Friday, September 20, 2024

ਐਮ.ਪੀ ਔਜਲਾ ਨੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਬਣਾਉਣ ਦੀ ਲੋਕ ਸਭਾ `ਚ ਕੀਤੀ ਮੰਗ

ਕਿਹਾ 550 ਸਾਲਾ ਜਨਮ ਸ਼ਤਾਬਦੀ ਸਮੇਂ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਅੰਮ੍ਰਿਤਸਰ ਲਈ ਸਪੈਸ਼ਲ ਰੇਲਾਂ ਚੱਲਣ
ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਲਕੱਤਾ ਤੋਂ ਲੁਧਿਆਣਾ ਤੱਕ Gurjeet Aujlaਬਣੇ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਬਣਾਉਣ ਦੀ ਮੰਗ ਕੀਤੀ।
 ਔਜਲਾ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਭਾਰਤ-ਪਾਕਿ ਵੰਡ ਤੋਂ ਪਹਿਲਾਂ ਕਲਕੱਤਾ ਤੋਂ ਲਾਹੌਰ ਤੱਕ ਰੇਲਵੇ ਤੇ ਸੜਕੀ ਆਵਾਜਾਈ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਸਨ ਜੋ ਕਿ ਵਪਾਰਕ ਪੱਖੋਂ ਬਹੁਤ ਲਾਹੇਵੰਦ ਸਨ।ਪਰ ਵੰਡ ਉਪਰੰਤ ਅੰਮ੍ਰਿਤਸਰ ਦੇਸ਼ ਦਾ ਆਖਰੀ ਸ਼ਹਿਰ ਰਹਿ ਗਿਆ ਜਿਸ ਲਈ ਰੇਲਵੇ ਕਾਰੀਡੋਰ ਬਹੁਤ ਜਰੂਰੀ ਹੈ ਇਸ ਲਈ ਰੇਲਵੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਬਣਾਇਆ ਜਾਵੇ।ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਵੰਬਰ 2019 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਵਿਸ਼ਵ ਪੱਧਰ ਤੇ ਮਨਾਈ ਜਾ ਰਹੀ ਹੈ, ਜਿਸ ਲਈ ਜਿਥੇ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਲਈ ਵਿਸੇਸ਼ ਟਰੇਨਾਂ ਚਲਾਈਆਂ ਜਾਣ।ਉਥੇ ਹੀ ਦੇਸ਼ ਦੇ ਵੱਖ ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਲਈ ਵਿਸੇਸ਼ ਰੇਲ ਗੱਡੀਆਂ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਪੁੱਜਣ ਲਈ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਰੇਲ ਰਸਤੇ ਦਰਮਿਆਨ ਪੈਂਦੇ ਮਜੀਠਾ, ਰਮਦਾਸ ਸਮੇਤ ਹੋਰਨਾਂ ਸਟੇਸ਼ਨਾਂ ਦੀ ਮੰਦੀ ਹਾਲਤ ਨੂੰ ਸੁਧਾਰਦਿਆਂ ਪਲੇਟਫਾਰਮਾਂ `ਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰੇ।
ਔਜਲਾ ਨੇ ਪੱਟੀ-ਮਖੂ ਰੇਲਵੇ ਰੂਟ ਲਈ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਿਸ ਦਾ ਪਿਛਲੇ ਸਮੇਂ ਵਿੱਚ ਉਦਘਾਟਨ ਕੀਤਾ ਗਿਆ ਹੈ।ਇਸ ਪ੍ਰੋਜੈਕਟ ਨਾਲ ਜੰਮੂ ਕਸ਼ਮੀਰ, ਹਿਮਾਚਲ ਤੇ ਪੰਜਾਬ ਦੇ ਲੋਕਾਂ ਲਈ ਮੁੰਬਈ ਦੀ ਦੂਰੀ 250 ਕਿਲੋਮੀਟਰ ਘੱਟ ਜਾਵੇਗੀ।ਔਜਲਾ ਨੇ ਰੇਲਵੇ ਵਿਭਾਗ ਤੋਂ ਬਟਾਲਾ-ਕਾਦੀਆਂ-ਟਾਂਡਾ ਉਡਮੁੜ, ਗੜਸ਼ੰਕਰ-ਜੈਜੋਂ-ਊਨਾ, ਚੰਡੀਗੜ-ਮੁਹਾਲੀ-ਰਾਜਪੁਰਾ, ਫਿਲੌਰ ਤੋਂ ਰਾਹੋਂ, ਮੌੜ੍ਹ ਮੰਡੀ ਤੋਂ ਤਲਵੰਡੀ ਸਾਬੋ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਦੀ ਮੰਗ ਕੀਤੀ।ਉਨਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਮਹਾਂਪੁਰਖਾਂ ਦੇ ਨਾਮ `ਤੇ ਚਲਦੀਆਂ ਰੇਲਗੱਡੀਆਂ ਦੀ ਹਾਲਤ ਸੁਧਾਰੀ ਜਾਵੇ।ਅੰਮ੍ਰਿਤਸਰ ਤੋਂ ਸ਼੍ਰੀ ਹਜੂਰ ਸਾਹਿਬ ਨੰਦੇੜ ਲਈ ਚਲਦੀ ਹਫਤਾਵਾਰੀ ਰੇਲ ਗੱਡੀ ਨੂੰ ਵਾਇਆ ਤਰਨਤਾਰਨ ਚਲਾਉਣ ਦੀ ਮੰਗ ਕੀਤੀ।ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਦੱਖਣ ਲਈ ਕੋਈ ਸਿੱਧੀ ਰੇਲ ਗੱਡੀ ਨਹੀਂ ਹੈ ਇਸ ਲਈ ਅੰਮ੍ਰਿਤਸਰ ਤੋਂ ਰਾਜਧਾਨੀ ਪੱਧਰ ਦੀ ਰੇਲ ਗੱਡੀ ਸ਼ੁਰੂ ਕੀਤੀ ਜਾਵੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply