ਅੰਮ੍ਰਿਤਸਰ, 23 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਕੈਂਪਸ ਵਿਖੇ 20 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ਟੂਰਨਾਮੈਂਟ (ਲੜਕੀਆਂ) ਦੇ ਚੌਥੇ ਦਿਨ ਅੱਜ ਆਯੋਜਿਤ ਕੀਤੇ ਗਏ ਸੈਮੀਫ਼ਾਈਨਲ ਮੈਚਾਂ ’ਚ ਜਿੱਤ ਹਾਸਲ ਕਰਨ ਉਪਰੰਤ ਮੇਜ਼ਬਾਨ ਖ਼ਾਲਸਾ ਹਾਕੀ ਅਕਾਦਮੀ ਅਤੇ ਨੈਸ਼ਨਲ ਹਾਕੀ ਅਕਾਦਮੀ (ਐਮ.ਪੀ) ਫ਼ਾਈਨਲ ’ਚ ਪਹੁੰਚੇ।ਇਹ ਟੀਮਾਂ ਕੱਲ੍ਹ ਨੂੰ ਮੈਚ ਖੇਡ ਕੇ ਗੋਲਡ ਕੱਪ ’ਤੇ ਕਬਜ਼ਾ ਕਰਨ ਲਈ ਜਦੋਂ-ਜਹਿਦ ਕਰਨਗੀਆਂ। ਅੱਜ ਖੇਡੇ ਗਏ ਪਹਿਲੇ ਮੈਚ ’ਚ ਨੈਸ਼ਨਲ ਅਕਾਦਮੀ ਐਮ.ਪੀ ਨੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾਇਆ ਅਤੇ ਦੂਸਰੇ ਮੈਚ ’ਚ ਖ਼ਾਲਸਾ ਹਾਕੀ ਅਕਾਦਮੀ ਨੇ ਨੈਸ਼ਨਲ ਹਾਕੀ ਅਕਾਦਮੀ ਨੂੰ 1-0 ਨਾਲ ਹਰਾਇਆ। ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਦੁਆਰਾ ਸਪਾਂਸਨਰ ਅਤੇ ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਇਹ ਟੂਰਨਾਮੈਂਟ 24 ਫ਼ਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ’ਚ 8 ਦੇਸ਼ ਦੀਆਂ ਨਾਮੀਂ ਟੀਮਾਂ ਹਿੱਸਾ ਲਿਆ।ਇਸ ਮੌਕੇ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੱਲ੍ਹ ਨੂੰ 2 ਟੀਮਾਂ ਨੈਸ਼ਨਲ ਹਾਕੀ ਅਕਾਦਮੀ ਅਤੇ ਆਰ. ਸੀ. ਐਫ਼. ਤੀਸਰੇ ਸਥਾਨ ਵਾਸਤੇ ਵੀ ਕੱਲ੍ਹ ਜੋਰ ਅਜ਼ਮਾਈ ਕਰਨਗੀਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …