Sunday, October 6, 2024

64ਵਾਂ ਸਾਲਾਨਾ ਖੇਡ ਸਮਾਰੋਹ ਸਪੰਨ ਹੋਇਆ

ਬਠਿੰਡਾ, 1 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਾਜਿੰਦਰਾ ਕਾਲਜ ਦਾ 64ਵਾਂ ਸਾਲਾਨਾ ਖੇਡ ਸਪੰਨ ਸਮਾਰੋਹ ਸਮੇਂ ਮਾਨਯੋਗ ਮੁੱਖ ਮਹਿਮਾਨ ਡਾ.ਬਲਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ, ਪੰਜਾਬੀ ਯੂਨੀ.ਪਟਿਆਲਾ ਨੇ ਆਪਣੇ ਕਰ ਕਮਲਾਂ ਨਾਲ ਇਸ ਸਮਾਗਮ ਦਾ ਝੰਡਾ ਲਹਿਰਾਕੇ ਉਦਘਾਟਨ ਕੀਤਾ ਅਤੇ ਪ੍ਰਧਾਨਗੀ ਡਾ. ਗੋਬਿੰਦ ਸਿੰਘ,ਪ੍ਰਿੰਸੀਪਲ, ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈਕਾ ਵਲੋਂ ਕੀਤੀ ਗਈ।ਸਰੀਰਕ ਸਿੱਖਿਆ ਵਿਸੇ ਅਤੇ ਐਨ.ਸੀ.ਸੀ. ਨਾਲ ਸਬੰਧਤ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ। ਮੁੱਖ ਮਹਿਮਾਨ ਨੇ ਖਿਡਾਰੀਆਂ ਦੀਆਂ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ।ਅੰਤਰਰਾਸ਼ਟਰੀ ਵੇਟ ਲਿਫਟਰ ਗੁਰਭਿੰਦਰ ਸਿੰਘ  ਕਾਲਜ ਦੇ ਝੰਡਾਬਰਦਾਰ ਜਗੀਮ ਅਤੇ ਹਰਪ੍ਰੀਤਪਾਲ ਸਮੂਹ ਐਥਲੀਟਾਂ ਵੱਲੋਂ ਨੇਕ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ।
ਸਮਾਪਤੀ ਸਮਾਰੋਹ ਮੁੱਖ ਮਹਿਮਾਨ, ਮਾਨਯੋਗ ਰਾਹੁਲ ਚਾਬਾ, ਪੀ.ਸੀ.ਐਸ,ਐਡੀਸ਼ਨਲ ਡਿਪਟੀ ਕਮਿਸ਼ਨਰ, ਬਠਿੰਡਾ ਅਤੇ ਵਿਸ਼ੇਸ਼ ਮਹਿਮਾਨ, ਰਿਟ. ਪ੍ਰਿੰਸੀਪਲ ਬੀ.ਡੀ ਸ਼ਰਮਾ (ਨੈਸ਼ਨਲ ਐਵਾਰਡੀ) ਹਨ।ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ।ਇਸ ਸਾਲ ਵੇਟ ਲਿਫਟਿੰਗ ਵਿੱਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਗੁਰਭਿੰਦਰ ਸਿੰਘ ਨੇ ਟੋਕੀਓ ( ਜਾਪਾਨ) ਵਿਖੇ ਹੋਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਇਸ ਨੇ ਜੂਨੀਅਰ ਨੈਸ਼ਨਲ ਵਿੱਚ ਗੋਲਡ ਮੈਡਲ ਲ ੈਕੇ ਨਵਾਂ ਰਿਕਾਰਡ ਸਥਾਪਿਤ ਕੀਤਾ।ਰੱਸਾਕਸੀ ਦੇ ਖਿਡਾਰੀਆਂ ਨੇ ਸੀਨੀਅਰ ਨੈਸ਼ਨਲ ਪੱਧਰ ਤੇ 11 ਗੋਲਡ ਅਤੇ 1 ਸਿਲਵਰ ਮੈਡਲ ਪ੍ਰਾਪਤ ਕੀਤੇ। ਕੈਯਕਿੰਗ ਵਿੱਚ ਅਵਤਾਰ ਸਿੰਘ ਨੇ ਯੂਨੀ:, ਆਲ ਇੰਡੀਆ ਇੰਟਰ ਯੂਨੀ. ਅਤੇ ਸਟੇਟ ਪੱਧਰ ਤੇ 5 ਸਿਲਵਰ ਅਤੇ 2 ਗੋਲਡ ਮੈਡਲ ਹਾਸਿਲ ਕੀਤੇ। ਕਬੱਡੀ ਸਰਕਲ ਸਟਾਈਲ ਵਿੱਚੋਂ ਅਮਨਦੀਪ ਕੌਰ ਅਤੇ ਮਨਪ੍ਰੀਤ ਸਿੰਘ ਬੀ.ਏ. ਭਾਗ ਤੀਜਾ ਨੇ,ਵੁਸ਼ੂ ਵਿੱਚ ਕਮਲਜੀਤ ਅਤੇ ਲਖਵੀਰ ਕੌਰ ਨੇ ਆਲ ਇੰਡੀਆ ਇੰਟਰ ਯੂਨੀ: ਸਿਲਵਰ ਮੈਡਲ ਪ੍ਰਾਪਤ ਕੀਤੇ। ਪਾਵਰ ਲਿਫਟਿੰਗ ਵਿੱਚ ਯੂਨੀ. ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਦੀ ਕਪਤਾਨ ਰੀਮਾ ਕੁਮਾਰੀ ਬੀ.ਏ.ਭਾਗ ਤੀਜਾ ਨੇ ਯੂਨੀ:, ਜੂਨੀਅਰ ਅਤੇ ਸੀਨੀਅਰ ਸਟੇਟ ਵਿੱਚੋਂ ਗੋਲਡ, ਜੂਨੀਅਰ ਨੈਸ਼ਨਲ ਸਿਲਵਰ, ਸੀਨੀਅਰ ਨੈਸ਼ਨਲ ਬਰੌਂਜ ਮੈਡਲ ਲਏ ਅਤੇ ਪੰਜਾਬੀ ਯੂਨੀ. ਦੀ ਸਰਵੋਤਮ ਲਿਫਟਰ ਐਲਾਨੀ ਗਈ।ਇਸ ਤੋਂ ਇਲਾਵਾ ਹੋਰ ਵੱਖ-ਵੱਖ ਖੇਡਾਂ ਵਿੱਚ ਯੂਨੀ., ਸਟੇਟ  ਅਤੇ ਜ਼ਿਲ੍ਹਾ ਪੱਧਰ ਤੇ 20 ਗੋਲਡ, 17 ਸਿਲਵਰ ਅਤੇ 42 ਬਰੌਂਜ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਬਲਜੀਤ ਸਿੰਘ ਵੈਟਰਨ ਰਾਸ਼ਟਰੀ  ਅਤੇ ਗੋਲਡ ਮੈਡਲਿਸਟ ਐਥਲੀਟ, ਪ੍ਰੋ. ਗਰੀਸ਼ ਸ਼ਰਮਾ  ਅਤੇ  ਦਵਿੰਦਰ ਸਿੰਘ  ਨੇ ਆਫੀਸ਼ਲਜ਼ ਦੇ ਤੌਰ ਤੇ ਸਰੀਰਕ ਸਿੱਖਿਆ ਵਿਭਾਗ ਦੀ ਤਹਿਦਿਲੋਂ ਮੱਦਦ ਕੀਤੀ।ਪ੍ਰੋ. ਜਗਜੀਵਨ ਕੌਰ ਨੇ ਚਾਨਣਾ ਪਾਇਆ ਕਿ ਕਾਲਜ ਨੇ ਪੰਜਾਬੀ ਯੂਨੀ. ਵੱਲੋਂ ਵੱਖ-ਵੱਖ ਖੇਡਾਂ ਵਿੱਚ ਯੂਨੀ. ਅਤੇ ਆਲ ਇੰ. ਇੰ. ਯੂਨੀ. ਪੱਧਰ ਦੇ ਮੁਕਾਬਲਿਆਂ ਵਿੱਚ  ਪ੍ਰਾਪਤੀਆਂ ਕਰਕੇ ਪੰਜਾਬੀ ਯੂਨੀ. ਦੇ  ਸਾਰੇ ਸਰਕਾਰੀ ਕਾਲਜਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ 5,400000/- (ਪੰਜ ਲੱਖ ਚਾਲੀ ਹਜ਼ਾਰ ਰੁਪਏ) ਦੀ ਰਾਸ਼ੀ ਇਨਾਮ ਵਜੋਂ ਪ੍ਰਾਪਤ ਕੀਤੀ।ਪ੍ਰਿੰ. ਕੁਲਵਿੰਦਰ ਸਿੰਘ, ਪ੍ਰੋ. ਧਨਵੰਤ ਕੌਰ, ਜੱਗਾ ਸਿੰਘ ਉੱਘੇ ਖੇਡ ਪ੍ਰੇਮੀ, ਪ੍ਰਿੰ. ਦਰਸ਼ਨ ਸਿੰਘ ਮਾਲਵਾ ਕਾਲਜ ਦੇ ਫਿਜੀਕਲ ਵਿਭਾਗ ਨੇ ਕਾਲਜ ਦੀ ਬੈਂਡ ਟੀਮ ਸਮੇਤ ਸਮਾਗਮ ਦੀ ਰੌਣਕ ਵਧਾਈ, ਡਾ. ਰਮੇਸ਼ ਚੰਦਰ ਪਸਰੀਜਾ, ਨੇ ਸ਼ਪੈਸਲ ਹਾਜ਼ਰੀ ਲਗਾਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਪ੍ਰੋ. ਪਰਮਦੀਪ ਕੌਰ, ਪ੍ਰੋ.ਅਸ਼ੋਕ ਸਿੰਘ ਅਤੇ ਪ੍ਰੋ. ਸੁਲਤਾਨ ਸਿੰਘ ਨੇ ਰਿਫਰੈਸ਼ਮੈਂਟ ਅਤੇ ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply