Thursday, November 21, 2024

550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਖਾਲਸਾ ਕਾਲਜ ਵਿਖੇ ਹੋਈ ਨਾਟ ਪੇਸ਼ਕਾਰੀ

PUNJ1610201909

ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)  – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨੂਰ ਦੀਆਂ ਪੈੜਾਂ ਨਾਟ ਪੇਸ਼ਕਾਰੀ ਖਾਲਸਾ ਕਾਲਜ ਵਿਖੇ ਕੀਤੀ ਗਈ।ਇਸ ਪੇਸ਼ਕਾਰੀ ਨੂੰ ਖਾਲਸਾ ਕਾਲਜ ਦੇ ਬੀ.ਐਡ ਵਿਦਿਆਰਥੀਆਂ ਵਲੋ ਬੜੇ ਹੀ ਬਾਖੂਬੀ ਢੰਗ ਨਾਲ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਤ ਦ੍ਰਿਸ਼ਾਂ ਨੂੰ ਦਿਖਾਇਆ। ਇਸ ਨਾਟ ਪੇਸ਼ਕਾਰੀ ਦੇ ਨਿਰੇਦਸ਼ਕ ਯੁੱਧਪ੍ਰੀਤ ਸਿੰਘ ਵਲੋ ਇਸ ਨਾਟ ਪੇਸ਼ਕਾਰੀ `ਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਦਾਸੀਆਂ ਅਤੇ ਉਸ ਵੇਲੇ ਦੇ ਧਾਰਮਿਕ ਪਾਖੰਡਾਂ ਬਾਰੇ ਜਾਣਕਾਰੀ ਦਿੱਤੀ ਗਈ।

PUNJ1610201910

ਖਾਲਸਾ ਕਾਲਜ ਦੇ ਪਿ੍ਰੰਸੀਪਲ ਡਾ: ਮਾਹਲ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਖੰਡਾਂ ਅਤੇ ਰਾਜਨੀਤਿਕ ਜ਼ਬਰ ਦੇ ਖਿਲਾਫ ਅਵਾਜ ਉਠਾਈ ਅਤੇ ਸੱਚ ਨੂੰ ਸਭ ਧਰਮਾਂ ਤੋ ਉਪਰ ਦੱਸਿਆ।ਉਨਾਂ ਦੱਸਿਆ ਕਿ ਇਸ ਨਾਟ ਪੇਸ਼ਕਾਰੀ ਨੂੰ ਖਾਲਸਾ ਕਾਲਜ ਦੇ ਵੈਲਫੇਅਰ ਯੂਥ ਵਿਭਾਗ ਵਲੋਂ ਤਿਆਰ ਕੀਤਾ ਗਿਆ ਸੀ। ਇਸ ਮੌਕੇ ਯੂਥ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ, ਡਾ: ਸੁਰਜੀਤ ਕੌਰ, ਡਾ: ਹਰਜੀਤ ਕੌਰ, ਪ੍ਰੋਫੈਸਰ ਮਹਿਤਾਬ ਕੌਰ, ਪ੍ਰੋ: ਹਰਲੀਨ ਕੌਰ, ਡਾ: ਨਿਧੀ ਸਭਰਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply