Friday, November 22, 2024

ਬਰੁਸਲ ਫੁੱਲਾਂ ਦੀ ਤਾਪੀ ਦਾ ਸ਼ਿੰਗਾਰ

PPN16081408

ਬੈਲਜੀਅਮ, 16 ਅਗਸਤ (ਹਰਚਰਨ ਸਿੰਘ ਢਿੱਲ੍ਹੋ)- ਯੂਰਪ ਦੇ ਮਸ਼ਹੂਰ ਦੇਸ਼ ਬੈਲਜੀਅਮ ਜੋ ਯੂਰਪ ਦੀ ਰਾਜਧਾਨੀ ਵੀ ਹੈ ਇਸ ਦੇਸ਼ ਵਿਚ ਸਭ ਤੋ ਜਿਆਦਾ ਸ਼ੀਸ਼ਾ ਤਿਆਰ ਹੂੰਦਾ ਹੈ। ਜਿਥੋ ਦੀਆਂ ਗੰਨਾਂ ਰਿਵਾਲਵਰ ਵੀ ਮਸ਼ਹੂਰ ਹਨ ਪਰ ਇਥੋਂ ਦੀਆਂ ਸਜਾਵਟ ਪੱਖੌ ਬਹੁਤ ਸਾਰੀਆਂ ਥਾਵਾਂ ਵੀ ਦੇਖਣ ਅਤੇ ਸਲਾਹੁਉਣਯੋਗ ਹਨ ਜਿਵੇ ”ਮਨਕਿਨ ਪੀਸ, ਗਰਾਮ ਪਲੱਸ, ਰਾਜ ਮਹਿਲ, ਅਟੌਮੀਅਮ ਅਤੇ ਵਾਟਰਲੂ” ਆਦਿ। ਬਰੁਸਲ ਦੇ ਸੈਂਟਰ ਗਰਾਮ ਪਲੱਸ ਵਿਚ ਬਹੁਤ ਵੱਡੀ ਫੁੱਲਾਂ ਦੀ ਤਾਪੀ (ਡੈਕੌਰੇਸ਼ਨ) ਲਗਾਈ ਗਈ, ਜੋ ਦੇਖਣਯੋਗ ਹੈ, ਇਹ ਫੁੱਲਾਂ ਦੀ ਤਾਪੀ ਹਰ ਸਾਲ ਵੱਖਰੇ ਡਿਜਾਇਨ ਅਤੇ ਅਲੱਗ-ਅਲੱਗ ਕਿਸਮਾਂ ਦੇ ਫੁੱਲਾਂ ਅਤੇ ਵੱਖਰੇ-ਵੱਖਰੇ ਰਾਜਾਂ ਵਲੋਂ ਸਜਾਈ ਜਾਂਦੀ ਹੈ।ਛੇ ਲੱਖ ਫੁੱਲਾਂ ਨਾਲ ਸਜਾਈ ਇਹ ਤਾਪੀ ਤਕਰੀਬਨ ਹਫਤਾ ਭਰ ਫੁੱਲਾਂ ਨਾਲ ਸੱਜੀ ਧਰਤੀ ਬਣੀ ਰਹਿੰਦੀ ਹੈ ।ਹਰ ਵਾਰ ਇਸ ਤਾਪੀ ਨੂੰ ਇੱਕ ਲੱਖ ਤੋ ਵੱਧ ਲੋਕ ਦੇਖਣ ਆਉਦੇ ਹਨ। ਅਜ ਇਸ ਤਾਪੀ ਦੀ ਓਪਨਿੰਗ ਸਮੇਂ ਤੁਰਕੀ ਅਤੇ ਮਰਾਕੋ ਦੇਸ਼ ਦੇ ਲੋਕਾਂ ਨੇ ਬੈਲਜੀਅਮ ਵਿਚ ਰਹਿਣ ਦੀ 50ਵਾਂ ਇਮੀਗ੍ਰੈਸ਼ਨ ਦਿਨ ਵੀ ਮਨਾਇਆ ।ਇਹ ਤਾਪੀ ਫੁੱਲਾਂ ਦੀ ਮਹਿਕ ਨਾਲ ਭਰਿਆ ਹੋਇਆ ਯੂਰਪ ਦਾ ਛੋਟਾ ਜਿਹਾ ਦੇਸ਼ ਆਪ ਦੇ ਸਵਾਗਤ ਲਈ ਚਹਿਲ ਪਹਿਲ ਦਾ ਮਾਹੌਲ ਲੈ ਕੇ ਆਪ ਸਭ ਨੂੰ ਜੀ ਆਇਆਂ ਕਹਿੰਦਾ ਹੈ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply