Tuesday, April 30, 2024

ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰੈਡ ਰੀਬਨ ਕਲੱਬ ਵੱਲੋਂ ‘ਏਡਜ਼ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ PUNJ2002201910ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਬਹੁਤ ਲੋੜ ਹੈ ਲੋਕਾਈ ਨੂੰ ਸਿਹਤ ਸੰਭਾਲ ਤੇ ਨਾਮੁਰਾਦ ਬਿਮਾਰੀ ਏਡਜ਼ ਤੋਂ ਜਾਗਰੂਕ ਕਰਨ ਦੀ ਤਾਂ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਮੂੰਹ ਤੋਂ ਬਚਾਇਆ ਜਾ ਸਕੇ।
     ਕਾਲਜ ਦੇ ਸੈਮੀਨਾਰ ਹਾਲ ’ਚ ਆਯੋਜਿਤ ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿਵਲ ਸਰਜਨ ਅੰਮ੍ਰਿਤਸਰ ਹਰਦੀਪ ਸਿੰਘ ਘਈ ਨੇ ਕਿਹਾ ਕਿ ਅੱਜ ਵਿਸ਼ਵ ’ਚ 4 ਕਰੋੜ ਲੋਕ ਐਚ.ਆਈ.ਵੀ ਵਾਇਰਸ ਤੋਂ ਪੀੜਤ ਹਨ ਅਤੇ ਅਫ਼ਰੀਕਾ ਅਤੇ ਨਾਈਜ਼ੀਰੀਆ ਤੋਂ ਬਾਅਦ ਭਾਰਤ ਗਿਣਤੀ ’ਚ ਤੀਜ਼ਾ ਏਡਜ਼ ਗ੍ਰਸਤ ਮੁਲਕ ਹੈ, ਜਿਥੇ 25 ਲੱਖ ਦੇ ਕਰੀਬ ਏਡਜ਼ ਪੀੜਤ ਲੋਕ ਮੌਜ਼ੂਦ ਹਨ।
     ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਅਜਿਹੇ ਏਡਜ਼ ਜਾਗਰੂਕ ਪ੍ਰੋਗਰਾਮਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣਾ ਅੱਜ ਸਮੇਂ ਦੀ ਲੋੜ ਹੈ।ਡਾ. ਸ਼ਿਆਮ ਸੁੰਦਰ ਦੀਪਤੀ ਸਾਬਕਾ ਪ੍ਰੋਫੈਸਰ ਤੇ ਮੁੱਖੀ ਕਮਿਊਨਿਟੀ ਮੈਡੀਸਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਆਪਣੇ ਖੋਜ਼ ਪੱਤਰ ’ਚ ਕਿਹਾ ਕਿ ਐਚ.ਆਈ.ਵੀ ਤੋਂ ਏਡਜ਼ ਬਣਨ ’ਚ 6 ਮਹੀਨੇ ਤੋਂ 10 ਸਾਲ ਲਗਦੇ ਹਨ ਪਰ ਭਾਰਤ ਵਰਗੇ ਅਵਿਕਾਸਸ਼ੀਲ ਦੇਸ਼ ’ਚ ਇਹ ਵਾਇਰਸ ਜਲਦੀ ਹੀ ਏਡਜ਼ ਦਾ ਰੂਪ ਧਾਰਨ ਕਰ ਲੈਂਦਾ ਹੈ।
     ਏ.ਆਰ.ਟੀ ਸੈਂਟਰ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਦੀ ਡਾ. ਸਵਿਤਾ ਸ਼ਰਮਾ ਨੇ ਆਪਣੇ ਖੋਜ਼ ਪੱਤਰ ’ਚ ਕਿਹਾ ਕਿ ਏਡਜ਼ ਦੀ ਬਿਮਾਰੀ ਨਾਲ ਘਿਰਣਾ ਕਰੋ ਨਾ ਕਿ ਏਡਜ਼ ਰੋਗੀਆਂ ਨਾਲ। ਉਨ੍ਹਾਂ ਕਿਹਾ ਕਿ ਏਡਜ਼ ਰੋਗੀਆਂ ਨਾਲ ਸਹਾਨੂਭੂਤੀ ਰੱਖਣ ਨਾਲ ਉਨ੍ਹਾਂ ਦੀ ਅੱਧੀ ਬਿਮਾਰੀ ਆਪਣੇ ਆਪ ਦਰੁਸਤ ਹੋ ਜਾਵੇਗੀ। ਇਸ ਮੌਕੇ ਸ: ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਮਨੁੱਖ ਨੂੰ ਅਨੈਤਿਕ ਲਿੰਗ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
     ਕਾਲਜ ਦੇ ਰੈਡ ਰੀਬਨ ਕਲੱਬ ਦੇ ਨੋਡਲ ਅਫ਼ਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚਲਕੇ ਤੇ ਸੱਚਾ ਸੁੱਚਾ ਜੀਵਨ ਬਤੀਤ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਦਵਿੰਦਰ ਕੌਰ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਡਾ. ਜਗਵਿੰਦਰ ਕੌਰ, ਡਾ. ਸਵਿਤਾ, ਡਾ. ਪੀ. ਕੇ. ਅਹੂਜਾ, ਡਾ. ਗੁਰਬਖਸ਼ ਸਿੰਘ ਤੇ ਹੋਰ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ) – “ਅੰਤਰਰਾਸ਼ਟਰੀ ਨਾਚ ਦਿਵਸ“ `ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ …

Leave a Reply