Sunday, October 6, 2024

ਧੁੱਸੀ ਬੰਨ ਅਤੇ ਰਾਵੀ ਦਰਿਆ ‘ਚ ਆ ਚੁੱਕੀਆਂ ਜਮੀਨਾਂ ਬਦਲੇ ਸਰਕਾਰ ਕਿਸਾਨਾਂ ਨੂੰ ਜਮੀਨਾਂ ਜਾਂ ਮੁਆਵਜ਼ਾ ਦੇਵੇ – ਅੋਜਲਾ

PPN1407201601ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਗਰਸ ਪਾਰਟੀ ਦੀ ਇਕ ਵਿਸ਼ੇਸ ਇੱਕਤਰਤਾ ਪਿੰਡ ਦਰੀਆ ਵਿਖੇ ਨੰਬਰਦਾਰ ਅਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ।ਜਿਸ ਵਿਚ ਜਿੱਲਾ ਅਮਿ੍ਰੰਤਸਰ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੋਰ ਤੇ ਸਾਮਿਲ ਹੋਏ।ਇਸ ਮੋਕੇ ਉਹਨਾ ਪਿੰਡ ਵਾਸੀਆ ਦੀਆ ਮੁਸ਼ਕਿਲਾ ਸੁਣੀਆ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਪਿੰਡ ਦੀ ਕਰੀਬ 400 ਏਕੜ ਤੋ ਵੱਧ ਜਮੀਨ ਦਰਿਆ ਰਾਵੀ ਤੋ ਪਾਰ ਹੈ ਜਿਸ ਵਿਚੋ ਕੁਝ ਕਿਸਾਨਾ ਦੀਆ ਪੱਕੀਆ ਜਮੀਨਾ ਪਿੰਡ ਦਰੀਆ ਤੋ ਲੈ ਕੇ ਪਿੰਡ ਕੋਟ ਤੱਕ ਧੁਸੀ ਬੰਨ ਤੇ ਰਾਵੀ ਦਰਿਆ ਵਿਚ ਆ ਚੁਕੀਆ ਹਨ।ਜਿੰਨਾ ਦੀਆ ਪੱਕੀਆ ਗਿਰਦਾਵਰੀਆ ਇਹਨਾ ਕਿਸਾਨਾ ਦੇ ਨਾਮ ਹਨ ਜਿਸ ਦੀ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਸਰਕਾਰ ਜਾ ਤਾਂ ਇਹਨਾ ਕਿਸਾਨਾ ਨੁੰ ਇਸ ਦੇ ਬਦਲੇ ਜਮੀਨ ਦੇਵੇ ਜਾ ਇਸ ਜਮੀਨ ਦਾ ਮੁਆਵਜਾ ਇਹਨਾ ਕਿਸਾਨਾ ਨੂੰ ਦੇਵੈ।ਉਹਨਾ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੇ ਕੁਨੈਕਸਨ ਨਹੀ ਦਿਤੇ ਜਾ ਰਹੇ ਜਿਸ ਕਾਰਨ ਇਹਨਾ ਕਿਸਾਨਾ ਨੂੰ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਆਪਣੀ ਫਸਲ ਪਾਲਣੀ ਪੈਦੀ ਹੈ ਤੇ ਫਸਲ ਲਿਆਉਣ ਲਈ ਰਾਵੀ ਦਰਿਆ ਵਿਚੋ ਤਿੰਨ ਤਿੰਨ ਟਰੈਕਟਰ ਜੋੜ ਕੇ ਆਪਣੀ ਜਾਨ ਖਤਰੇ ਵਿਚ ਪਾ ਕੇ ਫਸਲ ਇਧਰ ਲਿਆਂਦੀ ਜਾਦੀ ਹੈ।ਜਦ ਕਿ ਕਈ ਵਾਰੀ ਕਈ ਕਿਸਾਨਾਂ ਦੇ ਟਰੈਕਟਰ ਵੀ ਦਰਿਆ ਵਿੱਚ ਡੁੱਬ ਚੁੱਕੇ ਹਨ। ਸਰਕਾਰ ਵਲੋ ਜੋ ਇਥੇ ਬੇੜੀ ਦਿਤੀ ਗਈ ਹੈ ਉਸ ਦਾ ਮਲਾਹ ਵੀ ਆਪਣੀ ਡਿਊਟੀ ਤੋ ਗੈਰ ਹਾਜਰ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੀ ਵੀ ਤੰਗੀ ਆਉਦੀ ਹੈ ਤੇ ਜੋ ਛੋਟੀ ਬੇੜੀ ਇਥੇ ਦਿੱਤੀ ਗਈ ਹੈ ਉਹ ਵੀ ਵਾਪਿਸ ਮੰਗੀ ਜਾ ਰਹੀ ਹੈ।ਉਹਨਾ ਕਿਹਾ ਕਿ ਪਿੰਡ ਦਾ ਸਕੂਲ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ ਬੱਚਿਆਂ ਦੀ ਪੜਾਈ ਦਾ ਮਾੜਾ ਹਾਲ ਹੈ ਤੇ ਪਬਲਿਕ ਹੈਲਥ ਦਾ ਕੋਈ ਸਿਸਟਿਮ ਨਹੀ ਹੈ।ਸਰਕਾਰ ਵਲੋ ਪਿੰਡ ਵਾਸੀਆਂ ਨੂੰ ਦਿੱਤੀ ਗਈ ਕਣਕ ਵਿਖਉਦਿਆ ਉਹਨਾ ਕਿਹਾ ਕਿ ਇਹ ਕਣਕ ਜੋ ਪਿੰਡਾ ਵਿਚ ਫੂਡ ਸਪਲਾਈ ਮਹਿਕਮੇ ਵਲੋ ਵੰਡੀ ਜਾ ਰਹੀ ਹੈ ਇਹ ਬਿਲਕੁੱਲ ਕਾਲੀ ਹੋ ਚੁੱਕੀ ਹੈ ਤੇ ਇਸ ਵਿਚ ਸੁੰਡੀਆ ਵੀ ਚੱਲੀਆਂ ਹੋਈਆਂ ਹਨ ਜੋ ਕਿ ਪਸ਼ੂਆਂ ਦੇ ਵੀ ਖਾਣ ਯੋਗ ਨਹੀ ਹੈ।ਪਰ ਕੋਈ ਵੀ ਪੁਛੱ ਨਹੀ ਰਿਹਾ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।ਹਰ ਪਾਸੇ ਭ੍ਰਿਸਟਾਚਾਰ ਫੈਲਿਆ ਹੋਇਆ ਹੈ ਕਿਸੇ ਦੀ ਕੋਈ ਸੁਣਵਾਈ ਨਹੀ ਹੋ ਰਹੀ।ਉਹਨਾ ਸਰਕਾਰ ਨੂੰ ਤਾੜਨਾ ਕੀਤੀ ਕੇ ਇਹਨਾ ਸਰਹੱਦੀ ਕਿਸਾਨਾ ਦੀ ਸਾਰ ਲਈ ਜਾਵੇ ਤੇ ਕਿਸਾਨਾਂ ਨੂੰ ਤੁਰੰਤ ਮੁਆਵਜਾ ਦਿਤਾ ਜਾਵੇ।ਫੂਡ ਸਪਲਾਈ ਮਹਿਕਮੇ ਵਲੋਂ ਵੰਡੀ ਖਰਾਬ ਕਣਕ ਦੀ ਜਾਂਚ ਕੀਤੀ ਜਾਵੇ ਤੇ ਇਹਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀ ਤਾਂ ਕਾਗਰਸ ਪਾਰਟੀ ਵਲੋ ਇਸ ‘ਤੇ ਸਖਤ ਐਕਸ਼ਨ ਲਿਆ ਜਾਵੇਗਾ।ਉਹਨਾ ਲੋਕਾਂ ਨੁੰ ਅਪੀਲ ਕੀਤੀ ਕਿ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉ ਤਾਂ ਜੋ ਇਹ ਮਸਲੇ ਤਰੁੰਤ ਹੱਲ ਕੀਤੇ ਜਾਣ ।
ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਬੰਟੀ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਜਰਨਲ ਸੱਕਤਰ ਕਰਨਜੀਤ ਸਿੰਘ ਬਿੱਟੂ, ਅਮਰਿੰਦਰਜੀਤ ਸਿੰਘ, ਅਮਰ ਅੋਜਲਾ, ਪਾਲ ਸਿੰਘ, ਛੈਨ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਜਗੀਰ ਮਸੀਹ, ਸੈਦਾ ਮਸੀਹ, ਹਰਦੇਵ ਸਿੰਘ, ਅਪਾਰ ਸਿੰਘ, ਗੁਰਦੇਵ ਸਿੰਘ, ਸਾਬਾ ਸਿੰਘ, ਗੋਪਾਲ ਸਿੰਘ ਆਦਿ ਪਿੰਡ ਵਾਸੀ ਮੋਜੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply