Monday, July 8, 2024

ਬਾਬਾ ਫ਼ਰੀਦ ਗਰੁੱਪ ਦੇ 7 ਵਿਦਿਆਰਥੀ ਨੈਸ਼ਨਲ ਸਕਿੱਲ ਮੁਕਾਬਲਿਆਂ ਲਈ ਚੁਣੇ ਗਏ

ਬਠਿੰਡਾ, 1 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਵਾਲੀ ਗੱਲ ਹੈ ਕਿ ਸੰਸਥਾ ਵਿਖੇ ਸਥਾਪਿਤ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਜਿਸ ਸਦਕਾ ਬੀਤੇ ਦਿਨ ਕਾਨਫਿਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਵੱਲੋਂ ਐਡਵਾਂਸਡ ਟਰੇਨਿੰਗ ਇੰਸਟੀਚਿਊਟ (ਏ.ਟੀ.ਸੀ.), ਲੁਧਿਆਣਾ ਵਿਖੇ ਆਯੋਜਿਤ ਉੱਤਰੀ ਭਾਰਤ ਦੇ ਖੇਤਰੀ ਪੱਧਰ ਦੇ ਹੁਨਰ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾ ਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ।PPN0203201702 ਇਹਨਾਂ ਮੁਕਾਬਲਿਆਂ ਵਿੱਚ ਟਰਾਈਡੈਂਟ ਗਰੁੱਪ, ਮਾਰੂਤੀ ਸ਼ੁਜੂਕੀ ਇੰਡੀਆ, ਹੌਂਡਾ ਕਾਰ, ਹੀਰੋ ਮੋਟੋਕਾਰਪ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਸਰਕਾਰੀ ਆਈ.ਟੀ.ਆਈਜ਼, ਕਿੱਕੀ ਸੈਂਟਰ ਆਫ਼ ਟੈਕਨਾਲੋਜੀ  ਆਦਿ ਨਾਮਵਰ ਉਦਯੋਗਾਂ ਅਤੇ ਟਰੇਨਿੰਗ ਅਦਾਰਿਆਂ ਦੇ ਕਾਮਿਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਕੰਪਿਊਟਰ ਅਪਰੇਟਰ ਐਂਡ ਪ੍ਰੋਗਰਾਮਿੰਗ ਐਪਲੀਕੇਸ਼ਨਜ਼ (ਕੋਪਾ) ਵਰਗ ਦੇ ਮੁਕਾਬਲੇ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀ ਸਾਈਮਨ ਥਾਡਾ ਮਾਗਰ ਨੇ ਪਹਿਲਾ ਇਨਾਮ ਹਾਸਲ ਕੀਤਾ।ਟਰਨਰ ਕੈਟਾਗਰੀ ਦੇ ਮੁਕਾਬਲੇ ’ਚ ਮਕੈਨੀਕਲ ਇੰਜ. ਵਿਭਾਗ ਦੇ ਵਿਦਿਆਰਥੀ ਨਵਤੇਜ ਸਿੰਘ ਨੇ ਦੂਜਾ ਇਨਾਮ ਅਤੇ ਸੁਨੀਲ ਗਰਗ ਨੇ ਤੀਜਾ ਇਨਾਮ ਹਾਸਲ ਕੀਤਾ।ਇਸੇ ਤਰ੍ਹਾਂ ਇਲੈਕਟ੍ਰੋਨਿਕਸ ਵਰਗ ਦੇ ਮੁਕਾਬਲੇ ਵਿੱਚ ਇਲੈਕਟ੍ਰੋਨਿਕਸ ਐਂਡ ਕੰਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀ ਮਨੀਸ਼ ਜਿੰਦਲ ਨੇ ਪਹਿਲਾ ਇਨਾਮ ਅਤੇ ਕ੍ਰਿਸ਼ਨ ਗਰਗ ਨੇ ਦੂਜਾ ਇਨਾਮ ਜਿੱਤਿਆ ਹੈ। ਇਸ ਤੋਂ ਇਲਾਵਾ ਇਸੇ ਵਰਗ ਵਿੱਚ ਇਲੈਕਟ੍ਰੋਨਿਕਸ ਐਂਡ ਕੰਮਿਊਨੀਕੇਸ਼ਨ ਵਿਭਾਗ ਦੇ ਹੀ ਵਿਦਿਆਰਥੀ ਖੁਸ਼ਵਿੰਦਰ ਸਿੰਘ  ਅਤੇ ਰਣਜੀਤ ਸਿੰਘ ਨੇ ਤੀਜਾ ਇਨਾਮ ਜਿੱਤਿਆ ਹੈ।ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਇਸ ਮੌਕੇ ਲੁਧਿਆਣਾ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅਪਨੀਤ ਰਿਐਤ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਫੈਕਲਟੀ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੰਸਥਾ ਵੱਲੋਂ ਵਿਦਿਆਰਥੀਆਂ ਨੂੰੇ ਹੁਨਰਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ।  ਦੱਸਣਯੋਗ ਹੈ ਕਿ ਜੇਤੂ ਵਿਦਿਆਰਥੀਆਂ ਮਈ ਮਹੀਨੇ ’ਚ ਬੰਗਲੋਰ ਵਿਖੇ ਹੋਣ ਵਾਲੇ ਨੈਸ਼ਨਲ ਸਕਿੱਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਨੈਸ਼ਨਲ ਸਕਿੱਲ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ  ਅਤੇ ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ ਦੁਆਰਾ ਟਰੇਨਿੰਗ ਦਿੱਤੀ ਜਾਵੇਗੀ ਅਤੇ ਅਕਤੂਬਰ ਮਹੀਨੇ ’ਚ ਆਬੂ ਧਾਬੀ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਸਕਿੱਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਦੀ ਭਰਪੂਰ ਸਲਾਘਾ ਕੀਤੀ।ਉਹਨਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਫੈਕਲਟੀ ਮੈਂਬਰਾਂ ਦੀ ਯੋਗ ਅਗਵਾਈ ਦੇ ਸਿਰ ਬੰਨ੍ਹਿਆ। ਉਹਨਾਂ ਨੇ ਆਸ ਜਤਾਈ ਕਿ ਇਹ ਹੋਣਹਾਰ ਵਿਦਿਆਰਥੀ ਭਲਕੇ ਹੋਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਕਿੱਲ ਮੁਕਾਬਲਿਆਂ ਦੌਰਾਨ ਵੀ ਜਿੱਤ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਉਣਗੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply