Sunday, October 6, 2024

ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ‘ਚ ਅਲਟਰਾ ਸਾਉਂਡ ਮਸ਼ੀਨ ਤੇ ਪੈਥੋਲਿਜੀਕਲ ਲੈਬ ਦੀ ਸਹੂਲਤ ਜਲਦ

PPN0406201607
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਅਤੇ ਹਸਪਤਾਲ ਦੇ ਡਾਕਟਰਾਂ ਤੇ ਹੋਰ ਸਟਾਫ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਦੋ ਮਹੀਨੇ ਦੇ ਅਮਰੀਕਾ ਟੂਰ ਤੋਂ ਹਾਲ ਵਿਚ ਹੀ ਵਾਪਸ ਆਏ ਡਾ: ਹਰਦੀਪ ਸਿੰਘ ਦੀਪ ਵਿਸ਼ੇਸ਼ ਤੋਰ ‘ਤੇ ਸ਼ਾਮਲ ਹੋਏ।ਡਾ: ਹਰਦੀਪ ਸਿੰਘ ਨੇ ਅਮਰੀਕੀ ਹਸਪਤਾਲਾਂ ਵਿਚ ਮਰੀਜਾਂ ਲਈ ਉਪਲਬਧ ਨਵੀਆਂ ਮੈਡੀਕਲ ਤਕਨੀਕਾਂ, ਸਹੂਲਤਾਂ ਅਤੇ ਉਪਕਰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਵਿਚੋਂ ਕੁੱਝ ਤਕਨੀਕਾਂ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਲਾਗੂ ਕਰਨ ਲਈ ਮੈਨੇਜਮੈਂਟ ਨਾਲ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਦੀ ਸੁਚਾਰੂ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਲਈ। ਮੀਟਿੰਗ ਦੋਰਾਨ ਉਹਨਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਹਾਈ ਟੈਕ ਡੈਂਟਲ ਵਿੰਗ, ਫਿਜੀਓਥੈਰਿਪੀ ਵਿੰਗ, ਐਲੋਪੈਥਿਕ ਵਿੰਗ ਅਤੇ ਹੋਮਿਓਪੈਥਿਕ ਵਿੰਗ ਬਣਾਏ ਗਏ ਹਨ ਅਤੇ ਇਹ ਸਾਰੇ ਵਿੰਗ ਅਤਿ ਆਧੁਨਿਕ ਸੁਵਿਧਾਵਾਂ ਅਤੇ ਮੈਡੀਕਲ ਉਪਕਰਨਾਂ ਨਾਲ ਸੁਸੱਜਿਤ ਹਨ। ਉਨਾਂ ਕਿਹਾ ਕਿ ਛੇਤੀ ਹੀ ਐਲੋਪੈਥਿਕ ਵਿੰਗ ਵਿਚ ਨਵੀ ਅਲਟਰਾ ਸਾਉਂਡ ਮਸ਼ੀਨ ਲਗਾਈ ਜਾ ਰਹੀ ਹੈ ਅਤੇ ਇਕ ਮਾਡਰਨ ਪੈਥੋਲਿਜੀਕਲ ਲੈਬ ਬਣਾਈ ਜਾ ਰਹੀ ਹ,ੈ ਜਿਸ ਵਿਚ ਕੈਂਸਰ, ਹਾਰਟ ਅਤੇ ਹੋਰ ਸਾਰੇ ਜਨਰਲ ਟੈਸਟ ਨਾਮੀਨਲ ਰੇਟਾਂ ਤੇ ਕੀਤੇ ਜਾਣਗੇ। ਨਾਲ ਹੀ ਹੱਡੀਆਂ ਦੇ ਮਸ਼ਹੂਰ ਡਾਕਟਰ ਹਰਦਾਸ ਸਿੰਘ, ਸਕਿਨ ਸਪੇਸ਼ਲਿਸਟ ਡਾ: ਅਮਰਜੀਤ ਸਿੰਘ ਸਚਦੇਵਾ, ਗੈਸਟਐਨਟਰੋਲੋਜੀ ਸਰਜਨ ਡਾ: ਗੁਰਦੇਵ ਸਿੰਘ ਗਿਰਗਲਾ, ਜਨਰਲ ਸਰਜਨ ਡਾ: ਸੰਤੋਖ ਸਿੰਘ, ਰੇਡਿਓ ਡਾਈਗਨੋਸਿਸ ਡਾ: ਇੰਦਰਬੀਰ ਸਿੰਘ ਨਿੱਜਰ, ਐਮ.ਡੀ ਮੈਡੀਸਨ ਡਾ: ਹਰਦੀਪ ਸਿੰਘ ਦੀਪ ਅਤੇ ਹੋਰ ਮਾਹਰ ਅਤੇ ਤਜੁਰਬੇਕਾਰ ਡਾਕਟਰ ਹਫਤੇ ਦੇ ਨਿਰਧਾਰਤ ਦਿਨਾਂ ‘ਤੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਣਗੇ।ਇਸ ਦੇ ਨਾਲ ਹੀ ਉਹਨਾ ਕਿਹਾ ਕਿ ਚੀਫ ਖਾਲਸਾ ਦੀਵਾਨ ਮਾਡਰਨ ਸਮੇਂ ਦੀ ਲੌੜ ਅਨੁਸਾਰ ਹਸਪਤਾਲ ਦੀਆਂ ਸੁਵਿਧਾਵਾਂ ਅਤੇ ਤਕਨੀਕਾਂ ਦਾ ਨਵੀਨੀਕਰਨ ਲਈ ਯਤਨਸ਼ੀਲ ਰਹੇਗਾ।ਹਸਪਤਾਲ ਵਿਚ ਮਰੀਜਾਂ ਦੀ ਹਰ ਸੁਵਿਧਾ ਦਾ ਖਾਸ ਧਿਆਨ ਰਖਿਆ ਜਾਵੇਗਾ।ਉਹਨਾ ਹਸਪਤਾਲ ਸਟਾਫ ਨੂੰ ਵੀ ਪ੍ਰਰੀ ਇਮਾਨਦਾਰੀ ਨਾਲ ਤਨੋਂ-ਮਨੋਂ ਜਿੰਮੇਦਾਰੀਆਂ ਨਿਭਾਉਣ ਅਤੇ ਸੇਵਾ ਕਰਨ ਲਈ ਪ੍ਰੇਰਿਆ।ਇਸ ਮੌਕੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ, ਗਿਆਨੀ ਜੀਤ ਸਿੰਘ, ਡਾ: ਗੁਣਗੀਤ ਕੌਰ, ਡਾ: ਕੀਰਤਜੋਤ ਕੌਰ ਸੰਧੂ, ਡਾ: ਗਗਨਪ੍ਰੀਤ ਕੌਰ, ਡਾ: ਰਿਸ਼ੂ ਸ਼ਰਮਾ ਡਾ: ਏਕਤਾ ਤੇ ਹੋਰ ਸਟਾਫ ਮੌਜੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply