
ਸੰਦੌੜ, 14 ਜੁਲਾਈ (ਹਰਮਿੰਦਰ ਸਿੰਘ ਭੱਟ) – ਸਿੱਖ ਏਕਤਾ ਲਹਿਰ ਭਿੰਡਰਾਂਵਾਲੇ ਵੱਲੋਂ ਸਭ ਦਾ ਭਲਾ ਹਉਮੈ ਨਈ ਕਲੱਬ ਬਟਾਲਾ ਅਤੇ ਵਿਸ਼ੇਸ਼ ਕਰ ਸੰਗਤਾਂ ਦੇ ਸਹਿਯੋਗ ਨਾਲ ਗ਼ਰੀਬ ਪਰਵਾਰ ਨਾਲ ਸੰਬੰਧਿਤ ਲਖਵੀਰ ਸਿੰਘ ਦੀ ਸੱਜੀ ਲੱਤ, ਜੋ ਨਕਾਰਾ ਹੋ ਚੁੱਕੀ ਸੀ ਦਾ ਇਲਾਜ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਡਾ. ਗੁਰਵਿੰਦਰ ਸਿੰਘ ਹੇੜੀਕੇ ਨੇ ਦੱਸਿਆ ਕਿ ਲਖਵੀਰ ਸਿੰਘ ਦੀ ਲੱਤ ਕਿਸੇ ਭਿਅੰਕਰ ਬਿਮਾਰੀ ਦੇ ਹੇਠ ਆ ਕੇ ਗੱਲ ਚੁੱਕੀ ਸੀ, ਜਿਸ ਕਾਰਨ ਉਹ ਕਿਸੇ ਵੀ ਕੰਮ ਕਰਨ ਤੋਂ ਅਸਮਰਥ ਸੀ ਅਤੇ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਾਤ ਵੀ ਕਮਜ਼ੋਰ ਹੋਣ ਕਰ ਕੇ ਵੀ ਬਿਮਾਰੀ ਦੇ ਖ਼ਰਚੇ ਨੂੰ ਚੁੱਕਣ ਵਿਚ ਪਰਵਾਰ ਲਾਚਾਰ ਸੀ। ਉਨ੍ਹਾਂ ਦੱਸਿਆ ਕਿ ਜੱਦੋ ਇਸ ਬਾਬਤ ਸਿੱਖ ਏਕਤਾ ਲਹਿਰ ਭਿੰਡਰਾਂਵਾਲੇ ਦੇ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਸਹਿਯੋਗੀ ਸੱਜਣਾਂ ਦੀ ਮਹਾਨ ਸਹਾਇਤਾ ਦੁਆਰਾ ਪੀੜਤ ਵਿਅਕਤੀ ਦਾ ਇਲਾਜ ਪ੍ਰਸਿੱਧ ਅਮਨਦੀਪ ਹਸਪਤਾਲ ਅੰਮ੍ਰਿਤਸਰ ਤੋਂ ਸ਼ੁਰੂ ਕਰਵਾ ਦਿੱਤਾ। ਜਿਸ ਦੌਰਾਨ ਮਾਹਿਰ ਡਾਕਟਰਾਂ ਦੁਆਰਾ ਉਨ੍ਹਾਂ ਦੀਆਂ ਤਿੰਨ ਦੇ ਕਰੀਬ ਸਰਜਰੀਆਂ ਕੀਤੀਆਂ ਗਈਆਂ ਜਿਸ ਦਾ ਖਰਚਾ ਕਰੀਬ 3 ਲੱਖ ਸੀ।ਉਨ੍ਹਾਂ ਦੱਸਿਆ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਵੀਰ ਲਖਵੀਰ ਸਿੰਘ ਦੀ ਲਤ ਕੱਟਣੋਂ ਬਚ ਗਈ ਅਤੇ ਹੁਣ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ ਅਤੇ ਉਹ ਆਪਣੇ ਘਰ ਆ ਚੁੱਕੇ ਹਨ। ਪਰਿਵਾਰ ਵਲੋਂ ਸਿੱਖ ਏਕਤਾ ਲਹਿਰ ਭਿੰਡਰਾਂਵਾਲਿਆਂ ਦੇ ਮੈਂਬਰਾਂ ਅਤੇ ਸਮੂਹ ਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾ ਇੱਕ ਪਾਖੰਡੀ ਡੇਰਾਵਾਦ ਦੇ ਪੈਰੋਕਾਰ ਸਾਨੂੰ ਧਰਮਾਂ ਦੇ ਆੜ ਹੇਠ ਲੈ ਕਿ ਆਪਣੇ ਅਖੌਤੀ ਬਣਾਏ ਧਰਮ ਵਿਚ ਦਾਖਲ ਹੋਣ ਉਪਰੰਤ ਬਾਅਦ ਇਲਾਜ ਕਰਵਾਉਣ ਦੀ ਦਾਅਵਾ ਕਰ ਰਹੇ ਸੀ, ਪਰ ਸਾਡਾ ਅਤੁੱਟ ਵਿਸ਼ਵਾਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ‘ਤੇ ਹੈ ਜਿਸ ਦੀ ਅਪਾਰ ਕਿਰਪਾ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਪਰੇਸ਼ਨ ਸਫਲ ਰਿਹਾ।ਇਸ ਲੋੜਵੰਦ ਪਰਿਵਾਰ ਦੀ ਵੀਰ ਨਵਤੇਜ ਸਿੰਘ ਗੁਗੂ ‘ਪੂਹਲਾ ਸੋਧਕ, ਭਵਨ ਦੀਪ ਸਿੰਘ ਲੁਧਿਆਣਾ, ਜਸਦੀਪ ਸਿੰਘ ਡਾਲਾ, ਨਵਪ੍ਰੀਤ ਸਿੰਘ, ਜੋਗਿੰਦਰ ਸਿੰਘ ਸਿੰਗਾਪੁਰ ਅਤੇ ਜਥੇਦਾਰ ਜਗਦੀਸ਼ ਸਿੰਘ ਬੈਲਜੀਅਮ ਨੇ ਸਹਾਇਤਾ ਕੀਤੀ ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media