ਸਮਰਾਲਾ 5 ਜੁਲਾਈ (ਪੰਜਾਬ ਪੋਸਟ- ਕੰਗ) – ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਾ. ਕਾਹਨ ਸਿੰਘ ਪੰਨੂ ਖੇਤੀਬਾੜੀ ਸਕੱਤਰ, ਡਾ. ਜਸਵੀਰ
ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਗਿਰੀਜੇਸ਼ ਭਾਰਗਵ ਖੇਤੀ ਵਿਕਾਸ ਅਫਸਰ ਪੀ.ਪੀ ਲੁਧਿਆਣਾ ਵੱਲੋਂ ਬਲਾਕ ਸਮਰਾਲਾ ਨੇ ਸਿੱਧੀ ਬਿਜਾਈ ਝੋਨੇ ਦੇ ਪਲਾਟਾਂ ਦਾ ਦੌਰਾ ਕੀਤਾ।ਇਸ ਦੌਰਾਨ ਟੀਮ ਵੱਲੋਂ ਪਿੰਡ ਬਘੌਰ ਦੇ ਕਿਸਾਨ ਗੁਰਿੰਦਰ ਸਿੰਘ ਸਰਪੰਚ, ਸੁਰਜੀਤ ਸਿੰਘ ਘਰਖਣਾ, ਦਿਲਬਾਗ ਸਿੰਘ ਸਮਸ਼ਪੁਰ ਅਤੇ ਸੁਖਜੀਤ ਸਿੰਘ ਦੀਵਾਲਾ ਦੁਆਰਾ ਕੀਤੀ ਗਈ ਸਿੱਧੀ ਬਿਜਾਈ ਝੋਨੇ ਦੇ ਪਲਾਟਾਂ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਹੋਰ ਕਿਸਾਨਾਂ ਨੂੰ ਵੀ ਇਹੀ ਵਿਧੀ ਅਪਣਾਉਣ ਲਈ ਜੋਰ ਪਾਇਆ।ਇਸ ਨਾਲ ਪਾਣੀ ਦੀ ਬਹੁਤ ਜਿਆਦਾ ਬੱਚਤ ਹੁੰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਫਸਲ ਦੀ ਹਾਲਤ ਦੇ ਹਿਸਾਬ ਨਾਲ ਕਿਸਾਨਾਂ ਨੂੰ ਪੀ.ਏ.ਯੂ ਦੀ ਸ਼ਿਫਾਰਸ਼ ਅਨੁਸਾਰ ਤੱਤਾਂ ਅਤੇ ਨਦੀਨਾਂ ਤੇ ਕਾਬੂ ਪਾਉਣ ਲਈ ਸਪਰੇਅ ਕਰਨ ਲਈ ਅਤੇ ਲੋੜ ਅਨੁਸਾਰ ਖਾਦਾਂ ਤੇ ਦਵਾਈਆਂ ਦੀ ਵਰਤੋਂ ਬਾਰੇ ਸੁਝਾਅ ਦਿੱਤੇ ਗਏ ਅਤੇ ਝੋਨੇ ਵਿੱਚ ਡੀ. ਏ. ਪੀ. ਖਾਦ ਦੀ ਵਰਤੋਂ ਨਾ ਕਰਨ ਬਾਰੇ ਵੀ ਸਮਝਾਇਆ ਗਿਆ।ਇਸ ਚੈਕਿੰਗ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਬਲਾਕ ਸਮਰਾਲਾ ਦੇ ਖੇਤੀਬਾੜੀ ਸਬ ਇੰਸਪੈਕਟਰ ਤੇਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media