Sunday, May 19, 2024

ਕਾਊਂਟਰ ਇੰਟੈਲੀਜੈਂਸ ਵਲੋਂ ਕੱਟੜ ਅਪਰਾਧੀ ਨੂੰ ਅਸਲੇ ਸਮੇਤ ਗ੍ਰਿਫਤਾਰ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN2704201701 ਸਥਾਨਕ ਕਾਊਂਟਰ ਇੰਟੈਲੀਜੈਂਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ ਇੱਕ ਕੱਟੜ ਅਪਰਾਧੀ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਾਣਕਾਰੀ ੰਿਦੰਦਿਆਂ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾਊਂਟਰ ਇੰਨਟੈਲੀਜਂੈਸ ਅੰਮ੍ਰਿਤਸਰ ਕੁਲਜੀਤ ਸਿੰਘ ਪੀ.ਪੀ.ਐਸ ਨੇ ਦੱਸਿਆ ਹੈ ਕਿ ਇੱਕ ਗੁਪਤ ਇਤਲਾਹ ਤੇ ਕਾਰਵਾਈ ਕਰਦਿਆਂ ਹੋਇਆਂ ਕਾਊਂਟਰ ਇੰਨਟੈਲੀਜੈਂਸ ਦੀ ਟੀਮ ਵੱਲੋਂ ਗੁਰਪਰਵੇਸ਼ ਸਿੰਘ ਉਰਫ ਭੇਸ਼ਾ ਪੁੱਤਰ ਜਸਵੰਤ ਸਿੰਘ ਕੌਮ ਜੱਟ ਵਾਸੀ ਪਿੰਡ ਬਸਤੀ ਵਕੀਲਾਂ ਵਾਲੀ, ਥਾਣਾ ਸਦਰ ਜ਼ਿਲ਼੍ਹਾ ਫਿਰੋਜ਼ਪੁਰ ਨੂੰ 1 ਪਿਸਟਲ 9 ਐਮ.ਐਮ ਸਮੇਤ 5 ਰੋਂਦ ਜ਼ਿੰੰਦਾ ਗ੍ਰਿਫਤਾਰ ਕਰ ਕੇ ਇਸ ਸਬੰਧ ਵਿੱਚ ਮੁਕੱਦਮਾ ਨੰ: 09 ਮਿਤੀ 27-04-2017 ਧਾਰਾ 25/54/59 ਅਸਲਾ ਐਕਟ ਥਾਣਾ ਐਸ.ਐਸ.ਓ.ਸੀ ਅੰਮ੍ਰਿਤਸਰ ਵਿਖੇ ਦਰਜ ਕਰ ਲਿਆ ਗਿਆ ਹੈ।
ਉਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਪਤਾ ਲੱਗਾ ਕਿ ਉਕਤ ਗੁਰਪਰਵੇਸ਼ ਸਿੰਘ ਉਰਫ ਭੇਸ਼ਾ ਇਰਾਦਾ-ਏ-ਕਤਲ, ਫਿਰੋਤੀ ਲਈ ਅਗਵਾ ਅਤੇ ਗੱਡੀਆਂ ਆਦਿ ਦੀ ਖੋਹ ਸਬੰਧੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ 10 ਤੋਂ ਵੱਧ ਮੁਕੱਦਮਿਆਂ ਵਿੱਚ ਲੋੜੀਂਦਾ ਹੈ।ਉਨਾਂ ਕਿਹਾ ਕਿ ਅਪੈ੍ਰਲ 2016 ਨੂੰ ਉਕਤ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁਧਿਆਣਾ ਵਿਖੇ ਰੋਬਿਨ ਮਿੱਤਲ ਨਾਮ ਦੇ ਵਿਅਕਤੀ ਨੂੰ ਅਗਵਾ ਕੀਤਾ।ਜਦੋਂ ਉਕਤ ਗੁਰਪਰਵੇਸ਼ ਸਿੰਘ ਉਰਫ ਭੇਸ਼ਾ ਵੱਲੋਂ ਫਿਰੋਤੀ ਦੀ ਮੰਗ ਕੀਤੀ ਗਈ ਤਾਂ ਰੋਬਨ ਮਿੱਤਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਉਕਤ ਦੇ ਦੋ ਸਾਥੀ ਅਮਰਬੀਰ ਸਿੰਘ ਉਰਫ ਗੋਪੀ ਅਤੇ ਬਲਵਿੰਦਰ ਸਿੰਘ ਉਰਫ ਬਿੱਲਾ ਗ੍ਰਿਫਤਾਰ ਕਰ ਲਏ ਗਏ ਅਤੇ ਉਕਤ ਗੁਰਪਰਵੇਸ਼ ਸਿੰਘ ਉਰਫ ਭੇਸ਼ਾ ਆਪਣੇ ਬਾਕੀ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ।ਭੇਸ਼ਾ ਦੇ ਖਿਲਾਫ ਕਾਰ ਖੋਹਣ ਦਾ ਇੱਕ ਮੁਕੱਦਮਾ ਥਾਣਾ ਸਿਟੀ ਫਿਰੋਜਪੁਰ ਅਤੇ ਅਗਵਾ ਦਾ ਇੱਕ ਹੋਰ ਮਾਮਲਾ ਥਾਣਾ ਸਦਰ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦਰਜ ਹੈ।ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਉਕਤ ਗੁਰਪਰਵੇਸ਼ ਸਿੰਘ ਉਰਫ ਭੇਸ਼ਾ ਵੱਖ-ਵੱਖ ਥਾਵਾਂ ਤੇ ਲੁਕ-ਛੁਪ ਕੇ ਰਹਿੰਦਾ ਰਿਹਾ ਹੈ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply