ਜੰਡਿਆਲਾ ਗੁਰੂ, 9 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬੇਰਿੰਗ ਸਕੂਲ ਵਿਖੇ ਸਕੂਲ ਸੇਫਟੀ ਵਾਹਨ ਸਕੀਮ ਅਧੀਨ ਪਰਮਪਾਲ ਸਿੰਘ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾਂ ਨਿਰਦੇਸ਼ਾਂ `ਤੇ ਟ੍ਰੈਫਿਕ ਪੁਲਿਸ ਵਲੋਂ ਡਰਾਇਵਰਾਂ ਦੀ ਮੀਟਿੰਗ ਕਰਵਾਈ ਗਈ।ਜਿਸ ਵਿਚ ਬਲਵਿੰਦਰ ਸਿੰਘ ਜ਼ਿਲਾ ਬਾਲ ਸੁਰਖਿਆ ਯੂਨਿਟ ਅੰਮ੍ਰਿਤਸਰ ਅਤੇ ਹੈਡ ਕਾਂਸਟੇਬਲ ਇੰਦਰ ਮੋਹਨ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ ਨੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਦਿਤੀ।ਮੀਟਿੰਗ ਦੀ ਅਗਵਾਈ ਪ੍ਰਿੰਸੀਪਲ ਐਚ.ਐਲ ਪੇਟਰੈਸ ਨੇ ਕੀਤੀ।ਜਿਸ ਵਿਚ `ਸੇਫ ਸਕੂਲ ਵਾਹਨ ਸਕੀਮ` ਵਿਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ।ਉਹਨਾਂ ਦੱਸਿਆ ਕਿ ਗੱਡੀਆਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।ਗਡੀ ਦੀ ਰਜਿਸਟ੍ਰੇਸ਼ਨ, ਬੀਮਾ, ਫਰਸਟ ਏਡ ਬਾਕਸ ਤੇ ਸੀ.ਸੀ.ਟੀ.ਵੀ ਕੈਮਰਾ ਜਰੂਰ ਹੋਣਾ ਚਾਹੀਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …