Friday, September 20, 2024

ਕੰਢੀ ਖੇਤਰ ਦੇ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਮਿਲੇਗੀ 50 ਫੀਸਦੀ ਸਬਸਿਡੀ- ਸਾਧੂ ਸਿੰਘ ਧਰਮਸੋਤ

ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਤੇ ਐਸ.ਏ.ਐਸ ਨਗਰ ਦੇ ਕਿਸਾਨ ਲੈ ਸਕਣਗੇ ਲਾਭ
ਚੰਡੀਗੜ੍ਹ 18 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੰਢੀ ਖੇਤਰ ਨਾਲ ਸਬੰਧਤ ਕਿਸਾਨਾਂ ਨੂੰ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ Sadhu S Dharamsotਲਈ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ/ਫਸਲਾਂ ਦੀ ਸੁਰੱਖਿਆ ਕਰ ਸਕਣ।
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੂਬੇ ਦੇ ਕੰਡੀ ਖੇਤਰ ਵਿੱਚ ਇੱਕ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬੰਧਤ ਖੇਤਰ ਦੇ ਕਿਸਾਨ ਆਪਣੇ ਖੇਤਾਂ ਵਿੱਚ ਕੰਡਿਆਲੀ ਤਾਰ ਲਗਾਉਣ ਲਈ 50 ਫੀਸਦੀ ਤੱਕ ਵਿਤੀ ਸਹਾਇਤਾ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ। ਉਨਾਂ ਦੱਸਿਆ ਕਿ ਇਹ ਯੋਜਨਾ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਆਦਿ ਜ਼ਿਲਿਆਂ ਦੇ ਕੰਢੀ ਖੇਤਰ ਅਧੀਨ ਆਉਂਦੇ ਕਿਸਾਨ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਬੱਲੀਆਂ ਰਾਹੀਂ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਦੋ ਤਰਾਂ ਤਾਰਬੰਦੀ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਬੱਲੀਆਂ ਰਾਹੀਂ ਤਾਰਬੰਦੀ ਕਰਨ `ਤੇ ਕਿਸਾਨਾਂ ਨੂੰ 125 ਰੁਪਏ ਪ੍ਰਤੀ ਰਨਿੰਗ ਮੀਟਰ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਤਾਰਬੰਦੀ ਕਰਨ `ਤੇ 175 ਰੁਪਏ ਪ੍ਰਤੀ ਰਨਿੰਗ ਮੀਟਰ ਦੇ ਹਿਸਾਬ ਨਾਲ ਵਿਤੀ ਸਹਾਇਤਾ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ `ਤੇ ਅਗਾਊਂ ਤਾਰਬੰਦੀ ਕਰਨ ਉਪਰੰਤ ਵਿਤੀ ਸਹਾਇਤਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ./ਚੈਕ ਰਾਹੀਂ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਕੰਡੀ ਖੇਤਰ `ਚ ਕੁਦਰਤੀ ਜੰਗਲ ਵੱਡੀ ਤਾਦਾਦ ਵਿੱਚ ਹਨ ਅਤੇ ਇੱਥੇ ਕੁਦਰਤੀ ਤੌਰ `ਤੇ ਜੰਗਲੀ ਜਾਨਵਰਾਂ ਦੀ ਵੀ ਬਹੁਤਾਤ ਹੈ।ਉਨਾਂ ਦੱਸਿਆ ਕਿ ਇਨਾਂ ਜੰਗਲਾਂ ਵਿੱਚ ਹਿਰਨ, ਜੰਗਲੀ ਸੂਰ, ਨੀਲ ਗਾਂ ਅਤੇ ਬਾਂਦਰ ਆਦਿ ਹਨ।ਇਹ ਜਾਨਵਰ ਆਪਣੀ ਖੁਰਾਕ ਲਈ ਕਈ ਵਾਰ ਕਿਸਾਨਾਂ ਦੇ ਖੇਤਾਂ `ਚ ਫਸਲਾਂ ਦਾ ਨੁਕਸਾਨ ਕਰ ਦਿੰਦੇ ਹਨ। ਉਨਾਂ ਕਿਹਾ ਕਿ ਇਸ ਨੁਕਸਾਨ ਨਾਲ ਕਿਸਾਨਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਤਣਾਓ ਬਣਿਆ ਰਹਿੰਦਾ ਹੈ। ਉਨਾਂ ਦੱਸਿਆ ਕਿ ਇਸ ਤਣਾਓ ਨੂੰ ਘਟਾਉਣਾ ਹੀ ਇਸ ਯੋਜਨਾ ਦਾ ਮੁੱਖ ਉਦੇਸ਼ ਹੈ।
ਜੰਗਲਾਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸਕੀਮ ਤਹਿਤ ਮਾਰਚ, 2019 ਤੱਕ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ ਨਗਰ ਆਦਿ ਜ਼ਿਲਿਆਂ ਵਿੱਚ ਲਗਭਗ 1280 ਲਾਭਪਾਤਰੀਆਂ ਨੂੰ 8.13 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply