ਬਟਾਲਾ, 16 ਦਸੰਬਰ (ਨਰਿੰਦਰ ਬਰਨਾਲ)- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਸ਼੍ਰੋਮਣੀ ਸ਼ਾਇਰ ਪ੍ਰੋ: ਗੁਰਭਜਨ ਗਿੱਲ ਦੀ ਸਮੁੱਚੀ ਕਾਵਿ-ਸਿਰਜਣਾ ‘ਤੇ ਇਕ ਦਿਨਾ ਸਫਲ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ, ਡਾ. ਰਵਿੰਦਰ, ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ, ਡਾ. ਸਰਬਜੀਤ ਸਿੰਘ ਤੇ ਪ੍ਰੋ: ਗੁਰਭਜਨ ਗਿੱਲ ਨੇ ਕੀਤੀ । ਡਾ. ਰਵਿੰਦਰ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਪ੍ਰੋ: ਗਿੱਲ ਦੇ ਕਾਵਿ-ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਸ ਨੂੰ ਧਰਤੀ ਨਾਲ ਜੁੜਿਆ ਸ਼ਾਇਰ ਦੱਸਿਆ । ਵਿਦਵਤਾ ਭਰਪੂਰ ਆਪਣੇ ਉਦਘਾਟਨੀ ਭਾਸ਼ਣ ‘ਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ: ਗੁਰਭਜਨ ਗਿੱਲ ਪੰਜਾਬੀ ਲੋਕਾਂ ਦੇ ਸਰੋਕਾਰਾਂ ਨੂੰ ਲੋਕਾਂ ਦੀ ਬੋਲੀ-ਸ਼ੈਲੀ ‘ਚ ਪੇਸ਼ ਕਰਦਿਆਂ ਵਾਸਤਵਿਕਤਾ ਨਾਲ ਜੁੜਿਆ ਰਹਿੰਦਾ ਹੈ । ਪ੍ਰੋ: ਰਵਿੰਦਰ ਭੱਠਲ ਨੇ ਇਕ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ: ਗੁਰਭਜਨ ਗਿੱਲ ਦੀ ਕਮਾਲ ਦੀ ਯਾਦ ਸ਼ਕਤੀ ਤੇ ਸ਼ਬਦ-ਸ਼ਿਲਪ ਦੇ ਸਹਾਰੇ ਉਸ ਦੀ ਕਾਵਿ-ਸ਼ੈਲੀ ਨੂੰ ਲੋਕ ਸ਼ੈਲੀ ਆਇਆ । ਡਾ. ਗੁਰਇਕਬਾਲਸਿੰਘ ਨੇ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰੋ: ਗੁਰਭਜਨ ਸਿੰਘ ਨੂੰ ਮਾਂ-ਬੋਲੀ ਤੇ ਮਾਂ-ਧਰਤੀ ਨੂੰ ਸਮਰਪਿਤ ਸ਼ਾਇਰ ਹੈ । ਡਾ. ਅਨੂਪ ਸਿੰਘ ਨੇ ਪ੍ਰੋ: ਗੁਰਭਜਨ ਗਿੱਲ ਦੀ ਬਹੁ-ਪੱਖੀ ਸ਼ਖ਼ਸੀਅਤ ਦਾ ਜ਼ਿਕਰ ਕਰਦਿਆਂ ਉਸ ਦੁਆਰਾ ਵੱਖ-ਵੱਖ ਢੰਗ-ਤਰੀਕਿਆਂ ਦੁਆਰਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਦਾ ਜ਼ਿਕਰ ਕੀਤਾ । ਇਸ ਮੌਕੇ ਨੌਜਵਾਨ ਸ਼ਾਇਰ ਹਰਸਿਮਰਨ ਸਿੰਘ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ”ਪਰਤ ਆਇਆ ਹਾਂ” ਲੋਕ ਅਰਪਣ ਕੀਤੀ ਗਈ ।
ਇਹ ਸੈਮੀਨਾਰ ਦੋ ਸ਼ੈਸ਼ਨਾਂ ‘ਚ ਕੀਤਾ ਗਿਆ।ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ: ਰਵਿੰਦਰ ਭੱਠਲ ਨੇ ਕੀਤੀ ਅਤੇ ਇਸ ਵਿਚ ਪ੍ਰੋ: ਸੁਰਜੀਤ ਜੱਜ, ਡਾ. ਜਾਗੀਰ ਸਿੰਘ ਨੂਰ, ਡਾ. ਜਗਵਿੰਦਰ ਜੋਧਾ, ਡਾ. ਸੈਮੂਅਲ ਗਿੱਲ, ਡਾ. ਹੀਰਾ ਸਿੰਘ, ਡਾ.ਪਰਮਜੀਤ ਸਿੰਘ ਕਲਸੀ ਤੇ ਡਾ. ਬਲਜੀਤ ਕੌਰ ਰਿਆੜ ਨੇ ਆਪਣੇ-ਆਪਣੇ ਪੇਪਰ ਪੇਸ਼ ਕੀਤੇ । ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਡਾ. ਗੁਰਇਕਬਾਲ ਸਿੰਘ ਨੇ ਕੀਤੀ ਅਤੇ ਪ੍ਰਿੰ. ਜਸਪਾਲ ਸਿੰਘ, ਡਾ. ਨਾਰੇਸ਼ ਕੁਮਾਰ, ਡਾ. ਸਮਸ਼ੇਰ ਮੋਹੀ, ਡਾ. ਰੁਪਿੰਦਰਜੀਤ ਗਿੱਲ, ਡਾ. ਮਨਦੀਪ ਕੌਰ ਢੀਂਡਸਾ ਤੇ ਪ੍ਰੋ: ਰਮਨਦੀਪ ਕੌਰ ਨੇ ਪੇਪਰ ਪੇਸ਼ ਕੀਤੇ । ਇਨ੍ਹਾਂ ਸਾਰੇ ਪੇਪਰਾਂ ਉੱਪਰ ਡਾ. ਸਤਿੰਦਰ ਸਿੰਘ ਰੈਬੀ, ਡਾ. ਸੁਖਦੇਵ ਸਿੰਘ, ਪ੍ਰਿੰ. ਸ਼ੇਵਾ ਸਿੰਘ ਕੌੜਾ, ਪ੍ਰਿੰ. ਰਘਬੀਰ ਸਿੰਘ ਸੋਹਲ, ਦੇਵਿੰਦਰ ਦੀਦਾਰ, ਡਾ. ਜਸਵੰਤ ਸਿੰਘ ਬਲ, ਜਸਵੰਤ ਹਾਂਸ, ਸੰਧੂ ਬਟਾਲਵੀ, ਰੋਜ਼ੀ ਸਿੰਘ, ਭੁਪਿੰਦਰ ਸਿੰਘ ਸੰਧੂ, ਤ੍ਰੈਲੋਚਲ ਲੋਚੀ, ਵਰਗਿਸ ਸਲਾਮਤ, ਪz. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ ਆਦਿ ਨੇ ਸੰਖੇਪ ਟਿੱਪਣੀਆਂ ਕੀਤੀਆਂ।ਪ੍ਰੋ: ਗੁਰਭਜਨ ਗਿੱਲ ਨੇ ਆਪਣੀ ਜੰਮਣ-ਭੌਂ ਤੇ ਆਪਣੇ ਨਿਕਟਵਰਤੀਆਂ ਦਾ ਜਿਕਰ ਕਰਦਿਆਂ ਸਮਾਗਮ ਆਯੋਜਿਤ ਕਰਵਾਉਣ ਵਾਲੀਆਂ ਦੋਵਾਂ ਸੰਸਥਾਵਾਂ ਦਾ ਧੰਨਵਾਦ ਕੀਤਾ । ਇਸ ਸਫ਼ਲ ਕਾਵਿ-ਸੈਮੀਨਾਰ ‘ਚ ਅਨੇਕਾਂ ਸਾਹਿਤਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਭਾਗ ਲਿਆ। ਇਨ੍ਹਾਂ ‘ਚ ਸਰਵ ਸ੍ਰੀ ਸੁਖਦੇਵ ਸਿੰਘ ਪ੍ਰੇਮੀ, ਸੁੱਚਾ ਸਿੰਘ ਰੰਧਾਵਾ, ਚੰਨ ਬੋਲੇਵਾਲੀਆ, ਪ੍ਰੋ: ਗੁਰਪ੍ਰਤਾਪ ਸਿੰਘ ਕਾਹਲੋਂ, ਵਿਜੇ ਅਗਨੀਹੋਤਰੀ, ਸੂਬਾ ਸਿੰਘ ਖਹਿਰਾ, ਸੁੱਚਾ ਸਿੰਘ ਨਾਗੀ, ਸੁਰਿੰਦਰ ਸਿੰਘ ਨਿਮਾਣਾ, ਸੁਲਤਾਨ ਭਾਰਤੀ, ਹਰਪਾਲ ਨਾਗਰਾ, ਬਲਵਿੰਦਰ ਗੰਭੀਰ, ਕੁਲਬੀਰ ਸਿੰਘ ਸੱਗੂ, ਫਿੱਦਾ ਬਟਾਲਵੀ, ਅਜੀਤ ਕਮਲ, ਨਰਿੰਦਰ ਬਰਨਾਲ, ਸਿਮਰਤ ਸੁਮੈਰਾ, ਨਰਿੰਦਰ ਸੰਘਾ, ਆਦਰਸ਼ਜੀਤ ਕੌਰ, ਤਲਵਿੰਦਰ ਕੌਰ, ਲਖਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ, ਪ੍ਰਤਾਪ ਸਿੰਘ, ਹੀਰਾ ਮਿਸ਼ਰਪੁਰੀਆ, ਵਿਨੋਦ ਸ਼ਾਇਰ, ਹੈਪੀ ਮੁਰਗੀ ਮੁਹੱਲਾ, ਮਨਮੋਹਨ ਕਪੂਰ, ਚਰਨਪ੍ਰੀਤ ਸਿੰਘ, ਰਾਜਪਾਲ ਸਿੰਘ ਬਾਠ, ਓਮ ਪ੍ਰਕਾਸ਼ ਭਗਤ, ਡਾ. ਅਮਨਦੀਪ ਸਿੰਘ, ਦੁੱਖਭੰਜਨ ਸਿੰਘ ਰੰਧਾਵਾ, ਗੁਰਬਚਨ ਸਿੰਘ ਬਾਜਵਾ, ਸੁਲੱਖ ਮਸੀਹ ਗਿੱਲ, ਬਲਦੇਵ ਸਿੰਘ ਰੰਧਾਵਾ, ਗੁਰਮੇਜ ਸਿੰਘ ਆਦਿ ਪ੍ਰਮੁੱਖ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …