Friday, November 22, 2024

ਸੰਗਤ ਜ਼ੋਨ ਦੀ ਐਥਲੈਟਿਕਸ ਮੀਟ ਸ਼ੁਰੂ- ਜੰਗੀਰਾਣਾ ਦੀਆਂ ਖਿਡਾਰਣਾਂ ਨੇ ਮਾਰੀ ਬਾਜ਼ੀ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਅਤੇ ਸਪੋਰਟਸ ਵਿਭਾਗ ਦੇ ਹੁਕਮਾਂ ਅਨੁਸਾਰ ਸ਼ੈਸ਼ਨ PPN25092017032017-18 ਦੀਆਂ ਖੇਡਾਂ `ਚ ਜਿਲਾ ਸਹਾਇਕ ਸਿਖਿਆ ਅਫ਼ਸਰ (ਖੇਡਾਂ) ਗੁਰਪ੍ਰ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੂਹ ਜ਼ੋਨ ਪੱਧਰੀ ਖੇਡਾਂ ਵਿੱਚ ਜਿਲੇ ਦੇ ਵੱਖ-ਵੱਖ ਜ਼ੋਨਾਂ ਦੀਆਂ ਖੇਡਾਂ ਧੂਮ-ਧਾਮ ਨਾਲ ਸ਼ੁਰੂ ਕਰਵਾਈਆਂ ਗਈਆਂ।ਸਰਕਾਰੀ ਸੀਨੀਅਰ ਸੈਕੰਡਰੀ ਸਪੋਰਟਸ ਸਕੂਲ ਘੁੱਦਾ ਦੇ ਖੇਡ ਮੈਦਾਨ ਵਿੱਚ ਜ਼ੋਨ ਸੰਗਤ ਬਲਾਕ ਦੀਆਂ ਦੋ ਰੋਜ਼ਾ ਐਥਲੈਟਿਕਸ ਮੀਟ ਅੱਜ ਸ਼ੁਰੂ ਕਰਵਾਈ ਗਈ, ਜਿਲਾ ਸਕੱਤਰ ਪਿ੍ਰੰ: ਪ੍ਰਦੀਪ ਕੁਮਾਰ ਸੰਗਤ, ਪਿ੍ਰੰ: ਰਮਨਦੀਪ ਸਿੰਘ ਗਿੱਲ ਸਪੋਰਟਸ ਸਕੂਲ ਘੁੱਦਾ ਦੀ ਦੇਖ ਰੇਖ ਹੇਠ ਸ਼ੁਰੂ ਕਰਵਾਈਆਂ ਗਈਆਂ। ਇਸ ਐਥਲੈਟਿਕਸ ਮੀਟ ਦੀ ਸਹੰੁ ਚੁੱਕਣ ਦੀ ਰਸਮ ਸਟੇਟ ਪੱਧਰੀ ਖਿਡਾਰਣ ਅਨਮੋਲਪ੍ਰੀਤ ਕੌਰ ਜੰਗੀਰਾਣਾ ਨੇ ਅਦਾ ਕੀਤੀ। ਇਸ ਐਥਲੈਟਿਕਸ ਮੀਟ ਵਿੱਚ ਜ਼ੋਨ ਸੰਗਤ ਬਲਾਕ ਵਿੱਚੋਂ 300 ਦੇ ਕਰੀਬ ਖਿਡਾਰਣਾਂ ਨੇ ਭਾਗ ਲਿਆ। ਜਿਲਾ ਪ੍ਰੈਸ ਸਕੱਤਰ ਬਲਵੀਰ ਸਿੰਘ ਕਮਾਂਡੋ ਜੰਗੀਰਾਣਾ ਨੇ ਨਤੀਜਿਆਂ ਦੀ ਜਾਣਕਾਰੀ ਦੱਸਿਆ ਕਿ ਜ਼ੋਨ ਪੱਧਰੀ ਐਥਲੈਟਿਕਸ ਮੀਟ ਜ਼ੋਨ ਸੰਗਤ ਅੰਡਰ-14 ਵਰਗ ਹਾਈ ਜੰਪ ਵਿੱਚ ਸੁਖਮਨਜੀਤ ਕੌਰ ਘੁੱਦਾ ਨੇ ਪਹਿਲਾ, ਗਗਨਦੀਪ ਕੌਰ ਘੁੱਦਾ ਨੇ ਦੂਸਰਾ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ ਜੰਗੀਰਾਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਵਰਗ ਵਿੱਚ ਰਾਜਕਰਨ ਕੌਰ ਨੇ ਪਹਿਲਾ, ਪਿੰਕੀ ਰਾਣੀ ਘੁੱਦਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ-19 ਵਰਗ ਵਿੱਚ ਹਰਪ੍ਰੀਤ ਕੌਰ ਅਤੇ ਰਮਨਦੀਪ ਕੌਰ ਪਥਰਾਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ-14 ਵਰਗ ਵਿੱਚ ਗੁਰਪ੍ਰੀਤ ਕੌਰ ਝੁੰਬਾ ਨੇ ਪਹਿਲਾ, ਸੁਖਵਿੰਦਰ ਕੌਰ ਸ਼ੈਣੇਵਾਲਾ ਨੇ ਦੂਸਰਾ, ਹੁਸਨਪ੍ਰੀਤ ਕੌਰ ਨਰੂਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਅੰਡਰ-17 ਵਰਗ  ਵਿੱਚ ਰਮਨਦੀਪ ਕੌਰ ਘੁੱਦਾ ਨੇ ਪਹਿਲਾ, ਮਨਪ੍ਰੀਤ ਕੌਰ ਨਰੂਆਣਾ ਨੇ ਦੂਸਰਾ ਅਤੇ ਰੇਖਾ ਰਾਣੀ ਘੁੱਦਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਤੀਹਰੀ ਲੰਬੀ ਛਾਲ ਵਿੱਚ ਅੰਡਰ-17 ਵਰਗ ਵਿੱਚ ਅਨਮੋਲਪ੍ਰੀਤ ਕੌਰ ਸ.ਸ ਸਕੂਲ ਜੰਗੀਰਾਣਾ ਨੇ ਪਹਿਲਾ, ਸੰਦੀਪ ਕੌਰ ਜੰਗੀਰਾਣਾ ਨੇ ਦੂਸਰਾ, ਸ਼ਨੀ ਕੌਰ ਘੁੱਦਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਅੰਡਰ-19 ਵਰਗ ਵਿੱਚ ਬਲਜੀਤ ਕੌਰ ਜੰਗੀਰਾਣਾ ਨੇ ਪਹਿਲਾ, ਨਵਦੀਪ ਕੌਰ ਘੁੱਦਾ ਨੇ ਦੂਸਰਾ, ਸੁਨੀਤਾ ਰਾਣੀ ਜੰਗੀਰਾਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਤੇਜ਼ ਵਾਕਿੰਗ ਵਿੱਚ ਅਨਮੋਲਪ੍ਰੀਤ ਕੌਰ ਸ.ਸ ਸਕੂਲ ਜੰਗੀਰਾਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-19 ਵਰਗ ਵਿੱਚ ਸ਼ਨੀ ਕੌਰ ਘੁੱਦਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-14 ਵਰਗ 100ਮੀ. ਦੌੜ ਵਿੱਚ ਸੁਖਵਿੰਦਰ ਕੌਰ ਸ਼ੈਣੇਵਾਲਾ ਨੇ ਪਹਿਲਾ,ਹਰਦੀਪ ਕੌਰ ਸ.ਸ ਮਹਿਤਾ ਨੇ ਦੂਸਰਾ, ਹੁਸਨਪ੍ਰੀਤ ਕੌਰ ਸ.ਸ ਨਰੂਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 200 ਵਰਗ ਮੀ. ਵਿੱਚ ਹਰਦੀਪ ਕੌਰ, ਗਗਨਦੀਪ ਕੌਰ ਸ.ਸ ਮਹਿਤਾ, ਸੁਖਵਿੰਦਰ ਕੌਰ ਸ਼ੈਣੇਵਾਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।600 ਵਰਗ ਮੀ. ਵਿੱਚ ਜਸਪ੍ਰੀਤ ਕੌਰ ਭਾਈ ਮਸਤਾਨ ਸਕੂਲ ਪੱਕਾ ਕਲਾਂ ਨੇ ਪਹਿਲਾ, ਗੁਰਲੀਨ ਕੌਰ ਆਦਰਸ਼ ਸਕੂਲ ਨੰਦਗੜ ਨੇ ਦੂਸਰਾ,ਸਿਮਰਦੀਪ ਕੌਰ ਘੁੱਦਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦੋਂ ਕਿ ਅੰਡਰ-17 ਵਰਗ-100ਮੀ.ਦੌੜਾਂ ਵਿੱਚ ਮਨਪ੍ਰੀਤ ਕੌਰ ਨਰੂਆਣਾ ਨੇ ਪਹਿਲਾ, ਰਮਨਦੀਪ ਕੌਰ ਮਹਿਤਾ ਨੇ ਦੂਸਰਾ ਅਤੇ ਰੁਪਿੰਦਰ ਕੌਰ ਘੁੱਦਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦੋਂ ਕਿ 200ਮੀ. ਦੌੜਾਂ ਵਿੱਚ ਰਮਨਦੀਪ ਕੌਰ ਜੰਗੀਰਾਣਾ ਨੇ ਪਹਿਲਾ, ਰਤਨਜੋਤ ਕੌਰ ਸਕੂਲ ਸੰਗਤ ਨੇ ਦੂਸਰਾ ਸਥਾਨ ਹਾਸਿਲ ਕੀਤਾ। 400 ਮੀ. ਦੌੜਾਂ ਵਿੱਚ ਹਰਸ਼ਦੀਪ ਕੌਰ ਮਹਿਤਾ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤਰਾਂ 800 ਮੀ. ਦੌੜਾਂ ਵਿੱਚ ਜੰਗੀਰਾਣਾ ਸਕੂਲ ਦੀਆਂ ਦੋ ਖਿਡਾਰਣਾਂ ਸੰਦੀਪ ਕੌਰ ਜੰਗੀਰਾਣਾ ਤੇ ਅਨਮੋਲਪ੍ਰੀਤ ਕੌਰ ਨੇ ਪਹਿਲੀਆਂ ਦੋ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ।ਜਦਕਿ ਸ਼ਰਨਦੀਪ ਕੌਰ ਪਥਰਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਹਨਾਂ ਖੇਡਾਂ ਨੂੰ ਨੇਪਰੇ ਚੜਾਉਣ ਲਈ ਖੇਡ ਕਨਵੀਨਰ ਲੈਕ: ਨਾਜਰ ਸਿੰਘ ਮਹਿਤਾ, ਲੈਕ: ਜਸਵੀਰ ਸਿੰਘ ਝੁੰਬਾ, ਗੁਰਿੰਦਰਜੀਤ ਸਿੰਘ ਘੁੱਦਾ, ਹਰਜੀਤਪਾਲ ਸਿੰਘ ਅਤੇ ਗੁਲਜਾਰ ਸਿੰਘ ਸੰਗਤ, ਨਵਸੰਗੀਤ ਸ਼ੈਣੇਵਾਲਾ, ਪਵਿੱਤਰ ਸਿੰਘ ਝੁੰਬਾ, ਜਸਪ੍ਰੀਤ ਕੌਰ ਘੁੱਦਾ ਨੇ ਖੇਡਾਂ ਦੇ ਪ੍ਰਬੰਧਾਂ `ਚ ਵਿਸ਼ੇਸ਼ ਭੂਮਿਕਾ ਨਿਭਾਈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply