Thursday, September 19, 2024

7 ਰੋਜ਼ਾ ਜੀਵਨ ਹੁਨਰ ਸਿੱਖਿਆ ਸਿਖਲਾਈ ਪ੍ਰੋਗਰਾਮ ਸੰਪੰਨ

ਖੁਸ਼ਦੀਪ ਸਿੰਘ ਸਰਵੋਤਮ ਤੇ ਹਰਵਿੰਦਰ ਸਿੰਘ ਵਧੀਆ ਵਲੰਟੀਅਰ ਚੁਣੇ
ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਦੇ ਖੁਦ-ਮੁਖਤਿਆਰ ਅਦਾਰੇ PPN2302201823ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਦੀ ਅਗਵਾਈ ਵਿਚ ਸਥਾਨਕ ਡਾ. ਬੀ.ਆਰ. ਅੰਬੇਡਕਰ ਭਵਨ ਵਿਖੇ ਚੱਲ ਰਿਹਾ 7 ਰੋਜਾ ਜੀਵਨ ਹੁਨਰ ਸਿੱਖਿਆ ਸਿਖਲਾਈ ਪ੍ਰੋਗਰਾਮ ਅੱਜ ਵਲੰਟੀਅਰਾਂ ਨੂੰ ਸਰਟੀਫ਼ਿਕੇਟ ਵੰਡਣ ਉਪਰੰਤ ਸਫਲਤਾ ਪੂਰਵਕ ਸੰਪੰਨ ਹੋਇਆ।ਸਮੁੱਚੇ ਸਿਖਲਾਈ ਪ੍ਰੋਗਰਾਮ ਦੌਰਾਨ ਵਧੀਆ ਕਾਰਗੁਜਾਰੀ ਲਈ ਖੁਸ਼ਦੀਪ ਸਿੰਘ ਨੂੰ ਸਰਵੋਤਮ ਤੇ ਹਰਵਿੰਦਰ ਸਿੰਘ ਨੂੰ ਵਧੀਆ ਵਲੰਟੀਅਰ ਚੁਣਿਆ ਗਿਆ। ਸਮਾਪਤੀ ਸਮਾਰੋਹ ਵਿਚ ਪ੍ਰਵਾਸੀ ਭਾਰਤੀ ਲੇਖਕ ਮਿੰਟੂ ਬਰਾੜ ਬਤੌਰ ਮੁੱਖ ਮਹਿਮਾਨ ਪੁੱਜੇ, ਜਦੋਂ ਕਿ ਸਰਦੂਲ ਸਿੰਘ ਸਿੱਧੂ ਜ਼ਿਲ੍ਹਾ ਭਲਾਈ ਅਫ਼ਸਰ, ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਬਠਿੰਡਾ, ਸ੍ਰੀਮਤੀ ਰਣਜੀਤ ਕੌਰ ਪਿ੍ਰੰਸੀਪਲ ਗੁਰੂ ਕਾਂਸੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਵਿਚ ਸ਼ਾਮਿਲ ਹੋਏ।ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਦਰਪੇਸ਼ ਸਮੱਸਿਆਵਾਂ ਤੇ ਰੁਜਗਾਰ ਦੇ ਮੌਕਿਆਂ ਸਬੰਧੀ ਸਿੱਖਿਆਰਥੀਆਂ ਨਾਲ ਗੱਲਬਾਤ ਕੀਤਾ।ਜ਼ਿਲ੍ਹਾ ਭਲਾਈ ਅਫ਼ਸਰ ਸਰਦੂਲ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਕੁਰਾਹੇ ਤੌਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਜੀਵਨ ਵਿਚ ਸਫ਼ਲਤਾ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਕੋਆਰਡੀਨੇਟਰ ਮਾਨ ਨੇ ਦੱਸਿਆ ਕਿ 7 ਦਿਨਾ ਸਿਖਲਾਈ ਦੌਰਾਨ ਟ੍ਰੇੇਨਿੰਗ ਇੰਚਾਰਜ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿਚ 13 ਤੋਂ 19 ਸਾਲ ਦੇ ਕਿਸ਼ੋਰ ਲੜਕੇ-ਲੜਕੀਆਂ ਨੂੰ ਜੀਵਨ ਵਿਚ ਸਹੀ-ਗਲਤ ਦੀ ਪਹਿਚਾਣ, ਵੱਖ-ਵੱਖ ਵਿਭਾਗਾਂ ਦੀਆਂ ਯੋਜਨਾਵਾਂ ਤੋਂ ਇਲਾਵਾ ਸਮਾਜਿਕ ਕੰਮਾਂ ਵਿਚ ਭਾਗੀਦਾਰੀ ਨੂੰ ਉਤਸਾਹਿਤ ਕਰਨ ਹਿੱਤ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ 7 ਦਿਨਾ ਦੌਰਾਨ ਲੈਕਚਰਾਰ ਬਲਦੇਵ ਸਿੰਘ, ਯੂ.ਐਨ.ਓ ਦੇ ਬੁਲਾਰੇ ਨਰਿੰਦਰ ਕੁਮਾਰ, ਕੈਰੀਅਰ ਗਾਈਡ ਰਮਨਜੀਤ ਸਿੰਘ, ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਰੁਜਗਾਰ ਸਿੱਖਿਆ ਸੰਸਥਾਨ ਤੋਂ ਸੋਨੀਆ ਚੱਠਾ, ਹੋਟਲ ਮੈਨੇਜਮੈਂਟ ਤੋਂ ਮੋਨੂੰ ਸ਼ਰਮਾ, ਪੰਚਾਇਤੀ ਰਾਜ ਇੰਸਟੀਚਿਊਟ ਤੋਂ ਜਸਵੀਰ ਮਹਿਰਾਜ ਤੇ ਕਈ ਹੋਰ ਵਿਭਾਗਾਂ ਤੋਂ ਪੁੱਜੇ ਬੁਲਾਰਿਆਂ ਨੇ ਵਲੰਟੀਅਰਾਂ ਨੂੰ ਨਾ ਸਿਰਫ਼ ਆਪਣੇ ਵਿਭਾਗਾਂ ਦੀਆਂ ਯੋਜਨਾਵਾਂ ਬਾਰੇ ਦੱਸਿਆ ਸਗੋਂ ਉਨ੍ਹਾਂ ਨੂੰ ਉੱਚੇ-ਸੁੱਚੇ ਨੈਤਿਕ ਜੀਵਨ ਜਿਊਣ ਲਈ ਗੁਰ ਵੀ ਦੱਸੇ।ਟਰੇਨਿੰਗ ਨੂੰ ਸਫ਼ਲ ਬਣਾਉਣ ਲਈ ਸਹਾਇਕ ਇੰਚਾਰਜ ਹਰਵਿੰਦਰ ਸਿੰਘ, ਵਲੰਟੀਅਰ ਇੰਦਰਜੀਤ ਕੌਰ, ਅਮਰਿੰਦਰ ਸਿੰਘ, ਬਲਵਿੰਦਰ ਸਿੰਘ, ਵੀਰਪਾਲ ਕੌਰ, ਹਰਿੰਦਰ ਸਿੰਘ, ਸੰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply