ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੌਗਾ ਦਿਵਸ ਮੌਕੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਯੌਗਾ ਪ੍ਰੌਗਰਾਮ ਕਰਵਾਇਆ ਗਿਆ।ਜਿਸ ਵਿੱਚ 500 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਸਕੂਲ ਦੇ ਯੋਗਾ ਅਧਿਆਪਕ ਅਜੇ ਸ਼ਰਮਾ ਨੇ ਅਲੱਗ ਅਲ਼ੱਗ ਤਰਾਂ ਦੇ ਯੋਗਾ ਆਸਨ ਕਰਵਾਏ, ਜਿੰਨਾਂ ਵਿੱਚ ਅਧਵਾਸਨ, ਅਗਨੀਸਤੰਭ ਆਸਨ, ਵਜਰ ਆਸਨ, ਦੰਡ ਆਸਨ, ਗਰੁੜ ਆਸਨ, ਪਾਲ ਭਾਤੀ, ਲੋਮ ਵਿਲੋਮ, ਪ੍ਰਾਣਾਯਾਮ ਦੀਆਂ ਕਿਰਿਆਵਾਂ, ਸ਼ੀਰਸ਼ ਆਸਨ ਆਦਿ ਸ਼ਾਮਲ ਸਨ।ਉਨਾਂ ਨੇ ਇਹਨਾਂ ਆਸਨਾਂ ਤੋਂ ਮਿਲਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਅੰਜਨਾ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੇ ਆਦੇਸ਼ਾਂ `ਤੇ ਡੀਏਵੀ ਪ੍ਰਬੰਧਕ ਸਮਿਤੀ ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਪਦਮਸ਼੍ਰੀ ਡਾ. ਪੂਨਮ ਸੂਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਏਵੀ ਸੰਸਥਾਵਾਂ ਵਲੋਂ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਯੋਗਾ ਬਾਰੇ ਜਾਗਰੂਕਤਾ ਫੈਲਾਉਣ ਲਈ ਨਿਯਮਿਤ ਰੂਪ ਵਿੱਚ ਯੋਗਾ ਅਭਿਆਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਉਨਾਂ ਕਿਹਾ ਕਿ ਯੋਗਾ ਸਰੀਰ ਤੇ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ ਅਤੇ ਇਸ ਨਾਲ ਮਾਨਸਿਕ ਤਨਾਅ ਵੀ ਦੂਰ ਹੁੰਦਾ ਹੈ।ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਪ੍ਰਬੰਧਕਾ ਡਾ. ਨੀਲਮ ਕਾਮਰਾ, ਮੈਨੇਜਰ ਡਾ. ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਜਿੰਨਾਂ ਨੇ ਯੋਗਾ ਦਿਵਸ ਮਨਾਉਣ ਦਾ ਅਵਸਰ ਦਿੱਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …