Tuesday, May 14, 2024

ਡਾ. ਨਵਜੋਤ ਕੌਰ ਸਿੱਧੂ ‘ਧੀਅ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ

ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਸਮੇਂ ਦੀ ਪ੍ਰਮੁੱਖ ਲੋੜ- ਡਾ. ਸਿੱਧੂ
ਅੰਮਿ੍ਤਸਰ, 18 ਨਵੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ)- ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਅੰਮਿ੍ਰਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ PPN1911201708ਬੁੱਕ ਰਿਕਾਰਡ ਹੋਲਡਰ) ਦੀ ਅਗਵਾਈ ਅਤੇ ਮੈਨੇਜਰ ਸੰਦੀਪ ਸਿੰਘ ਮਹਿਰੋਕ ਦੀ ਰਹਿਣੁਮਾਈ ਹੇਠ ਅੱਜ ਸਥਾਨਕ ਸਵਰਨ ਸੀਨੀਅਰ ਸਕੂਲ ਵਿਖੇ ਭਰੂਣ ਹੱਤਿਆ ਵਿਰੁੱਧ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਜ਼ਿਲੇ ਦੇ ਵੱਖ-ਵੱਖ 40 ਸਕੂਲਾਂ ਵਿਚੋਂ ਪੰਜ ਪੰਜ ਹੋਣਹਾਰ ਧੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁੱਖ ਸੰਸਦੀ ਸਕੱਤਰ ਦੇ ਨਾਲ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਨ ਆਨੰਦ ਅਤੇ ਨਾਇਬ ਤਹਿਸੀਲਦਾਰ ਮਿਸ ਰੋਬਿਨਜੀਤ ਕੌਰ ਗਿੱਲ ਨੇ ਅਦਾ ਕੀਤੀ।
ਇਸ ਮੌਕੇ ਡਾ. ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ।ਉਨਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਣਹਾਰ ਧੀਆਂ ਦਾ ਸਨਮਾਨ ਕਰਨਾ ਇਕ ਚੰਗੀ ਪਰੰਪਰਾ ਹੈ, ਇਸ ਨਾਲ ਹਰ ਖੇਤਰ ਵਿਚ ਲੜਕਿਆਂ ਦੀ ਬਰਾਬਰੀ ਕਰ ਰਹੀਆਂ ਧੀਆਂ ਵਿੱਚ ਕੁੱਝ ਹੋਰ ਚੰਗਾ ਕਰਨ ਦੀ ਲਾਲਸਾ ਪੈਦਾ ਹੰੁਦੀ ਹੈ।ਉਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾ ਕੇ ਆਪਣੇ ਪੈਰਾਂ `ਤੇ ਖੜਾ ਕਰਨ ਤਾਂ ਕਿ ਉਹ ਵੀ ਸਮਾਜ ਵਿਚ ਆਪਣਾ ਵੱਖਰਾ ਮੁਕਾਮ ਹਾਸਿਲ ਕਰਕੇ ਆਪਣੇ ਮਾਤਾ ਪਿਤਾ, ਆਪਣੇ ਸ਼ਹਿਰ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।ਉਨਾਂ ਕਿਹਾ ਕਿ ਮਾਪੇ ਆਪਣੀ ਬੱਚੀ ਨੂੰ ਵਿਦਿਆ ਦਾ ਦਹੇਜ਼ ਦੇਣ ਜਿਹੜਾ ਸਾਰੀ ਉਮਰ ਉਸ ਬੱਚੀ ਦੇ ਕੋਲ ਰਹੇਗਾ ਅਤੇ ਕੋਈ ਵੀ ਉਸ ਨੂੰ ਖੋਹ ਨਹੀਂ ਸਕੇਗਾ।ਸੰਸਥਾ ਵਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ‘ਧੀਅ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੰਚ ਦੇ ਸੰਚਾਲਕ ਗੁਰਮੀਤ ਸਿੰਘ ਸੰਧੂ, ਪ੍ਰਿੰਸੀਪਲ ਜੁਗਿੰਦਰ ਕੌਰ, ਲਵਪ੍ਰੀਤ ਕੌਰ, ਰਮਨਪ੍ਰੀਤ ਕੌਰ, ਕੋਚ ਰਜਿੰਦਰ, ਅਮਨਜੀਤ ਕੌਰ, ਡਾ. ਰਨਬੀਰ ਸਿੰਘ, ਮਾਨਸੀ ਖੰਨਾ, ਪੂਜਾ, ਕੋਮਲ ਕਾਲੀਆ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply