Sunday, October 6, 2024

ਦਿੱਲੀ ਕਮੇਟੀ ਵੱਲੋਂ ਗਣਿਤ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਲਗਾਈ ਗਈ

PPN0112201511

ਨਵੀਂ ਦਿੱਲੀ, 1 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਨੂੰ ਗਣਿਤ ਵਿਸ਼ਾ ਪੜਾਉਣ ਵਾਲੇ ਅਧਿਆਪਕਾਂ ਦੀ ਕਾਰਜਸ਼ਾਲਾ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਖੇ ਲਗਾਈ ਗਈ। ਇਸ ਕਾਰਜਸ਼ਾਲਾ ਵਿੱਚ ਅਧਿਆਪਕਾਂ ਨੂੰ ਬੱਚਿਆਂ ਵਿੱਚ ਵਿਸ਼ੇ ਦੇ ਬਾਰੇ ਮਨ ਵਿੱਚ ਬੈਠੇ ਡਰ ਨੂੰ ਦੂਰ ਕਰਨ ਦੇ ਨੁੱਕਤੇ ਸਾਂਝੇ ਕਰਨ ਦੇ ਨਾਲ ਹੀ ਉਸਾਰੂ ਵਿਵਹਾਰ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਉਣ ਦੀ ਵੀ ਸਲਾਹ ਦਿੱਤੀ ਗਈ। ਸਾਧਨਾ ਦੀ ਦੁਰਵਰਤੋਂ ਦੀ ਥਾਂ ਸਦਵਰਤੋਂ ਕਰਕੇ ਸਮੇਂ ਸਿਰ ਚੁਨੌਤੀਆਂ ਨੂੰ ਨਿਪਟਾਉਣ ਦੇ ਗੁਰ ਵੀ ਡੀਨ ਮਨਿੰਦਰ ਕੌਰ, ਸਕੂਲੀ ਸਿੱਖਿਆ ਦੇ ਡਾਇਰੈਕਟਰ ਕਰਨਲ ਜਸਬੀਰ ਸਿੰਘ ਨਿਰਮਲ ਅਤੇ ਐਨ.ਸੀ.ਈ.ਆਰ.ਟੀ. ਅਤੇ ਸੀ.ਬੀ.ਐਸ.ਈ. ਦੇ ਖੋਜ਼ਕਾਰ ਤੇ ਜਾਣਕਾਰ ਐਸ.ਐਨ. ਛਿੱਬਰ ਨੇ ਵਿਸ਼ਤਾਰ ਨਾਲ ਦੱਸੇ।
ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਦੀ ਸਰਪ੍ਰਸ਼ਤੀ ਹੇਠ ਹੋਈ ਇਸ ਕਾਰਜਸ਼ਾਲਾ ਦਾ ਮੁਖ ਮਕਸਦ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉ-ਚਾ ਚੁੱਕਣ ਦੇ ਨਾਲ ਹੀ ਅਧਿਆਪਕਾਂ ਨੂੰ ਸਲੈਬਸ ਵਿੱਚ ਆਏ ਬਦਲਾਵ ਬਾਰੇ ਜਾਗਰੁਕ ਕਰਨਾ ਵੀ ਸੀ। ਕਾਲਕਾ ਨੇ ਕਿਹਾ ਕਿ ਕਾਰਜਸ਼ਾਲਾ ਵਿੱਚ ਸੀ.ਬੀ.ਐਸ.ਈ. ਦੇ ਇਮਤਿਹਾਨ ਨੂੰ ਮੁਖ ਰਖਦੇ ਹੋਏ ਵਿਸ਼ੇ ਦੇ ਕਈ ਚੈਪਟਰ ਬਾਰੇ ਵਿਸ਼ਤਾਰ ਨਾਲ ਅਧਿਆਪਕਾਂ ਨੂੰ ਸਮਝਾਇਆ ਗਿਆ। ਅਧਿਆਪਕਾਂ ਵੱਲੋਂ ਕਮੇਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਇਸ ਕਦਮ ਨੂੰ ਸਿੱਖਿਆ ਪੱਖੀ ਦੱਸਿਆ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹੁਸ਼ਿਆਰਪੁਰ ਦੇ ਜਤਿੰਦਰ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ …

Leave a Reply