ਪ੍ਰਿੰ.ਕਾਹਲੋਂ ਸਰਪਰਸਤ, ਡਾ.ਕਲਸੀ ਪ੍ਰਧਾਨ ਅਤੇ ਪ੍ਰਿੰ. ਸੁਖਜਿੰਦਰਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ
ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਟੇਟ ਐਵਾਰਡੀ ਰੌਸ਼ਨ ਖੇੜਾ ਅਤੇ ਜਨਰਲ ਸਕੱਤਰ ਡਾ.ਦਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ੍ਹ ਗੁਰਦਾਸਪੁਰ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀਆਂ ਦੀ ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲਾ੍ਹ ਪੱਧਰੀ ਚੋਣ ਸਰਕਾਰੀ ਇਨਸਰਵਿਸ ਟਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਸਰਬਸੰਮਤੀ ਨਾਲ ਮੁਕੰਮਲ ਹੋਈ।ਜ਼ਿਲ੍ਹੇ ਦੇ ਸਮੂਹ ਸਟੇਟ/ਨੈਸ਼ਨਲ ਐਵਾਰਡੀ ਅਧਿਕਾਰੀਆਂ/ਅਧਿਆਪਕਾਂ ਨੇ ਸਰਬਸੰਮਤੀ ਨਾਲ ਨੈਸ਼ਨਲ ਐਵਾਰਡੀ ਪ੍ਰਿੰ.ਸੁਖਦੇਵ ਸਿੰਘ ਕਾਹਲੋਂ ਇਨਸਰਵਿਸ ਟਰੇਨਿੰਗ ਸੈਂਟਰ ਗੁਰਦਾਸਪੁਰ ਨੂੰ ਜ਼ਿਲਾ੍ਹ ਸਰਪਰਸਤ,ਸਟੇਟ ਐਵਾਰਡੀ ਡਾ.ਪਰਮਜੀਤ ਸਿੰਘ ਕਲਸੀ ਸਸਸਸ ਅਲੀਵਾਲ ਨੂੰ ਜ਼ਿਲਾ੍ਹ ਪ੍ਰਧਾਨ ਅਤੇ ਸਟੇਟ ਐਵਾਰਡੀ ਪ੍ਰਿੰ.ਸੁਖਜਿੰਦਰਜੀਤ ਸਿੰਘ ਸਸਸਸ(ਕੰ) ਕਾਹਨੂੰਵਾਨ ਨੂੰ ਜ਼ਿਲਾ੍ਹ ਜਨਰਲ ਸਕੱਤਰ ਚੁਣਿਆ ਗਿਆ।ਇਸੇ ਤਰਾਂ ਨੈਸ਼ਨਲ ਐਵਾਰਡੀ ਸਿਮਰਤ ਸੁਮੈਰਾ ਸਸਸਸ ਹਰਚੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ,ਸਟੇਟ ਐਵਾਰਡੀ ਬਲਜੀਤ ਸਿੰਘ ਸਪ੍ਰਸ ਭੈਣੀ ਪਸਵਾਲ ਨੂੰ ਵਿੱਤ ਸਕੱਤਰ,ਸਟੇਟ ਐਵਾਰਡੀ ਤਰਸੇਮ ਮਸੀਹ ਸਸਸਸ ਸ਼ਾਹਪੁਰ ਜਾਜਨ ਨੂੰ ਜ਼ਿਲਾ੍ਹ ਪ੍ਰੈੱਸ ਸਕੱਤਰ, ਸਟੇਟ ਐਵਾਰਡੀ ਪੂਰਨ ਸਾਧ ਸਸਸਸ ਨੌਸ਼ਹਿਰਾ ਮੱਝਾ ਸਿੰਘ ਨੂੰ ਮੀਤ ਪ੍ਰਧਾਨ,ਸਟੇਟ ਐਵਾਰਡੀ ਕੁਲਵੰਤ ਸਿੰਘ ਸਸਸਸ(ਕੰ) ਬਟਾਲਾ ਨੂੰ ਜਾਇੰਟ ਸਕੱਤਰ,ਸਟੇਟ ਐਵਾਰਡੀ ਪ੍ਰਿੰ.ਇਕਵਿੰਦਰ ਕੌਰ ਸਸਸਸ(ਕੰ) ਬਟਾਲਾ ਨੂੰ ਮੁੱਖ ਸਲਾਹਕਾਰ,ਸਟੇਟ ਐਵਾਰਡੀ ਹੈੱਡਮਾਸਟਰ ਗੁਰਬਚਨ ਸਿੰਘ ਬੁੱਟਰ ਨੂੰ ਮੁੱਖ ਬੁਲਾਰਾ/ਲੀਗਲ ਐਡਵਾਈਜ਼ਰ,ਸਟੇਟ ਐਵਾਰਡੀ ਬੀਪੀਈਓ ਗੁਰਦਾਸਪੁਰ ਰਜੀਵ ਕਮਲ ਅਤੇ ਸਟੇਟ ਅਵਾਰਡੀ ਵੀਨਾ ਕੁਮਾਰੀ ਸਪ੍ਰਸ ਸੇਖਵਾਂ ਨੂੰ ਜ਼ਿਲਾ੍ਹ ਸਲਾਹਕਾਰ ਚੁਣਿਆ ਗਿਆ।ਸਰਬਸੰਮਤੀ ਨਾਲ ਹੀ ਸਟੇਟ ਐਵਾਰਡੀ ਪ੍ਰਿੰ.ਅੰਗਰੇਜ਼ ਸਿੰਘ ਬੋਪਾਰਾਏ ਡੀਏਵੀ ਸਸਸਸ ਕਾਦੀਆਂ ਅਤੇ ਸਟੇਟ ਐਵਾਰਡੀ ਜੁਗਰਾਜ ਸਿੰਘ ਜ਼ਿਲਾ੍ਹ ਸਿੱਖਿਆ ਅਫਸਰ(ਐ.ਸਿ) ਅੰਮ੍ਰਿਤਸਰ ਨੂੰ ਸਟੇਟ ਕਾਰਜਕਾਰਨੀ ਮੈਂਬਰ ਚੁਣਿਆ ਗਿਆ ਹੈ।