Saturday, September 21, 2024

ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ’ਵਰਸਿਟੀ’ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਐਲ.ਐਲ.ਬੀ (3 ਸਾਲਾ ਕੋਰਸ) ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਐਲਾਨੇ PPN3004201802ਨਤੀਜਿਆਂ ’ਚ ਖਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਪਹਿਲੀ, 5ਵੀਂ, 6ਵੀਂ ਅਤੇ 7ਵੀਂ ਪੁਜੀਸ਼ਨ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਅਲੀਸ਼ਾ ਮੌਂਗਾ ਨੇ 369 ਨੰਬਰਾਂ ਨਾਲ ’ਵਰਸਿਟੀ ’ਚੋਂ ਪਹਿਲਾ ਸਥਾਨ ਹਾਸਲ ਕੀਤਾ, ਅੰਕੁਸ਼ ਵਧਵਾ ਨੇ 354 ਨੰਬਰਾਂ ਨਾਲ 5ਵਾਂ, ਅਨੀਤਾ ਭਾਟੀਆ ਨੇ 348 ਨੰਬਰਾਂ ਨਾਲ 6ਵਾਂ ਅਤੇ ਜਸਪ੍ਰੀਤ ਕੌਰ ਨੇ 347 ਨੰਬਰਾਂ ਨਾਲ 7ਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਪ੍ਰੀਖਿਆ ’ਚ ਸ਼ਾਨਦਾਰ ਨੰਬਰ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਦਾ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਮੈਨੇਜਮੈਂਟ ਵੱਲੋਂ ਸਿੱਖਿਆ ਦਾ ਵਧੀਆ ਵਾਤਾਵਰਣ ਪ੍ਰਦਾਨ ਕਰਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਗਾਂਹ ਤੋਂ ਹੋਰ ਵੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਣਾ ਦਿੱਤੀ।ਇਸ ਮੌਕੇ ਕਾਲਜ ਦੇ ਬਾਕੀ ਸਟਾਫ਼ ਮੈਂਬਰ ਡਾ. ਸ਼ਮਸ਼ੇਰ ਸਿੰਘ (ਅਸਿਸਟੈਂਟ ਪ੍ਰੋਫੈਸਰ ਅਤੇ ਡੀਨ), ਡਾ. ਅਰਨੀਤ ਕੌਰ (ਅਸਿਸਟੈਂਟ ਪ੍ਰੋਫੈਸਰ ਅਤੇ ਬਰਸਰ), ਡਾ. ਕੋਮਲ ਕ੍ਰਿਸ਼ਨ ਮਹਿਤਾ, ਡਾ. ਗੁਨੀਸ਼ਾ ਸਲੂਜਾ, ਡਾ. ਹਰਪ੍ਰੀਤ ਕੌਰ, ਪ੍ਰੋ. ਜਸਕਿਰਨਬੀਰ ਸਿੰਘ ਅਤੇ ਪ੍ਰੋ. ਸੀਮਾ ਰਾਣੀ, ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply