Friday, November 22, 2024

ਸੀਨੀਅਰ ਤੀਰ ਅੰਦਾਜੀ ਸਟੇਟ ਤੇ ਇੰਟਰ-ਵਰਸਿਟੀ ਮੁਕਾਬਲਿਆਂ `ਚ ਗੋਲਡ ਮੈਡਲ ਜੇਤੂ ਅੰਸ਼ੂ ਤੇ ਵਰਸ਼ਾ

PPN0807201801ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਸੰਧ) – ਤੀਰ ਅੰਦਾਜੀ ਖੇਡ ਖੇਤਰ ਵਿੱਚ ਦੋ ਖਿਡਾਰਨਾਂ ਅੰਸ਼ੂ ਤੇ ਵਰਸ਼ਾ ਤੀਰਾਂ ਦੇ ਨਾਲ ਅਸਾਮਾਨ ਨੂੰ ਚੀਰਨਾ ਚਾਹੁੰਦੀਆਂ ਹਨ।ਅੱਜ ਕੱਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਚ ਸਿਖਿਆ ਹਾਸਲ ਕਰ ਰਹੀਆਂ ਹਨ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ੍ਹ ਨਾਲ ਸੰਬੰਧਤ ਦੋਨੋਂ ਖਿਡਾਰਨਾਂ ਆਪਣੇ ਉਦੇਸ਼ ਦੀ ਪੂਰਤੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤੀਰ ਅੰਦਾਜੀ ਮੈਦਾਨ ਵਿਖੇ ਕੋਚ ਫੁਲਬਾਗ ਕੌਰ ਤੇ ਕੋਚ ਬਲਰਾਜ ਸਿੰਘ ਦੇ ਕੋਲੋਂ ਮੁਹਾਰਤ ਹਾਂਸਲ ਕਰ ਰਹੇ ਹਨ। ਕੋਚ ਵਿਪਿਨ ਕੁਮਾਰ ਤੇ ਕੋਚ ਰਾਹੁਲ ਕੁਮਾਰ ਨੇ ਦੱਸਿਆ ਕਿ ਅੰਸ਼ੂ ਨੂੰ ਕੰਪਾਊਂਡ ਤੀਰ ਅੰਦਾਜੀ ਦਾ ਸ਼ੌਂਕ ਸੀ।ਉਸ ਨੇ ਸਕੂਲ ਪੱਧਰ ਤੇ ਕਈ ਤੀਰ ਅੰਦਾਜੀ ਖੇਡ ਪ੍ਰਤੀਯੋਗਤਾਵਾਂ ਦਾ ਲੋਹਾ ਮਨਵਾਇਆ।ਪੰਜਾਬ ਵਿੱਚ ਹੋਈ ਸੀਨੀਅਰ ਸਟੇਟ ਪ੍ਰਤੀਯੋਗਤਾ ਵਿੱਚ ਗੋਲਡ ਮੈਡਲ, ਇੰਟਰ ਕਾਲਜ ਖੇਡ ਪ੍ਰਤੀਯੋਗਤਾ ਵਿੱਚ ਗੋਲਡ, 2017 `ਚ ਭੁਵਨੇਸ਼ਵਰ ਵਿਖੇ ਹੋਈ ਆਲ ਇੰਡੀਆ ਇੰਟਰਵਰਸਿਟੀ ਖੇਡ ਪ੍ਰਤੀਯੋਗਤਾ ਤੇ ਸੀਨੀਅਰ ਨੈਸ਼ਨਲ ਖੇਡ ਪ੍ਰਤੀਯੋਗਤਾ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਬਿਹਤਰੀਨ ਪ੍ਰਦਰਸ਼ਨ ਕੀਤਾ।ਉਨਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਟਰਾਇਲਾਂ ਦੌਰਾਨ ਦੇਸ਼ ਦੇ 32 ਚੋਣਵੇਂ ਤੀਰ ਅੰਦਾਜਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
ਇਸੇ ਤਰ੍ਹਾਂ ਰਿਕਰਵ ਤੀਰ ਅੰਦਾਜੀ ਦੀ ਖਿਡਾਰਨ ਵਰਸ਼ਾ ਨੇ ਸੰਨ 2012-2013 ਦੇ ਵਿੱਚ ਖੇਡਣਾ ਸ਼ੁਰੂ ਕੀਤਾ ਉਸ ਨੇ ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਖੂਬ ਨਾਮ ਕਮਾਇਆ ਤੇ ਕਈ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕੀਤੇ।ਖੇਡ ਪ੍ਰਤੀਯੋਗਤਾ ਵਿੱਚ ਉਸ ਨੇ ਗੋਲਡ ਤੇ ਸਿਲਵਰ ਮੈਡਲ ਜਦੋਂ ਕਿ ਸੰਨ 2015 ਦੇ ਵਿੱਚ ਕੁਰੁਕਸ਼ੇਤਰ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰ ਅੰਦਾਜੀ ਪ੍ਰਤੀਯੋਗਤਾ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ।2017 ਦੀ ਭੁਵਨੇਸ਼ਰ ਵਿਖੇ ਹੋਈ ਆਲ ਇੰਡੀਆ ਇੰਟਰ ਵਰਿਸਟੀ ਤੇ ਫਰੀਦਾਬਾਦ ਹਰਿਆਣਾ ਵਿਖੇ ਹੋਈ ਸੀਨੀਅਰ ਨੈਸ਼ਨਲ ਪ੍ਰਤੀਯੋਗਤਾ ਦੇ ਵਿੱਚ ਬੇਮਿਸਾਲ ਖੇਡ ਫੰਨ ਦਾ ਮੁਜ਼ਾਹਾਰਾ ਕੀਤਾ।ਵਰਸ਼ਾ ਤੇ ਅੰਸ਼ੂ ਆਪਣੇ ਖੇਡ ਖੇਤਰ ਦੀਆਂ ਸ਼ਿਖਰ ਉਚਾਈਆਂ ਨੂੰ ਸਰ ਕਰਨ ਦੀਆਂ ਚਾਹਵਾਨ ਹਨ।ਦੋਨ੍ਹਾਂ ਖਿਡਾਰਨਾਂ ਨੇ ਆਪਣੇ ਖੇਡ ਖੇਤਰ ਨਾਲ ਅਥਾਹ ਪਿਆਰ ਦਿਖਾਉਂਦੇ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply