰਡਾ, 18 ਅਪੈਲ ( ਜਸਵਿੰਦਰ ਸਿੰਘ ਜੱਸੀ) – ਵਧੀਕ ਮੁਖ ਕਾਰਜਕਾਰੀ ਅਫ਼ਸਰ ਨਿਵੇਸ਼ ਅਤੇ ਪੈਨਸ਼ਨਾਂ ਵਿਭਾਗ ਪੰਜਾਬ ਡੀ.ਕੇ ਤਿਵਾੜੀ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਜ਼ਿਲੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਕਮਲ ਕਿਸ਼ੋਰ ਯਾਦਵ , ਐਸ.ਡੀ .ਐਮ ਬਠਿੰਡਾ ਦਮਨਜੀਤ ਸ਼ਿਘ ਮਾਨ , ਐਸ.ਡੀ.ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ , ਐਸ.ਡੀ.ਐਮ ਰਾਮਪੁਰਾ ਫੂਲ ਸ਼੍ਰੀ ਸਕੱਤਰ ਸਿੰਘ ਬੱਲ , ਐਸ.ਡੀ ਐਮ ਮੋੜ ਪਰਮਦੀਪ ਸਿੰਘ , ਡੀ.ਐਫ .ਐਸ .ਸੀ ਬਠਿੰਡਾ ਕੈਪਟਨ ਪ੍ਰਵੀਨ ਵਿੱਜ , ਜ਼ਿਲਾ ਮੰਡੀ ਅਫ਼ਸਰ ਗੁਰਸੇਵਕ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਖ੍ਰੀਦ ਏਜੰਸੀਆਂ ( ਪਨਗ੍ਰੇਨ , ਮਾਰਕਫੈਡ, ਵੇਅਰਹਾਊਸ ,ਪਨਸਪ , ਪੰਜਾਬ ਐਗਰੋ, ਐਫ.ਸੀ.ਆਈ ਅਤੇ ਮੰਡੀ ਬੋਰਡ ) ਦੇ ਅਧਿਕਾਰੀ ਮੌਜੂਦ ਹਾਜ਼ਰ ਸਨ ।
ਮੀਟਿੰਗ ਦੌਰਾਨ ਤਿਵਾੜੀ ਵੱਲੋਂ ਜ਼ਿਲੇ ਅੰਦਰ ਚਲ ਰਹੇ ਖ੍ਰੀਦ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਅੰਦਰ ਕੋਈ ਵੀ ਅਜਿਹਾ ਖ੍ਰੀਦ ਕੇਂਦਰ ਨਹੀਂ ਹੋਣਾ ਚਾਹੀਦਾ ਜਿੱਥੇ ਕਿਸੇ ਵੀ ਏਜੰਸੀ ਨੂੰ ਖ੍ਰੀਦ ਅਲਾਟ ਨਾ ਕੀਤੀ ਗਈ ਹੋਵੇ । ਉਨਾਂ ਸਾਰੀਆ ਅਨਾਜ਼ ਮੰਡੀਆਂ ਅਤੇ ਖ੍ਰੀਦ ਕੇਂਦਰਾਂ ਵਿਖੇ ਕਿਸਾਨਾਂ ਦੀ ਸਹੂਲਤ ਲਈ ਹਰ ਤਰਾਂ ਦੇ ਯੋਗ ਪ੍ਰਬੰਧ ਜਿਵੇ ਤਰਪਾਲਾ , ਬਾਰਦਾਨਾ, ਪੀਣ ਲਈ ਪਾਣੀ , ਬਿਜਲੀ , ਰੋਸ਼ਨੀ ਅਤੇ ਛਾਂ ਆਦਿ ਦੇ ਪ੍ਰਬੰਧ ਮੁਕੰਮਲ ਤੇ ਤਸੱਲੀਬਖ਼ਸ਼ ਕਰਨ ਲਈ ਕਿਹਾ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਲਿਆਉਣ ਸਮੇਂ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ।
ਇਸ ਮੌਕੇ ਡਿਪਟੀ ਕਮਿਸ਼ਨਰ ਯਾਦਵ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ 171 ਖ੍ਰੀਦ ਕੇਂਦਰਾਂ ‘ਤੇ ਅਗਾਊ ਪ੍ਰਬੰਧ ਮੁਕੰਮਲ ਕੀਤੇ ਗਏ ਹਨ । ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿੱਚ 9643 ਐਮ.ਟੀ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 1500 ਐਮ.ਟੀ ਦੀ ਖ੍ਰੀਦ ਹੋ ਚੁੱਕੀ ਹੈ । ਉਨਾਂ ਇਸ ਮੌਕੇ ਖ੍ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਕਿਸੇ ਵੀ ਖ੍ਰੀਦ ਕੇਂਦਰ ਵਿੱਚ ਗਿੱਲੀ ਕਣਕ ਦੀ ਆਮਦ ਨਾ ਹੋਣ ਦੇਣ ਅਤੇ ਗਿਲੀ ਕਣਕ ਚੁੱਕਣ ਤੋਂ ਰੋਕੀ ਜਾਵੇ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …