Friday, September 20, 2024

ਗੁਰਜੀਤ ਔਜਲਾ ਨੇ ਸੰਸਦ ਵਿੱਚ ਚੁੱਕੇ ਕਿਸਾਨੀ ਮੁੱਦੇ

ਕਿਹਾ 550 ਸਾਲਾ ਜਨਮ ਸ਼ਤਾਬਦੀ ਮੌਕੇ ਕੇਂਦਰ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕਰ
ਨਵੀਂ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਸਾਨੀ ਮਸਲਿਆਂ ਨੂੰ ਲੈ ਕੇ Gurjeet Singh Aujlaਸੰਸਦ ਵਿੱਚ ਅਵਾਜ ਬੁਲੰਦ ਕਰਦਿਆਂ ਕੇਂਦਰ ਸਰਕਾਰ ਤੋਂ ਕਿਸਾਨਾਂ ਦੇ ਬੱਚਿਆਂ ਲਈ ਵਿਸੇਸ਼ ਬਜਟ ਰੱਖਣ ਦੀ ਮੰਗ ਕੀਤੀ।
ਸੰਸਦ ਵਿੱਚ ਬੋਲਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਦੇ 12278 ਪਿੰਡਾਂ ਦੀ 1.5 ਪ੍ਰਤੀਸ਼ਤ ਵਾਹੀਯੋਗ ਜਮੀਨ ਤੇ ਖੇਤੀ ਕਰਕੇ ਸੂਬੇ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਹੈ, ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀਬਾੜੀ ਘਾਟੇ ਦਾ ਧੰਦਾ ਬਣਦਾ ਜਾਣ ਕਾਰਨ ਕਿਸਾਨ ਦਾ ਬੱਚਾ ਦੇਸ਼ ਵਿੱਚ ਕਿਸਾਨੀ ਕਰਨ ਤੋਂ ਮੁੱਖ ਮੋੜਕੇ ਵਿਦੇਸ਼ਾਂ ਵਿੱਚ ਗੋਰਿਆਂ ਦੀ ਧਰਤੀ `ਤੇ ਜਾ ਕੇ ਖੇਤੀਬਾੜੀ ਕਰਨ ਨੂੰ ਪਹਿਲ ਦੇ ਰਿਹਾ ਹੈ।ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਬੱਚਿਆਂ ਦੀ ਪੜਾਈ ਲਈ ਸਪੈਸ਼ਲ ਬਜਟ ਬਣਾ ਕੇ ਉਨ੍ਹਾਂ ਦੀ ਸਿੱਖਿਆ ਵੱਲ ਧਿਆਨ ਦੇਵੇ ਜੇ ਕਿਸਾਨ ਦਾ ਬੱਚਾ ਪੜਾਈ ਨਹੀਂ ਕਰੇਗਾ ਤਾਂ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਬਣ ਸਕਦਾ।ਉਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਨਕਲੀ ਕੀੜੇਮਾਰ ਦਵਾਈਆਂ ਤੇ ਖਾਦਾਂ ਤੋਂ ਪੈਣ ਕਾਰਨ ਇਨ੍ਹਾਂ ਦੀ ਜਾਂਚ ਲਈ ਜ਼ਿਲ੍ਹਾ ਪੱਧਰੀ ਪ੍ਰਯੋਗਸ਼ਾਲਾਂ ਬਣਵਾਈਆਂ ਜਾਣ ਜਿੰਨ੍ਹਾਂ ਦੀ ਜ਼ਿਲ਼੍ਹਾ ਪੱਧਰ ਤੇ ਜਾਂਚ ਕੀਤੀ ਜਾਵੇ। ਖੇਤੀਬਾੜੀ ਵਿੱਚ ਗੁਣਵੱਤਾ ਤੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਜ਼ਿਲ਼੍ਹਾ ਪੱਧਰ ਤੇ ਰਿਸਰਚ ਤੇ ਹੁਨਰ ਕੇਂਦਰ ਖੋਲੇ ਜਾਣ ਦੇ ਨਾਲ ਨਾਲ ਕਿਸਾਨੀ ਸੰਦਾਂ ਤੇ ਲਗਾਏ ਗਏ ਜੀ.ਐਸ.ਟੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਕਿਉਂਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਆ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਿਹਾ ਹੈ।
ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸਰਹੱਦੀ ਜ਼ਿਲ੍ਹਾ ਹੈ ਅਤੇ ਇਥੋਂ ਦੇ ਬਹੁਤ ਸਾਰੇ ਕਿਸਾਨਾਂ ਦੀ ਜਮੀਨ ਭਾਰਤ-ਪਾਕਿਸਤਾਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਹੈ ਅਤੇ ਕਿਸਾਨਾਂ ਨੂੰ ਆਪਣੀ ਜਮੀਨ ਤੇ ਖੇਤੀ ਕਰਨ ਲਈ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਅਜਿਹੇ ਕਿਸਾਨਾਂ ਨੂੰ ਆਪਣੀ ਜਮੀਨ ਤੇ ਖੇਤੀ ਕਰਨ ਲਈ ਵੱਧ ਤੋਂ ਵੱਧ ਸਮਾਂ ਦਿਤਾ ਜਾਵੇ ਤੇ ਅਜਿਹੇ ਕਿਸਾਨਾਂ ਲਈ ਕੇਂਦਰ ਸਰਕਾਰ ਵਲੋਂ ਵਿਸੇਸ਼ ਮੁਆਵਜਾ ਰਾਸ਼ੀ ਜਾਰੀ ਕੀਤੀ ਜਾਵੇ।ਦੇਸ਼ ਦੇ ਅਨਾਜ ਭੰਡਾਰ ਦਾ ਢਿੱਡ ਭਰਨ ਵਾਲੇ ਪੰਜਾਬ ਤੇ ਇਥੋਂ ਦੇ ਕਿਸਾਨਾਂ ਦੇ ਸਿਰ `ਤੇ ਚੜੇ ਕਰਜੇ ਨੂੰ ਤੁਰੰਤ ਮੁਆਫ ਕੀਤਾ ਜਾਵੇ।
ਗੁਰਜੀਤ ਔਜਲਾ ਨੇ ਸੰਸਦ ਵਿੱਚ ਪਾਣੀਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ 15 ਲੱਖ ਟਿਊਬਵੈੱਲਾਂ ਦੇ ਜ਼ਰੀਏ ਅਨਾਜ ਦੀ ਪੈਦਾਵਾਰ ਕਾਰਨ ਨਾਲ ਸੂਬੇ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਦਿਨ ਥੱਲੇ ਨੂੰ ਜਾ ਰਿਹਾ ਹੈ।ਪੰਜਾਬ ਦੀ ਧਰਤੀ ਨੂੰ ਮਾਰੂਥਲ ਹੋਣ ਤੋਂ ਬਚਾਉਣ ਲਈ ਕੇਂਦਰ ਸਰਕਾਰ ਵਿਸ਼ੇਸ਼ ਯੋਜਨਾ ਤੇ ਕੰਮ ਕਰੇ ਤੇ ਹਰਿਆਣਾ ਨਾਲ ਪਾਣੀਆਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ ।ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਕਿਸਾਨਾਂ ਨੂੰ ਫਲ ਤੇ ਸਬਜੀਆਂ ਦੀ ਪੈਦਾਵਾਰ ਵਧਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਇਸ ਦੀ ਮੰਡੀਕਰਨ ਲਈ ਕੇਂਦਰ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਪੈਰੀਸ਼ੇਬਲ ਕਾਰਗੋ ਦੀ ਸ਼ੁਰੂਆਤ ਕਰੇ ਤਾਂ ਜੋ ਸੂਬੇ ਦੇ ਕਿਸਾਨਾਂ ਦੇ ਫਲ ਤੇ ਸਬਜੀਆਂ ਵਿਦੇਸ਼ਾਂ ਦੀਆਂ ਮੰਡੀ ਦਾ ਸ਼ਿੰਗਾਰ ਬਣ ਸਕਣ।
ਔਜਲਾ ਨੇ ਨਵੰਬਰ ਮਹੀਨੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ।ਜੀਵਨ ਦੇ ਅਖੀਰਲੇ ਸਮੇਂ ਗੁਰੂ ਸਾਹਿਬ ਨੇ ਕਰਤਾਰਪੁਰ ਵਿਖੇ ਲੰਮਾਂ ਸਮਾਂ ਖੇਤੀਬਾੜੀ ਕਰਦਿਆਂ ਹੱਥੀ ਕਿਰਤ ਕਰਨ ਦਾ ਸੁਨੇਹਾ ਦੁਨੀਆਂ ਨੂੰ ਦਿੱਤਾ ਸੀ।ਉਨ੍ਹਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਰਮਦਾਸ ਤੋਂ ਡੇਰਾ ਬਾਬਾ ਨਾਨਕ ਦਰਮਿਆਨ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply