Friday, November 22, 2024

28 ਅਗਸਤ ਦੀ ਇੱਕ ਰੋਜਾ ਹੜਤਾਲ ਸਬੰਧੀ ਵਿਸ਼ਾਲ ਰੋਸ ਧਰਨਾ

PPN21081416ਤਰਨ ਤਾਰਨ, 21 ਅਗਸਤ (ਰਾਣਾ ਬੁੱਗ) – ਟੀ.ਐਸ.ਯੂ ਟੈਕਨੀਕਲ ਸਰਵਿਸ ਯੁਨੀਅਨ ਮਨਿਸਟਰੀਅਲ ਸਰਵਿਸ ਯੂਨੀਅਨ ਅਤੇ ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੱਦੇ ਤੇ 28 ਅਗਸਤ ਦੀ ਇੱਕ ਰੋਜਾ ਹੜਤਾਲ ਨੂੰ ਕਾਮਯਾਬ ਕਰਨ ਵਾਸਤੇ ਵਿਸ਼ਾਲ ਰੋਸ ਧਰਨਾ ਸਵਿੰਦਰ ਸਿੰਘ ਸੁਰ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਭਿੱਖਿਿਵੰਡ ਵਿਖੇ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਟੀ.ਐਸ.ਯੂ ਪੰਜਾਬ ਦੇ ਜਰਨਲ ਸਕੱਤਰ ਜਗਤਾਰ ਸਿੰਘ ਉੱਪਲ ਅਤੇ ਪੀ.ਐਸ.ਈ.ਬੀ ਇੰਪਲਾਈਜ ਫੇਡਰੇਸ਼ਨ ਏਟਕ ਪੰਜਾਬ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਮਾੜੀ ਮੇਘਾ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ ਜੋ ਕੇਂਦਰੀ ਪੈਟਰਣ ਤੇ ਡੀ.ਏ ਦੀ ਕੀਮਤ ਜਾਰੀ ਨਹੀ ਕਰ ਰਹੀ,ਨਵੀ ਭਰਤੀ ਨਹੀ ਕੀਤੀ ਜਾ ਰਹੀ ਸਾਰੇ ਹੀ ਕੰਮ ਠੇਕੇਦਾਰਾਂ ਤੋਂ ਕਰਵਾਏ ਜੲ ਰਹੇ ਹਨ,ਜਿਸਦੇ ਬਦਲੇ ਵਰਕਰਾਂ ਦੀ ਲੁੱਟ ਕੀਤੀ ਜਾ ਰਹੀ ਹੈ,ਨੋਡਲ ਕੰਪਲੇਟ ਸੈਂਟਰ ਬੰਦ ਕੀਤੇ ਜਾਣ ਪੇ ਬੈਡਆ ਗ੍ਰੇਡ ਪੇ ਵਿੱਚ ਪੈਂਦਾ ਘਾਟਾ ਦੂਰ ਕੀਤਾ ਜਾਵੇ।ਇਹ ਸਭ ਮੰਗਾਂ ਦੀ ਪ੍ਰਾਪਤੀ ਵਾਸਤੇ 28 ਅਗਸਤ ਨੂੰ ਕੀਤੀ ਜਾ ਰਹੀ ਇੱਕ ਰੋਜਾ ਹੜਤਾਲ ਨੂੰ ਕਾਮਯਾਬ ਕੀਤਾ ਜਾਵੇ,ਅੱਗੇ ਸੰਬੋਧਨ ਕਰਦਿਆਂ ਟੀ.ਐਸ.ਯੂ ਦੇ ਸਰਕਲ ਪ੍ਰਧਾਨ ਦੀਪਕ ਕੁਮਾਰ ਅਤੇ ਫੈਡਰੇਸ਼ਨ ਏਟਕ ਦੇ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਬੇਰੁਜਗਾਰ ਲਾਇਨਮੈਨ ਨੂੰ ਤੁਰੰਤ ਭਰਤੀ ਕੀਤਾ ਜਾਵੇ,ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਇਸ ਮੌਕੇ ਟੀ.ਐਸ.ਯੂ ਦੇ ਡਵੀਜਨ ਸਕੱਤਰ ਜਸਵੰਤ ਸਿੰਘ,ਬਿੱਕਰ ਸਿੰਘ,ਹਰਦੇਵ ਸਿੰਘ ਮੂਸਾ,ਲਖਵਿੰਦਰ ਸਿੰਘ,ਕੈਸ਼ੋ ਰਾਮ,ਮੁਖਤਿਆਰ ਸਿੰਘ ਪੱਟੀ,ਸਾਧੂ ਸਿੰਘ,ਐਸ.ਐਸ.ਯੈ ਦੇ ਡਵੀਜਨ ਪ੍ਰਧਾਨ ਸੁਖਵੰਤ ਸਿੰਘ,ਕੇਵਲ ਕਿਸ਼ਨ,ਫੈਡਰੇਸ਼ਨ ਏਟਕ ਦੇ ਡਵੀਜਨ ਪ੍ਰਧਾਨ ਕਸ਼ਮੀਰ ਸਿੰਘ ਨਾਰਲਾ,ਸ਼ਾਤੀ ਪ੍ਰਸ਼ਾਦ,ਹਰਜਿੰਦਰ ਸਿੰਘ ਅਤੇ ਨਸ਼ਿੰਦਰ ਸਿੰਘ ਵਲਟੋਹਾ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply