Friday, November 22, 2024

ਸਵਾਇਨ ਫਲੂ ਨੂੰ ਰੋਕਣ ਲਈ ਯੋਗ ਉਪਰਾਲੇ ਕਰਨ ਦੀ ਲੋੜ ਤੇ ਜੋਰ – ਏ.ਡੀ.ਸੀ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਦੀ ਦੇ ਮੌਸਮ ਵਿੱਚ ਸਵਾਈਨ ਫਲੂ ਰੋਕਣ ਅਤੇ ਆਮ ਜਨਤਾ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ PPN2301201807ਬਾਰੇ ਜਾਗਰੁਕ ਕਰਨ ਹਿੱਤ ਪੰਜਾਬ ਸਰਕਾਰ ਵੱਲੋ ਹਰ ਸਾਲ ਸਵਾਈਨ ਫਲੂ ਬਾਰੇ ਜਾਣਕਾਰੀ ਦਿੱਤੀ ਜਾਦੀ ਹੈ।ਇਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠਾਂ ਜਿਲਾ ਪ੍ਰੀਸ਼ਦ ਕੰਪਲੈਕਸ ਹੇਠਾਂ ਸਵਾਈਨ ਫਲੂ ਸਬੰਧੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਨਗਰ ਨਿਗਮ, ਲੋਕਲ ਬਾਡੀਜ ਵਿਭਾਗ, ਸਿਖਿਆ ਵਿਭਾਗ ਅਤੇ ਆਈ.ਐਮ.ਏ, ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਅਤੇ ਸਰਕਾਰੀ ਮੈਡੀਕਲ ਕਾਲੇਜ ਵਿਭਾਗ ਦੇ ਨੁਮਾਇੰਦਿਆਂ  ਨੇ ਸ਼ਮੂਲੀਅਤ ਕੀਤੀ।
ਰਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਵੀ ਪ੍ਰਾਈਵੇਟ ਹਸਪਤਾਲਾ ਵਿੱਚ ਕੋਈ ਵੀ ਸ਼ੱਕੀ ਮਰੀਜ ਜਾਂ ਕੋਈ ਪੋਜੀਟਿਵ ਮਰੀਜ ਆਉਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਕਿ ਇਸ  4 ਨੂੰ ਰੋਕਿਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਲੋਕਲ ਬਾਡੀਜ ਨੂੰ ਪੋਸਟਰ, ਬੈਨਰਾਂ ਰਾਹੀ ਆਈ.ਈ.ਸੀ ਐਕਟੀਵਿਟੀਆਂ ਰਾਹੀ ਆਮ ਲੌਕਾਂ ਨੂੰ ਜਾਗਰੂਕਤ ਕਰਨ ਲਈ ਕਿਹਾ।ਉਨ੍ਹਾਂ ਨੇ ਸਿਖਿਆ ਵਿਭਾਗ ਨੂੰ ਕਿਹਾ ਗਿਆ ਕਿ ਸਵੇਰ ਦੀ ਪ੍ਰਾਥਨਾ ਸਮੇ ਬਚਿਆ ਨੂੰ ਸਵਾਈਨ ਫਲੂ ਪ੍ਰਤੀ ਜਾਗਰੂਕਤ ਕੀਤਾ ਜਾਵੇ।
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲਾ ਹਸਪਤਾਲ, ਐਸ.ਡੀ.ਐਚ ਅਜਨਾਲਾ ਅਤੇ ਸਾਰੇ ਬਲਾਕਾਂ ਵਿਖੇ ਆਈਸੋਲੇਸ਼ਨ ਵਾਰਡਾਂ ਸਥਾਪਤ ਕੀਤੀਆ ਗਈਆ ਹਨ ਤਾਂ ਜੋ ਕਿ ਸਵਾਈਨ ਫਲੂ ਤੇ ਡੇਂਗੂ ਦਾ ਇਲਾਜ ਵੱਖਰੇ ਤੌਰ `ਤੇ ਕੀਤਾ ਜਾ ਸਕੇ।ਜਿਲਾ ਐਪੀਡੀਮੋਲੋਜਿਸਟ ਡਾ. ਮਦਨ ਨੇ ਕਿਹਾ ਕਿ ਸਵਾਈਨ ਫਲੂ ਨਾਲ ਨਜਿਠਣ ਲਈ ਦਵਾਈ ਤੇ ਕਿੱਟਾਂ ਕਾਫੀ ਮਾਤਰਾ ਵਿਚ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਸੰਪਰਕ ਵਿਚ ਕੋਈ ਸ਼ੱਕੀ ਮਰੀਜ ਆਉਦਾ ਹੈ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਰਿਪੋਰਟ ਕਰਨ ਤਾਂ ਜੋ ਕਿ ਸਮੇ ਸਿਰ ਹੀ ਮਰੀਜ ਦੇ ਟੈਸਟ ਕਰਣ ਤੇ ਉਸਦੀ ਸਥਿਤੀ ਨੂੰ ਗੰਭੀਰ ਹੋਣ ਤੇ ਬਚਾਇਆ ਜਾ ਸਕੇ।ਇਸ ਬਿਮਾਰੀ ਦੇ ਹੇਠ ਲਿਖੇ ਲੱਛਣ ਹਨ ਜਿਵੇ ਕਿ ਤੇਜ ਬੁਖਾਰ, ਉਲਟੀਆਂ, ਭੁੱਖ ਘੱਟ ਲੱਗਣੀ,ਖਾਂਸੀ, ਜ਼ੁਕਾਮ, ਡਾਇਰੀਆ, ਗਲਾ ਖਰਾਬ ਹੋਣਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply