Wednesday, June 26, 2024

ਸਰਕਾਰ ਦੀ ਮਹਿਮਾਨ ਨਿਵਾਜ਼ੀ ਦਾ ਅਨੰਦ ਮਾਨਣ ਆਈ ਹੈ ਪਾਕਿਸਤਾਨੀ ਸੰਯੁਕਤ ਜਾਂਚ ਟੀਮ ਔਜਲਾ

Aujla

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰਨ ਪੁੱਜੀ ਪਾਕਿਸਤਾਨੀ ਸੰਯੁਕਤ ਜਾਂਚ ਕਮੇਟੀ ਕਿਸੇ ਹਮਲੇ ਦੀ ਜਾਂਚ ਕਰਨ ਲਈ ਨਹੀ ਬਲਕਿ ਮੋਦੀ ਸਰਕਾਰ ਦੀ ਮਹਿਮਾਨ ਨਿਵਾਜ਼ੀ ਦਾ ਅਨੰਦ ਮਾਨਣ ਆਈ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਪਾਕਿਸਤਾਨੀ ਜਾਂਚ ਟੀਮ ਦੇ ਐਨ ਪਹਿਲਾਂ ਇਕ ਵਾਰ ਫਿਰ ਰਾਸ਼ਟਰੀ ਜਾਂਚ ਏਜੰਸੀ ਵਲੋਂ ਐਸ.ਪੀ. ਸਲਵਿੰਦਰ ਸਿੰਘ ਨੂੰ ਦੁਬਾਰਾ ਜਾਂਚ ਦੇ ਨਾਮ ਹੇਠ ਬੁਲਾਣ ਦਾ ਮਕਸਦ ਅਕਾਲੀ-ਭਾਜਪਾ-ਆਈ ਐਸ ਆਈ ਦੇ ਨਸ਼ਾ ਸਮਗਲਰ ਗਠਜੋੜ ਤੇ ਪਰਦਾ ਪਾਣਾ ਹੈ।ਸ੍ਰ: ਔਜਲਾ ਨੇ ਕਿਹਾ ਹੈ ਕਿ ਰਾਸ਼ਟਰੀ ਜਾਂਚ ਏਜੰਸੀ ਕਿਸੇ ਵੀ ਅੱਤਵਾਦੀ ਜਾਂ ਨਸ਼ਾ ਸਮਗਲਿੰਗ ਘਟਨਾ ਦੀ ਅਜ਼ਾਦਾਨਾ ਜਾਂਚ ਦੇ ਸਮਰੱਥ ਹੈ ਜੇਕਰ ਉਸ ਨੂੰ ਖੁੱਲ ਦੇ ਦਿੱਤੀ ਜਾਵੇ ।ਸ੍ਰ. ਔਜਲਾ ਨੇ ਦੱਸਿਆ ਹੈ ਕਿ ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਐਸ.ਪੀ,ਸਲਵਿੰਦਰ ਸਿੰਘ ਪਹਿਲਾਂ ਹੀ ਜਾਂਚ ਏਜੰਸੀ ਪਾਸ ਮਨ ਚੁਕੱਾ ਹੈ ਕਿ ਕਿ ਉਸ ਦੇ ਸਰਹੱਦ ਪਾਰ ਤੇ ਦੇਸ਼ ਅੰਦਰਲੇ ਨਸ਼ਾ ਸਮਗਲਰਾਂ ਨਾਲ ਸਬੰਧ ਹਨ, ਇਨ੍ਹਾਂ ਨਸ਼ਾ ਸਮੱਗਲਰਾਂ ਦੇ ਭੁਲੇਖੇ ਹੀ ਉਹ ਅੱਤਵਾਦੀ ਏਅਰਬੇਸ ਤੀਕ ਲੈ ਕੇ ਗਿਆ ਸੀ।ਲੇਕਿਨ ਇਸ ਸਭ ਦੇ ਬਾਵਜੂਦ ਸਲਵਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਗਈ ।ਸ੍ਰ: ਔਜਲਾ ਨੇ ਕਿਹਾ ਕਿ ਅਜਿਹਾ ਇਸ ਕਰਕੇ ਹੀ ਸੰਭਵ ਹੋ ਸਕਿਆ ਕਿਉਂਕਿ ਸਲਵਿੰਦਰ ਸਿੰਘ ਨੇ ਜਾਂਚ ਏਜੰਸੀ ਪਾਸ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਭੂਮਿਕਾ ਦਾ ਖੁਲਾਸਾ ਕਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਕਿਉਂਕਿ ਅਕਾਲੀ-ਭਾਜਪਾ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਹੈ, ਇਸ ਲਈ ਬਾਦਲਾਂ ਦੇ ਕਹਿਣ ਤੇ ਹੀ ਨਰਿੰਦਰ ਮੋਦੀ ਨੇ ਰਾਸ਼ਟਰੀ ਜਾਂਚ ਏਜੰਸੀ ਤੇ ਦਬਾਅ ਪਾਇਆ ਕਿ ਉਹ ਸਲਵਿੰਦਰ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਮਾਮਲੇ ਵਿੱਚ ਅੱਗੇ ਨਾ ਵਧੇ, ਜੇਕਰ ਅਜਿਹਾ ਨਹੀ ਤਾਂ ਏਜੰਸੀ ਖਾਮੋਸ਼ ਹੀ ਰਹੇ।ਸ੍ਰ: ਔਜਲਾ ਨੇ ਕਿਹਾ ਕਿ ਪਾਕਿਸਤਾਨ ਦੀ ਸੰਯੁਕਤ ਜਾਂਚ ਕਮੇਟੀ ਵਲੋਂ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਲਈ ਪੁੱਜਣਾ ਵੀ ਕੋਈ ਅਰਥ ਨਹੀ ਰੱਖਦਾ ਕਿਉਂਕਿ ਇਹ ਤਾਂ ਜੱਗ ਜਾਹਿਰ ਹੈ ਕਿ ਪਠਾਨਕੋਟ ਵਿੱਚ ਅੱਤਵਾਦੀ ਹਮਲੇ ਲਈ ਪੁੱਜੇ ਹਥਿਆਰਬੰਦ ਅੱਤਵਾਦੀ ਤੇ ਉਨ੍ਹਾਂ ਦੇ ਹਥਿਆਰਾਂ ਦੀ ਜਿੰਮੇਵਾਰ ਪਾਕਿਸਤਾਨ ਦੀ ਆਈ.ਐਸ.ਆਈ ਸੀ।ਸ੍ਰ. ਔਜਲਾ ਨੇ ਕਿਹਾ ਕਿ ਇਹ ਜਾਂਚ ਪਹਿਲਾਂ ਆਪਣੇ ਹੀ ਦੇਸ਼ ਅੰਦਰ ਜਾਂਚ ਤਾਂ ਮੁਕੰਮਲ ਕਰ ਲਵੇ, ਲੇਕਿਨ ਅਜੇਹਾ ਹੋਇਆ ਨਹੀ ਹੈ।ਭਾਰਤ ਵਿੱਚ ਪਠਾਨਕੋਟ ਹਮਲੇ ਦੀ ਜਾਂਚ ਕਰ ਐਨ.ਆਈ.ਏ ਮਾਮਲੇ ਨੂੰ ਦਬਾਉਣ ਦਾ ਮਨ ਬਣਾ ਚੁੱਕੀ ਹੈ ਤਾਂ ਪਾਕਿਸਤਾਨੀ ਟੀਮ ਸਿਰਫ ਨਰਿੰਦਰ ਮੋਦੀ ਦੀ ਮਹਿਮਾਨ ਨਿਵਾਜ਼ੀ ਦਾ ਅਨੰਦ ਮਾਨਣ ਤੀਕ ਹੀ ਸੀਮਤ ਹੋ ਕੇ ਰਹਿ ਜਾਵੇਗੀ।ਸ੍ਰ: ਔਜਲਾ ਨੇ ਕਿਹਾ ਕਿ ਜੇਕਰ ਨਰਿੰਦਰ ਮੋਦੀ ਨੂੰ ਪਠਾਨਕੋਟ ਤੇ ਗੁਰਦਾਸਪੁਰ ਅੱਤਵਾਦੀ ਹਮਲਿਆਂ ਦੀ ਚਿੰਤਾ ਹੈ ਤੇ ਉਹ ਸੰਜ਼ੀਦਾ ਹਨ ਤਾਂ ਸਲਵਿੰਦਰ ਸਿੰਘ ਵਲੋਂ ਕੀਤੇ ਖੁਲਾਸਿਆਂ ਦੀ ਖੁਲੀ ਜਾਂਚ ਹੋਣ ਦੇਣ, ਸਮੁੱਚੀ ਭਾਰਤੀ ਫੌਜ ਤੇ ਪੈਰਾ ਮਿਲਟਰੀ ਫੋਰਸਿਜ ਨੂੰ ਸਖਤੀ ਨਾਲ ਕੰਮ ਕਰਨ ਦੇਣ ਤਾਂ ਜੋ ਅੱਤਵਾਦ ਤੇ ਨਸ਼ਾ ਸਮਗਲਿੰਗ ਦਾ ਖੁਰਾ ਖੋਜ ਮਿਟਾਇਆ ਜਾ ਸਕੇ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply