Friday, October 18, 2024

ਸਵੀਪ ਪ੍ਰੋਜੇਕਟ ਤਹਿਤ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

ਮੁਕਾਬਲੀਆਂ ਵਿੱਚ ਭਾਗ ਲੈਂਦੇ ਵਿਦਿਆਰਥੀ।
ਮੁਕਾਬਲੀਆਂ ਵਿੱਚ ਭਾਗ ਲੈਂਦੇ ਵਿਦਿਆਰਥੀ।

ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਭਾਰਤ ਸਰਕਾਰ ਵਲੌ ਵੋਟਰਾਂ ਨੂੰ ਜਾਗਰੂਕ ਕਰਣ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਬਤੋਰ ਨਵੇਂ ਵੋਟਰ ਰਜਿਸਟਰਡ ਕਰਣ ਲਈ ਸ਼ੁਰੂ ਸਵੀਪ ਪ੍ਰੋਜੇਕਟ ਦੇ ਤਹਿਤ ਸਥਾਨਕ ਡੀਏਵੀ ਕਾਲਜ ਆਫ ਐਜੂਕੇਸ਼ਨ ਦੇ ਆਰਟ ਕਲਬ ਵਲੌ ਵੋਟ ਦੇ ਅਧਿਕਾਰ ਦੇ ਬਾਰੇ ਜਾਗਰੂਕ ਕਰਣ ਲਈ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਉੱਤੇ ਕਾਲਜ ਪ੍ਰਿੰਸੀਪਲ ਡਾ. ਸਰਿਤਾ ਗਿਜਵਾਨੀ ਨੇ ਵਿਦਿਆਰਥੀਆਂ ਨੂੰ ਵੋਟ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਵੋਟ ਨੂੰ ਵਿਅਰਥ ਨਾ ਕਰੋ, ਸਗੋਂ ਉਸਦਾ ਪ੍ਰਯੋਗ ਕਰੋ।ਇਸ ਮੁਕਾਬਲੀਆਂ ਵਿੱਚ ਮਹਿਮਾ ਨੇ ਪਹਿਲਾ, ਅਭੀਰੂਚੀ ਨੇ ਦੂਸਰਾ ਅਤੇ ਨੀਤੂ ਬਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ।ਅੰਤ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply