Friday, November 22, 2024

ਭਾਰਤ ਗੁਆਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦਾ ਇੱਛਕ, ਦੇਸ਼ ਦੀ ਆਨ ਤੇ ਸ਼ਾਨ ਨੂੰ ਕੋਈ ਆਂਚ ਨਹੀਂ ਆਉਣ ਦੇਵੇਗਾ- ਰਾਜਨਾਥ ਸਿੰਘ

PPN0406201614 PPN0406201615

ਪਠਾਨਕੋਟ, 4 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਪਠਾਨਕੋਟ ਵਿਖੇ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਗੁਆਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣਾ ਚਹੁੰਦਾ ਹੈ ਅਤੇ ਦੇਸ਼ ਦੀ ਆਨ ਤੇ ਸ਼ਾਨ ਨੂੰ ਕੋਈ ਆਂਚ ਨਹੀਂ ਆਉਣ ਦੇਵੇਗਾ।ਉਨ੍ਹਾਂ ਕਿਹਾ ਕਿ ਦੋਸਤ ਬਦਲ ਸਕਦੇ ਹਨ ਪਰ ਪੜੋਸੀ ਨਹੀਂ ਇਸ ਲਈ ਅਸੀਂ ਪੜੋਸੀਆਂ ਨਾਲ ਚੰਗੇ ਸਬੰਧ ਬਣਾਉਣੇ ਚਾਹੁੰਦੇ ਹਾਂ।ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਬਣਾਉੋਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੁੰਹ ਚੁੱਕ ਸਮਾਗਮ ਵਿੱਚ ਉਹਨਾਂ ਦੇ ਪ੍ਰਮੁੱਖਾ ਨੂੰ ਬੁਲਾਇਆ ਸੀ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਠਾਨਕੋਟ ਏਅਰਬੇਸ ਤੇ ਹੋਏ ਫਿਦਾਇਨ ਹਮਲੇ ਦੀ ਜਾਂਚ ਲਈ ਪਕਿਸਤਾਨ ਨੂੰ ਚੰਗਾ ਪੜੋਸੀ ਸਮਝ ਕੇ ਉਸ ਦੀ ਮਦਦ ਇਸ ਕਰਾਰ ਤੇ ਲਈ ਸੀ ਕਿ ਉਸ ਦੀ ਪੜ੍ਹਤਾਲੀਆ ਟੀਮ ਭਾਰਤ ਵਿੱਚ ਆ ਕੇ ਜਾਂਚ ਕਰੇਗੀ ਅਤੇ ਸਾਡੀ ਕੌਮੀ ਜਾਂਚ ਏਜੰਸੀ ਇਸ ਦੀ ਪੜ੍ਹਤਾਲ ਲਈ ਪਾਕਿਸਤਾਨ ਜਾਵੇਗੀ, ਪਰ ਪਾਕਿਸਤਾਨ ਦੀ ਜਾਂਚ ਟੀਮ ਜੋ ਭਾਰਤ ਆਈ ਸੀ ਉਸ ਨੂੰ ਇਏਥੋਂ ਗਿਆਂ ਕਾਫ਼ੀ ਸਮਾਂ ਗੁਜਰ ਗਿਆ ਹੈ ਲੇਕਿਨ ਅੱਜ ਦੇ ਦਿਨ ਤੱਕਂ ਪਾਕਿਸਤਾਨ ਸਾਡੀ ਜਾਂਚ ਟੀਮ ਨੂੰ ਮਨਜ਼ੂਰੀ ਨਾ ਦੇ ਕੇ ਭਾਰਤ ਨਾਲ ਧੋਖਾ ਕਰ ਰਿਹਾ ਹੈ।ਉਨ੍ਹਾਂ ਨੇ ਸ਼ਹੀਦਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਲਈ ਕਸ਼ਮੀਰ ਕੋਈ ਮੁੱਦਾ ਨਹੀਂ ਹੈ, ਮੁੱਦਾ ਹੈ ਤਾਂ ਸਿਰਫ਼ ਪੀ.ਓ.ਕੇ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੋਰਾਨ ਸਾਡੀ ਸਰਕਾਰ ਨੇ ਕਈ ਸੁਧਾਰ ਕੀਤੇ ਹਨ।ਜਿਸ ਕਰਕੇ ਭਾਰਤ ਦੀ ਵਿਕਾਸ ਦਰ ਜੋ ਕਾਂਗਰਸ ਦੇ ਸਮੇਂ 3.50 ਪ੍ਰਤੀਸ਼ਤ ਸੀ ਵੱਧ ਕੇ 7.6 ਪ੍ਰਤੀਸ਼ਤ ਹੋ ਗਈ ਹੈ।ਉਨ੍ਹਾਂ ਕਿਹਾ ਕਿ ਯੂ ਪੀ ਏ ਸਰਕਾਰ ਨੇ ਜੋ 1 ਕਰੋੜ ਫਰਜ਼ੀ ਰਾਸ਼ਨ ਕਾਰਡ ਬਣਾਏ ਸਨ ਉਹ ਸਾਡੀ ਸਰਕਾਰ ਨੇ ਰੱਦ ਕਰਕੇ ਸਰਕਾਰ ਦੀ 10 ਹਜ਼ਾਰ ਕਰੋੜ ਰੁਪਏ ਦੀ ਬੱਚਤ ਕੀਤੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਫਸਲੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨ ਦੀ ਜਿਨੀ ਫ਼ਸਲ ਕੁਦਰਤੀ ਆਫ਼ਤ ਕਾਰਨ ਬਰਬਾਦ ਹੁੰਦੀ ਹੈ ਉਸ ਦੀ ਭਰਭਾਈ ਸਰਕਾਰ ਵਲੋਂ ਕੀਤੀ ਜਾਵੇਗੀ ਅਤੇ 25 ਪ੍ਰਤੀਸ਼ਤ ਮੁਆਵਜਾ 15 ਦਿਨਾਂ ਦੇ ਅੰਦਰ ਅੰਦਰ ਸੂਚਨਾਂ ਦੇਣ ਤੇ ਦੇੇ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਦਰਜਾ ਤਿੰਨ ਅਤੇ ਚਾਰ ਦੀ ਨੋਕਰੀ ਨਿਰੋਲ ਮੈਰਿਟ ਦੇ ਆਧਾਰ ਤੇ ਦਿੱਤੀ ਜਾਵੇਗੀ ਅਤੇ ਇਨ੍ਹਾਂ ਆਸਾਮੀਆਂ ਲਈ ਇੰਟਰਵਿਉ ਖਤਮ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਦਸਤਾਵੇਜ ਟੈਸਟ ਕਰਵਾਉਣ ਦਾ ਝੰਜਟ ਖਤਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਕਰਾਰ ਦੇ ਦੋ ਸਾਲ ਕਾਰਜ ਕਾਲ ਦੌਰਾਨ ਕਿਸੇ ਵੀ ਮੰਤਰੀ ਤੇ ਭ੍ਰਿਸਟਚਾਰ ਦਾ ਅਰੋਪ ਨਹੀਂ ਲੱਗਿਆ ਹੈ ਜਦ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਤੇ ਸਿਰਫ ਭ੍ਰਿਸਟਚਾਰ ਦੇ ਅਰੋਪ ਹੀ ਨਹੀਂ ਲੱਗੇ ਸਗੋਂ ਕਈ ਕਾਂਗਰਸੀ ਮੰਤਰੀ ਜੇਲਾਂ ਵਿੱਚ ਵੀ ਰਹੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਿਸਟਮ ਵਿੱਚ ਪਾਰਦਸਤਾਂ ਲਿਆਦੀ ਹੈ ਅਤੇ ਹੋਰ ਸੁਧਾਰ ਕਰਨ ਦੀ ਕੋਸ਼ਿਸ ਕਰ ਰਹੀਂ ਹੈ।
ਇਸ ਉਪਰੰਤ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਉਤਸਵ ਫਾਰਮ ਵਿਖੇ ਇੱਕ ਵਿਸਾਲ ਵਿਕਾਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਰਕਰਾਂ ਦੀ ਮਿਹਨਤ ਨਾਲ ਕੇਂਦਰ ਵਿੱਚ ਭਾਜਪਾ ਨੇ ਪੂਰਨ ਬਹੁਮਤ ਪ੍ਰਾਪਤ ਕਰ ਕੇ ਇੱਕ ਇਤਿਹਾਸ ਸਿਰਜਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਹਿੰਦੋਸਤਾਨ ਦੀ ਹੀ ਨਹੀਂ ਸਗੋਂ ਵਿਸ਼ਵ ਦੀ ਵੱਡੀ ਪਾਰਟੀ ਬਣ ਗਈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਆਸਾਮ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਕਾਂਗਰਸ ਸਾਫ਼ ਹੋ ਗਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਹੁਣ ਦੋ ਤਿੰਨ ਪਹਾੜੀ ਰਾਜਾਂ ਵਿੱਚ ਹੀ ਸੀਮਤ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਨੇ ਕਾਂਗਰਸ ਮੁਕਤ ਭਾਰਤ ਦਾ ਜੋ ਸੁਪਨਾ ਵੇਖਿਆ ਸੀ ਉਹ ਤਾਂ ਜ਼ਿਲ੍ਹ੍ਹਾ ਪਠਾਨਕੋਟ ਦੇ ਲੋਕਾਂ ਨੇ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀ ਸੀਟ ਜਿੱਤ ਕੇ ਪੂਰਾ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਨੇ ਅੰਤਰ ਰਾਸ਼ਟਰੀ ਪੱਧਰ ਤੇ ਪਹਿਲੀਵਾਰ ਭਾਰਤ ਦਾ ਸਿਰ ਉੱਚਾ ਕੀਤਾ ਹੈ ਅਤੇ ਹੁਣ ਕੋਈ ਵੀ ਅੰਤਰ ਰਾਸ਼ਟਰੀ ਪੱਧਰ ਤੇ ਵਿਚਾਰ ਵਟਾਂਦਰਾ ਭਾਰਤ ਨੂੰ ਅੱਖੋ ਪਰੋਖੇ ਕਰਕੇ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਭਾਰਤ ਹੁਣ ਆਰਥਿਕ ਪੱਖੋ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਭਾਰਤ ਦੇ ਡਿਫੈਸ ਰਾਜ ਮੰਤਰੀ ਸ਼੍ਰੀ ਰਾਵ ਇੰਦਰਜੀਤ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗੀ ਤਾਰ ਤੋਂ ਪਾਰ ਕਿਸਾਨਾਂ ਦੀ ਜ਼ਮੀਨ ਦਾ ਮੁਆਵਜਾਂ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਬਕਾ ਫੋਜੀਆਂ ਨੂੰ ਵਨ ਰਂੈਕ ਵਨ ਪੈਨਸ਼ਨ ਦੇ ਕੇ ਉਨ੍ਹਾਂ ਦੀ ਲੰਭੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕੀਤਾ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੱਤਪਾਲ ਮਲਿਕ ਰਾਸ਼ਟਰੀ ਉਪ ਪ੍ਰਧਾਨ ਭਾਜਪਾ, ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਤੇ ਸੂਬਾ ਪ੍ਰਧਾਨ ਭਾਜਪਾ, ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ਼੍ਰੀਮਤੀ ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ, ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ, ਅਨਿਲ ਵਾਸੂਦੇਵਾ ਮੇਅਰ, ਸਵਰਨ ਸਲਾਰੀਆ, ਹਰਦੀਪ ਸਿੰਘ ਲਮੀਨੀ ਅਕਾਲੀ ਨੇਤਾ ਅਤੇ ਸ਼੍ਰੀਮਤੀ ਕਵਿਤਾ ਖੰਨਾ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਤੇ ਸ਼੍ਰੀ ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਸ਼੍ਰੀ ਦਿਨੇਸ਼ ਸਿੰਘ, ਸ਼੍ਰੀ ਵਿਨੋਦ ਕੁਮਾਰ ਭਾਜਪਾ ਨੇਤਾ, ਸ਼੍ਰੀ ਸਤੀਸ਼ ਮਹਾਜਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ਼੍ਰੀ ਵਿਪਨ ਮਹਾਜਨ ਚੇਅਰਮੈਨ ਮਾਰਕੀਟ ਕਮੇਟੀ ਪਠਾਨਕੋਟ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਬਖਸ਼ੀਸ ਸਿੰਘ, ਸ਼੍ਰੀ ਤਰਸੇਮ ਮਹਾਜਨ, ਸ਼੍ਰੀ ਐਸ.ਕੇ ਪੁੰਜ ਅਤੇ ਭਾਜਪਾ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।ਇਸ ਮੌਕੇ ਤੇ ਸ਼੍ਰੀ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ, ਰਾਵ ਇੰਦਰਜੀਤ ਸਿੰਘ ਡਿਫੈਸ ਰਾਜ ਮੰਤਰੀ, ਸੱਤਪਾਲ ਮਲਿਕ ਅਤੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਤੇ ਸੂਬਾ ਪ੍ਰਧਾਨ ਭਾਜਪਾ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply