Friday, November 22, 2024

ਪੱਛਮੀ ਵਿਧਾਨ ਸਭਾ ਖੇਤਰ ‘ਚ ਭਾਜਪਾ ਦਾ ਚੋਣ ਪ੍ਰਚਾਰ ਜੋਰਾਂ ਤੇ

PPN220416
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ)- ਪੱਛਮੀ ਵਿਧਾਨ ਸਭਾ ਖੇਤਰ ਦੇ ਤਹਿਤ ਵਾਰਡ ਨੰਬਰ ੩ ਵਿੱਚ ਹੋਏ ਰੋਡ ਸ਼ੋ ਵਿੱਚ ਮੁੱਖ ਰੂਪ ‘ਚ ਹਲਕਾ ਇੰਚਾਰਜ ਰਾਕੇਸ਼ ਗਿੱਲ, ਸਾਬਕਾ ਮੇਅਰ ਸ਼ਵੇਤ ਮਲਿਕ, ਕੌਂਸਲਰ ਰਾਜ ਕੁਮਾਰ ਜੋਲੀ, ਰਜਿੰਦਰ ਗੋਲੂ, ਬਲਬੀਰ ਸਿੰਘ ਰੀਨ, ਨਰੇਸ਼ ਖੁੱਲਰ ਦੇ ਨਾਲ  ਭਾਰੀ ਸੰਖਿਆਂ ਵਿੱਚ ਖੇਤਰ ਨਿਵਾਸਿਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਰਾਕੇਸ਼ ਗਿੱਲ ਅਤੇ ਸ਼ਵੇਤ ਮਲਿਕ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਜੀ ਦੀ ਸਭਾਵਾਂ ਅਤੇ ਡੋਰ ਟੂ ਡੋਰ ਵਿੱਚ ਜੁੱਟ ਰਹੀ ਭਾਰੀ ਭੀੜ ਚੋਣਾਂ ਦਾ ਪਰਿਣਾਮ ਸ਼੍ਰੀ ਅਰੁਣ ਜੇਤਲੀ ਜੀ ਦੇ ਪੱਖ ਵਿੱਚ ਸਪੱਸ਼ਟ ਨਜ਼ਰ ਆ ਰਿਹਾ ਹੈ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸੂਝਵਾਨ ਵੋਟਰ ਇਹ ਪਹਿਚਾਣ ਚੁੱਕੇ ਹਨ ਕਿ ਨਰਿੰਦਰ ਮੋਦੀ ਜੀ ਦੀ ਅਗੁਆਈ ਵਿੱਚ ਬਣਨ ਵਾਲੀ ਐੱਨਡੀਏ ਦੀ ਸਰਕਾਰ ਵਿੱਚ ਸ਼੍ਰੀ ਅਰੁਣ ਜੇਤਲੀ ਜੀ ਸ਼ਕਤੀਸ਼ਾਲੀ ਮੰਤਰੀ ਬਣਨਗੇ। ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼੍ਰੀ ਅਰੁਣ ਜੇਤਲੀ ਇਕ ਉੱਚ ਸਿੱਖਿਆ ਪ੍ਰਾਪਤ  ਵਿਸ਼ਵ ਪ੍ਰਸਿੱਧ ਰਾਜਨੇਤਾ ਹਨ, ਜਿਨ੍ਹਾਂ ਨੂੰ ਸਰਵਸ਼੍ਰੇਸ਼ਠ ਸਾਂਸਦ ਰਹੇ ਹਨ। ਇਸ ਤਰ੍ਹਾਂ ਦੇ ਕਾਬਿਲ ਨੇਤਾ ਜਦਂੋ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨਗੇ ਤਾਂ ਅੰਮ੍ਰਿਤਸਰ ਦੇ ਵਪਾਰ , ਸਿੱਖਿਆ, ਵਿਕਾਸ ਨੂੰ ਵਿਸ਼ੇਸ਼ ਰੂਪ ਵਿੱਚ ਨੋਜਵਾਨਾਂ ਦੇ ਸੁਨਹਰੀ ਭਵਿੱਖ ਦੇ ਨਵੇਂ ਰਸਤੇ ਖੁਲਣਗੇ ਅਤੇ ਧਾਰਮਿਕ ਰੂਪ ਨਾਲ ਵਿਸ਼ਵ ਪ੍ਰਸਿੱਧ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਚੱਲ ਰਹੇ ਸ਼ਾਨਦਾਰ ਵਿਕਾਸ ਨਾਲ ਆਉਣ ਵਾਲੇ ਯਾਤਰੀਆਂ ਦੀ ਸੰਖਿਆਂ ਵਿੱਚ ਵੀ ਭਾਰੀ ਵਾਧਾ ਹੋਵੇਗਾ ਜਿਸਦਾ ਵਿਸ਼ੇਸ਼ ਲਾਭ ਅੰਮ੍ਰਿਤਸਰ ਵਾਸਿਆਂ ਨੂੰ ਹੋਵੇਗਾ। ਜਦਕਿ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਅੰਮ੍ਰਿਤਸਰ ਦੇ ਲਈ ਕੁੱਝ ਨਹੀਂ ਕਰ ਸਕੇ ਤਾਂ ਹੁਣ ਕੀ ਕਰਣਗੇ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਆਉਣ ਵਾਲੀ ਲੋਕਸਭਾ ਵਿੱਚ 300ਤੋ ਵੱਧ ਕਮਲ ਖਿਲਣਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply