ਜਿਲ੍ਹਾ ਸਿਹਤ ਅਧਿਕਾਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮੁਹਿੰਮ ਤਹਿਤ ਰਾਜ ਦੇ ਹਰ ਨਾਗਰਿਕ ਨੂੰ ਸਾਫ-ਸੁਥਰਾ ਤੇ ਪੌਸ਼ਟਿਕ ਖੁਰਾਕ ਮੁਹੱਇਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜਿੱਥੇ ਫਲਾਂ, ਸਬਜੀਆਂ ਅਤੇ ਖਾਣੇ ਵਾਲੀਆਂ ਦੁਕਾਨਾਂ ’ਤੇ ਛਾਪੇ ਮਾਰੇ ਜਾ ਰਹੇ ਹਨ, ਉਥੇ ਧਾਰਮਿਕ ਸਥਾਨਾਂ ’ਤੇ ਚੱਲਦੇ ਲੰਗਰਾਂ ਵਿਚ ਸਫਾਈ, ਸ਼ੁਧਤਾ ਤੇ ਭੋਜਨ ਸੁਰੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਸਬੰਧੀ ਜਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਤੇ ਫੂਡ ਸੇਫਟੀ ਇੰਸਪੈਕਟਰ ਗਗਨਦੀਪ ਕੌਰ ਵੱਲੋਂ ਸ੍ਰੋਮਣੀ ਕਮੇਟੀ ਕੋਲੋਂ ਸਹਿਯੋਗ ਲੈਣ ਲਈ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ।
ਭਾਗੋਵਾਲੀਆ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਰਡ ਅਥਾਰਟੀ ਆਫ ਇੰਡੀਆ ਵੱਲੋਂ ਇਸ ਲਈ ‘ਭੋਗ’ (ਬਲਿਸਫੁੱਲ ਐਂਡ ਹਾਈਜੈਨਿਕ ਆਫਰਿੰਗ ਟੂ ਗਾਡ) ਨਾਮ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ ਵਿਚ ਧਾਰਮਿਕ ਸਥਾਨਾਂ ’ਤੇ ਚੱਲਦੇ ਲੰਗਰਾਂ ਵਿਚ ਸ਼ੁੱਧਤਾ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਉਥੇ ਕੰਮ ਕਰਦੇ ਲਾਂਗਰੀਆਂ ਵਿਚੋਂ 25 ਬੰਦਿਆਂ ਪਿੱਛੇ ਇਕ ਸੁਪਰਵਾਈਜ਼ਰ ਨੂੰ ਇਸ ਲਈ ਸਿੱਖਿਅਤ ਕੀਤਾ ਜਾਣਾ ਹੈ, ਜੋ ਕਿ ਅੱਗੋਂ ਦੂਸਰੇ ਲਾਂਗਰੀਆਂ ਨੂੰ ਸਫਾਈ ਤੇ ਹੋਰ ਫੂਡ ਸੁਰੱਖਿਆ ਲਈ ਸਿੱਖਿਆ ਦੇਵੇਗਾ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਥੇ ਵਰਤੇ ਜਾਣ ਵਾਲੇ ਖੁਰਾਕੀ ਪਦਾਰਥਾਂ ਨੂੰ ਜਾਂਚ ਹੋਣੀ ਜ਼ਰੂਰੀ ਹੈ।ਭਾਗੋਵਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਿਆਂ ਦੇ ਬਾਹਰ ਚੱਲਦੀਆਂ ਮਿਠਾਈਆਂ ਦੀਆਂ ਦੁਕਾਨਾਂ ’ਤੇ ਵੀ ਫੂਡ ਸੇਫਟੀ ਵੱਲ ਧਿਆਨ ਦੇਣ ਲਈ ਡਾ. ਰੂਪ ਸਿੰਘ ਨੂੰ ਬੇਨਤੀ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਨਿੱਜੀ ਲੋਕਾਂ ਦੀਆਂ ਦੁਕਾਨਾਂ ਹਨ ਤੇ ਤੁਸੀਂ ਖ਼ੁਦ ਇੰਨਾਂ ਦੀ ਜਾਂਚ ਕਰੋ।ਡਾ. ਰੂਪ ਸਿੰਘ ਨੇ ਸਿਹਤ ਅਧਿਕਾਰੀ ਵੱਲ ਉਠਾਏ ਮੁੱਦਿਆਂ ’ਤੇ ਬੋਲਦੇ ਕਿਹਾ ਕਿ ਗੁਰੂ ਘਰ ਵਿਚ ਵਰਤੇ ਜਾਂਦੇ ਖੁਰਾਕ ਪਦਾਰਥ ਪਹਿਲਾਂ ਹੀ ਲੈਬਾਰਟਰੀ ਵਿਚੋਂ ਟੈਸਟ ਕੀਤੇ ਹੁੰਦੇ ਹਨ ਅਤੇ ਸਫਾਈ ਦਾ ਵੀ ਮੁੰਕਮਲ ਖਿਆਲ ਰੱਖਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਫਿਰ ਵੀ ਜਦੋਂ ਵੀ ਇਸ ਵਿਸ਼ੇ ’ਤੇ ਟਰੇਨਿੰਗ ਕਰਵਾਈ ਜਾਂਦੀ ਹੈ ਤਾਂ ਉਹ ਆਪਣੇ ਲੰਗਰ ਇੰਚਾਰਜ ਜਰੂਰ ਭੇਜਣਗੇੇ।ਰੂਪ ਸਿੰਘ ਨੇ ਦੋਵਾਂ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …