ਗੁਰਮੀਤ ਬੜਾ ਹੀ ਸੂਖ਼ਮਭਾਵੀ ਪੜਿਆ ਲਿਖਿਆ ਤੇ ਸੁਲਝਿਆ ਇਨਸਾਨ, ਉਸ ਨੂੰ ਹਰ ਰਿਸ਼ਤੇ ਅਹਿਮੀਅਤ ਦਾ ਪਤਾ ਸੀ।ਰੱਬ ਦਾ ਭਾਣਾ ਦਿਲ ਦਾ ਦੌਰਾ ਪਿਆ ਤੇ ਰੂਹ ਸਰੀਰ ਤੋਂ ਵੱਖ ਹੋ ਗਈ।ਬੜੀ ਭੀੜ ਸੀ ਸਸਕਾਰ ਕਰਦੇ ਸਮੇਂ, ਕਿਉਂਕਿ ਬੜਾ ਹੀ ਮਿਲਾਪੜਾ ਸੀ ਗੁਰਮੀਤ ਸਿਉਂ। ਅਰਥੀ ਜਾਂਦੇ ਸਮੇਂ ਗੁਰਮੀਤ ਦੀ ਮਾਸੀ ਦੀ ਬੇਟੀ ਗੁਰਨੂਰ ਡੁੰਨ ਵੱਟਾ ਬਣੀ ਬੈਠੀ ਸੀ ਵਿਚਾਰੀ। ਅਚਾਨਕ ਬਜ਼ੁੱਰਗ ਮਾਤਾ ਨੇ ਹਲੂਣਦਿਆਂ ਕਿਹਾ, ‘ਧੀਏ ਤੂੰ ਕਿਉਂ ਚੁੱਪ ਧਾਰੀ ਬੈਠੀ ਏਂ।’ ਬੱਸ ਫ਼ਿਰ ਕੀ ਸੀ ਉਸਦੀਆਂ ਅੱਖਾਂ ਵਿੱਚ ਹੰਝੂਆਂ ਦੀ ਬੁਛਾਰ ਸ਼ੁਰੂ ਹੋ ਗਈ।ਬਥੇਰੀ ਕੋਸਿਸ਼ ਕੀਤੀ ਸਾਰਿਆਂ ਰਲ ਕੇ, ਪਰ ਰੁਕੀ ਨਹੀਂ ਹੰਝੂਆਂ ਦੀ ਬਾਰਿਸ਼।ਸਿਸਕੀਆਂ ਭਰਦੀ ਹੋਈ ਬੋਲੀ, ‘ਹੇ ਰੱਬਾ! ਕਿੱਥੋਂ ਲੱਭਾਂਗੀ ਇਹੋ ਜਿਹਾ ਫ਼ਰਿਸ਼ਤਾ ਮੈਂ, ਜਿਸਨੇ ਮਾਂ-ਬਾਪ ਅਤੇ ਭੈਣ-ਭਰਾਵਾਂ ਵਾਲੇ ਸਾਰੇ ਫ਼ਰਜ਼ ਨਿਭਾਏ ਨੇ ਮੇਰੀ ਜ਼ਿੰਦਗੀ ਵਾਸਤੇ।
ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929